ISRO ਕੱਲ ਲਾਂਚ ਕਰੇਗਾ 'ਤਾਕਤਵਰ' ਸੈਟੇਲਾਈਟ, ਜਾਣੋ ਖਾਸੀਅਤ

12/10/2019 11:30:52 AM

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 11 ਦਸੰਬਰ 2019 ਨੂੰ ਤਾਕਤਵਰ ਇਮੇਜਿੰਗ ਸੈਟੇਲਾਈਟ ਲਾਂਚ ਕਰੇਗਾ। ਇਸ ਦਾ ਨਾਮ ਹੈ ਰਿਸੈਟ-2ਬੀਆਰ1। ਇਹ  ਸੈਟੇਲਾਈਟ 11 ਦਸੰਬਰ ਯਾਨੀ ਕਿ ਬੁੱਧਵਾਰ ਨੂੰ ਦੁਪਹਿਰ 3:25 ਵਜੇ ਲਾਂਚ ਕੀਤਾ ਜਾਵੇਗਾ। ਇਸ ਦੇ ਪੁਲਾੜ 'ਚ ਤਾਇਨਾਤ ਹੋਣ ਤੋਂ ਬਾਅਦ ਭਾਰਤ ਦੀ ਰਾਡਾਰ ਇਮੇਜਿੰਗ ਦੀ ਤਾਕਤ 'ਚ ਕਈ ਗੁਣਾ ਇਜ਼ਾਫਾ ਹੋ ਜਾਵੇਗਾ। ਨਾਲ ਹੀ ਦੁਸ਼ਮਣਾਂ 'ਤੇ ਨਜ਼ਰ ਰੱਖਣਾ ਵੀ ਜ਼ਿਆਦਾ ਆਸਾਨ ਹੋ ਜਾਵੇਗਾ। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਟਾਪੂ 'ਤੇ ਸਥਿਤ ਸਤੀਸ਼ ਧਵਨ ਸਪੇਸ ਸੈਂਟਰ 'ਚ ਇਸ ਲਾਂਚਿੰਗ ਨੂੰ ਲੋਕਾਂ ਨੂੰ ਦਿਖਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇੱਥੇ ਕਰੀਬ 5 ਹਜ਼ਾਰ ਲੋਕ ਇਕੱਠੇ ਬੈਠ ਕੇ ਰਾਕੇਟ ਦੀ ਲਾਂਚਿੰਗ ਦੇਖ ਸਕਦੇ ਹਨ।

PunjabKesari
ਇਸਰੋ ਰਿਸੈਟ-2ਆਰਬੀ1 ਸੈਟੇਲਾਈਟ ਨੂੰ ਪੀ. ਐੱਸ. ਐੱਲ. ਵੀ-ਸੀ48 ਕਿਊਐੱਲ ਰਾਕੇਟ ਜ਼ਰੀਏ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਦੇ ਲਾਂਚ ਪੈਡ ਨੰਬਰ-1 ਤੋਂ ਪੁਲਾੜ 'ਚ ਲਾਂਚ ਕੀਤਾ ਜਾਵੇਗਾ। ਇਸ ਦੇ ਅਮਰੀਕਾ ਦੇ 6, ਇਜ਼ਰਾਈਲ, ਜਾਪਾਨ ਅਤੇ ਇਟਲੀ ਦੇ ਵੀ ਇਕ-ਇਕ ਸੈਟੇਲਾਈਟ ਦੀ ਲਾਂਚਿੰਗ ਇਸੇ ਰਾਕੇਟ ਨਾਲ ਕਰੇਗਾ। ਕਰੀਬ 628 ਕਿਲੋਗ੍ਰਾਮ ਵਜ਼ਨੀ ਰਿਸੈਟ-2ਆਰਬੀ1 ਸੈਟੇਲਾਈਟ ਨੂੰ ਧਰਤੀ ਤੋਂ 576 ਕਿਲੋਮੀਟਰ ਉੱਪਰੀ ਪੰਥ 'ਚ ਸਥਾਪਤ ਕੀਤਾ ਜਾਵੇਗਾ।
ਰਿਸੈਟ-2ਆਰਬੀ1 ਦੀ ਖਾਸੀਅਤ—
ਰਿਸੈਟ-2ਆਰਬੀ1 ਦਿਨ ਅਤੇ ਰਾਤ ਦੋਵੇਂ ਸਮੇਂ ਕੰਮ ਕਰੇਗਾ। ਇਹ ਮਾਈਕ੍ਰੋਵੇਵ ਫਰਿਕਵੈਂਸੀ 'ਤੇ ਕੰਮ ਕਰਨ ਵਾਲਾ  ਸੈਟੇਲਾਈਟ ਹੈ। ਇਸ ਲਈ ਇਸ ਨੂੰ ਰਾਡਾਰ ਇਮੇਜਿੰਗ ਸੈਟੇਲਾਈਟ ਕਹਿੰਦੇ ਹਨ। ਇਸ ਦੀ ਖਾਸੀਅਤ ਇਹ ਹੈ ਕਿ ਕਿਸੇ ਵੀ ਮੌਸਮ 'ਚ ਕੰਮ ਕਰ ਸਕਦਾ ਹੈ। ਨਾਲ ਹੀ ਇਹ ਬੱਦਲਾਂ ਦੇ ਪਾਰ ਦੀਆਂ ਤਸਵੀਰਾਂ ਵੀ ਲੈ ਸਕਦਾ ਹੈ ਪਰ ਇਹ ਤਸਵੀਰਾਂ ਉਸ ਵਾਂਗ ਨਹੀਂ ਹੋਣਗੀਆਂ, ਜਿਵੇਂ ਕੈਮਰੇ ਤੋਂ ਖਿੱਚੀਆਂ ਜਾਂਦੀਆਂ ਹਨ। ਦੇਸ਼ ਦੀਆਂ ਸੈਨਾਵਾਂ ਤੋਂ ਇਲਾਵਾ ਇਹ ਖੇਤੀਬਾੜੀ, ਜੰਗਲ ਅਤੇ ਆਫਤ ਪ੍ਰਬੰਧਨ ਵਿਭਾਗਾਂ ਦੀ ਵੀ ਮਦਦ ਕਰੇਗਾ।


Tanu

Content Editor

Related News