ਇਸਰੋ ਦੀ ਪੁਲਾੜ 'ਚ ਇਕ ਹੋਰ ਪੁਲਾਂਘ, ਰਾਡਾਰ ਇਮੇਜਿੰਗ ਸੈਟੇਲਾਈਟ ਲਾਂਚ

Wednesday, Dec 11, 2019 - 04:03 PM (IST)

ਇਸਰੋ ਦੀ ਪੁਲਾੜ 'ਚ ਇਕ ਹੋਰ ਪੁਲਾਂਘ, ਰਾਡਾਰ ਇਮੇਜਿੰਗ ਸੈਟੇਲਾਈਟ ਲਾਂਚ

ਚੇਨਈ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਪੁਲਾੜ 'ਚ ਇਤਿਹਾਸ ਰਚਿਆ ਹੈ। ਇਸਰੋ ਨੇ 11 ਦਸੰਬਰ ਭਾਵ ਅੱਜ ਤਾਕਤਵਰ ਰਾਡਾਰ ਇਮੇਜਿੰਗ ਸੈਟੇਲਾਈਟ ਰਿਸੈਟ-2ਆਰਬੀ1 ਨੂੰ ਦੁਪਹਿਰ ਕਰੀਬ 3.25 ਵਜੇ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਟਾਪੂ 'ਤੇ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਸੈਟੇਲਾਈਟ ਨੂੰ ਪੀ. ਐੱਸ. ਐੱਲ. ਵੀ-ਸੀ48 ਰਾਕੇਟ ਜ਼ਰੀਏ ਲਾਂਚ ਕੀਤਾ ਗਿਆ। ਪੁਲਾੜ 'ਚ ਇਸ ਸੈਟੇਲਾਈਟ 'ਤੇ ਤਾਇਨਾਤ ਹੋਣ ਤੋਂ ਬਾਅਦ ਭਾਰਤ ਦੀ ਰਾਡਾਰ ਇਮੇਜਿੰਗ ਦੀ ਤਾਕਤ 'ਚ ਕਈ ਗੁਣਾ ਵੱਧ ਜਾਵੇਗੀ। ਇਸ ਦੇ ਨਾਲ ਦੁਸ਼ਮਣਾਂ 'ਤੇ ਆਸਾਨੀ ਨਾਲ ਨਜ਼ਰ ਰੱਖੀ ਜਾਵੇਗੀ।

PunjabKesari

ਰਿਸੈਟ-2ਆਰਬੀ1 ਸੈਟੇਲਾਈਟ ਦਾ ਵਜ਼ਨ ਕਰੀਬ 628 ਕਿਲੋਗ੍ਰਾਮ ਹੈ।ਇਹ ਲਾਂਚਿੰਗ ਇਸਰੋ ਲਈ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਪੀ. ਐੱਸ. ਐੱਲ. ਵੀ ਦੀ 50ਵੀਂ ਉਡਾਣ ਹੈ। ਸ਼੍ਰੀਹਰੀਕੋਟਾ ਤੋਂ ਲਾਂਚ ਕੀਤੇ ਜਾਣ ਵਾਲਾ 75ਵਾਂ ਰਾਕੇਟ ਹੈ। ਸੈਟੇਲਾਈਟ 'ਚ ਅਮਰੀਕਾ ਦੇ 6, ਇਜ਼ਰਾਈਲ, ਜਾਪਾਨ ਅਤੇ ਇਟਲੀ ਦੇ ਵੀ ਇਕ-ਇਕ ਸੈਟੇਲਾਈਟ ਇਸੇ ਰਾਕੇਟ ਨਾਲ ਭੇਜੇ ਗਏ ਹਨ। ਇਸਰੋ ਨੇ ਦੱਸਿਆ ਕਿ ਇਨ੍ਹਾਂ ਸੈਟੇਲਾਈਟ ਦੀ ਲਾਂਚਿੰਗ ਨਿਊ ਸਪੇਸ ਇੰਡੀਆ ਲਿਮਟਿਡ ਨਾਲ ਹੋਈ ਵਪਾਰਕ ਕਰਾਰ ਤਹਿਤ ਕੀਤਾ ਜਾ ਰਿਹਾ ਹੈ। ਸਪੇਸ ਏਜੰਸੀ ਨੇ ਦੱਸਿਆ ਕਿ ਰਿਸੈਟ-2ਬੀਆਰ1 ਮਿਸ਼ਨ ਦੀ ਉਮਰ 5 ਸਾਲ ਹੈ। ਰਿਸੈਟ-2ਬੀਆਰ1 ਤੋਂ ਪਹਿਲਾਂ 22 ਮਈ ਨੂੰ ਰਿਸੈਟ-2ਬੀ ਦਾ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ।

PunjabKesari

ਰਿਸੈਟ-2ਆਰਬੀ1 ਦੀ ਖਾਸੀਅਤ—
ਰਿਸੈਟ-2ਆਰਬੀ1 ਦਿਨ ਅਤੇ ਰਾਤ ਦੋਵੇਂ ਸਮੇਂ ਕੰਮ ਕਰੇਗਾ। ਇਹ ਮਾਈਕ੍ਰੋਵੇਵ ਫਰਿਕਵੈਂਸੀ 'ਤੇ ਕੰਮ ਕਰਨ ਵਾਲਾ ਸੈਟੇਲਾਈਟ ਹੈ, ਇਸ ਲਈ ਇਸ ਨੂੰ ਰਾਡਾਰ ਇਮੇਜਿੰਗ ਸੈਟੇਲਾਈਟ ਕਹਿੰਦੇ ਹਨ। ਇਸ ਦੀ ਖਾਸੀਅਤ ਇਹ ਹੈ ਕਿ ਕਿਸੇ ਵੀ ਮੌਸਮ 'ਚ ਕੰਮ ਕਰ ਸਕਦਾ ਹੈ। ਨਾਲ ਹੀ ਇਹ ਬੱਦਲਾਂ ਦੇ ਪਾਰ ਦੀਆਂ ਤਸਵੀਰਾਂ ਵੀ ਲੈ ਸਕਦਾ ਹੈ ਪਰ ਇਹ ਤਸਵੀਰਾਂ ਉਸ ਵਾਂਗ ਨਹੀਂ ਹੋਣਗੀਆਂ, ਜਿਵੇਂ ਕੈਮਰੇ ਤੋਂ ਖਿੱਚੀਆਂ ਜਾਂਦੀਆਂ ਹਨ। ਦੇਸ਼ ਦੀਆਂ ਸੈਨਾਵਾਂ ਤੋਂ ਇਲਾਵਾ ਇਹ ਖੇਤੀਬਾੜੀ, ਜੰਗਲ ਅਤੇ ਆਫਤ ਪ੍ਰਬੰਧਨ ਵਿਭਾਗਾਂ ਦੀ ਵੀ ਮਦਦ ਕਰੇਗਾ।

PunjabKesari


author

Tanu

Content Editor

Related News