''ਇਸਰੋ'' ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Saturday, Nov 07, 2020 - 06:24 PM (IST)

''ਇਸਰੋ'' ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

ਆਂਧਰਾ ਪ੍ਰਦੇਸ਼— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਾਮ ਇਕ ਹੋਰ ਉਪਲੱਬਧੀ ਦਰਜ ਹੋ ਗਈ ਹੈ। ਸ਼ਨੀਵਾਰ ਯਾਨੀ ਕਿ ਅੱਜ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ PSLV-C49 ਰਾਕੇਟ ਦੀ ਸਫ਼ਲਤਾਪੂਰਵਕ ਲਾਂਚਿੰਗ ਕੀਤੀ ਗਈ। ਇਹ ਆਪਣੇ ਨਾਲ EOS-01 ਅਤੇ 9 ਦੂਜੇ ਕਮਸ਼ਰਲ ਸੈਟੇਲਾਈਟ ਲੈ ਕੇ ਗਿਆ। ਇਕ-ਇਕ ਕਰ ਕੇ ਸਾਰੀਆਂ ਸੈਟੇਲਾਈਟਾਂ ਆਪਣੇ-ਆਪਣੇ ਪੰਧ 'ਚ ਸਥਾਪਤ ਕਰ ਦਿੱਤੀਆਂ ਗਈਆਂ। ਸ਼ੁਰੂਆਤ 'ਚ ਮੀਂਹ ਦੇ ਚੱਲਦੇ ਲਾਂਚ ਨੂੰ ਕੁਝ ਦੇਰ ਲਈ ਹੋਲਡ 'ਤੇ ਰੱਖਣਾ ਪਿਆ ਸੀ। ਪਰ ਇਕ ਵਾਰ ਮੌਸਮ ਸਾਫ਼ ਹੁੰਦੇ ਹੀ ਇਸਰੋ ਦੇ ਵਿਗਿਆਨੀਆਂ ਨੇ ਆਪਣੇ ਲੋਹ ਮਨਵਾ ਲਿਆ। ਇਹ ਇਸਰੋ ਦਾ 51ਵਾਂ ਮਿਸ਼ਨ ਸੀ। ਦੁਪਹਿਰ 3 ਵਜ ਕੇ 12 ਮਿੰਟ 'ਤੇ 10 ਸੈਟੇਲਾਈਟ ਵਾਲੇ ਰਾਕੇਟ ਨੂੰ ਲਾਂਚ ਕੀਤਾ ਗਿਆ।

PunjabKesari

EOS-01 'ਚ ਕੀ ਹੈ ਖ਼ਾਸ—
PSLV ਆਪਣੇ ਨਾਲ ਪ੍ਰਾਇਮਰੀ ਸੈਟੇਲਾਈਟ EOS-01 ਲੈ ਕੇ ਗਿਆ ਹੈ। ਇਹ ਇਕ ਰਡਾਰ ਇਮੇਜ਼ਿੰਗ ਸੈਟੇਲਾਈਟ ਹੈ। ਇਹ ਐਡਵਾਂਸ ਰਿਸੈੱਟ ਹੈ, ਜਿਸ ਦਾ ਸਿੰਥੈਟਿਕ ਐਪਰਚਰ ਰਡਾਰ ਬੱਦਲਾਂ ਦੇ ਪਾਰ ਵੀ ਵੇਖ ਸਕਦਾ ਹੈ। ਦਿਨ ਹੋਵੇ ਜਾਂ ਰਾਤ ਕੋਈ ਵੀ ਮੌਸਮ ਹੋਵੇ, ਇਹ ਹਰ ਸਮੇਂ ਕਾਰਗਰ ਸਾਬਤ ਹੋਵੇਗਾ। ਇਸ ਨਾਲ ਮਿਲਟਰੀ ਸਰਵਿਲਾਂਸ ਵਿਚ ਮਦਦ ਤਾਂ ਮਿਲੇਗੀ ਹੀ, ਨਾਲ ਹੀ ਖੇਤੀ, ਮਿੱਟੀ ਦੀ ਨਮੀ ਨਾਪਣ, ਭੂ-ਗਰਭ ਸ਼ਾਸਤਰ ਅਤੇ ਤੱਟਾਂ ਦੀ ਨਿਗਰਾਨੀ ਵਿਚ ਵੀ ਇਹ ਸਹਾਇਕ ਸਾਬਤ ਹੋਵੇਗਾ। ਇਹ ਦਿਨ-ਰਾਤ ਦੀਆਂ ਤਸਵੀਰਾਂ ਲੈ ਸਕਦਾ ਹੈ ਅਤੇ ਨਿਗਰਾਨੀ ਕਰਨ ਦੇ ਨਾਲ-ਨਾਲ ਹੀ ਨਾਗਰਿਕ ਗਤੀਵਿਧੀਆਂ ਲਈ ਉਪਯੋਗੀ ਹੈ।

 


author

Tanu

Content Editor

Related News