ਇਸਰੋ ਮੁਖੀ ਸੋਮਨਾਥ ਕੋਲ ਕਾਲਜ ਦੇ ਦਿਨਾਂ ''ਚ ਹੋਸਟਲ-ਬੱਸ ਲਈ ਨਹੀਂ ਸਨ ਪੈਸੇ, ਅੱਜ ਦੇਸ਼ ਨੂੰ ਚੰਨ ''ਤੇ ਪਹੁੰਚਾਇਆ
Thursday, Oct 26, 2023 - 12:27 PM (IST)
ਤਿਰੁਵਨੰਤਪੁਰਮ- ਇਸਰੋ ਮੁਖੀ ਐੱਸ. ਸੋਮਨਾਥ ਜਿਨ੍ਹਾਂ ਨੇ ਭਾਰਤ ਨੂੰ ਚੰਨ 'ਤੇ ਪਹੁੰਚਾਇਆ, ਕਾਲਜ ਦੇ ਦਿਨਾਂ 'ਚ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਹੋਸਟਲ ਦੀ ਫ਼ੀਸ ਜਮ੍ਹਾ ਕਰ ਸਕਣ, ਇਸ ਲਈ ਇਕ ਲਾਜ ਦੇ ਛੋਟੇ ਜਿਹੇ ਕਮਰੇ 'ਚ ਰਹੇ। ਬੱਸ ਦਾ ਕਿਰਾਇਆ ਨਾ ਦੇਣਾ ਪਵੇ, ਇਸ ਲਈ ਪੁਰਾਣੀ ਸਾਈਕਲ 'ਤੇ ਕਾਲਜ ਜਾਂਦੇ ਸਨ। ਸਟਡੀ-ਟੂਰ 'ਤੇ ਵੀ ਨਹੀਂ ਗਏ, ਕਿਉਂਕਿ ਇਸ ਦਾ ਪੈਸਾ ਨਹੀਂ ਚੁਕਾ ਸਕਦੇ ਸਨ। ਸੋਮਨਾਥ ਛੋਟੇ ਜਿਹੇ ਪਿੰਡ 'ਚ ਰਹਿੰਦੇ ਸਨ ਅਤੇ ਸ਼ੁਰੂਆਤੀ ਜੀਵਨ ਆਰਥਿਕ ਤੰਗੀ 'ਚ ਲੰਘਿਆ। ਸੋਮਨਾਥ ਨੇ ਆਪਣੇ ਜੀਵਨ ਦੀਆਂ ਕਈ ਛੋਟੀਆਂ-ਵੱਡੀਆਂ ਗੱਲਾਂ ਆਪਣੀ ਆਤਮਕਥਾ 'ਨਿਲਾਵੁ ਕੁਡੀਚਾ ਸਿਮਹਾਂਗਲ' 'ਚ ਦੱਸੀਆਂ ਹਨ। ਉਨ੍ਹਾਂ ਨੇ ਇਸ ਨੂੰ ਮਲਯਾਲਮ 'ਚ ਲਿਖਿਆ ਹੈ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 12 ਲੋਕਾਂ ਦੀ ਹੋਈ ਦਰਦਨਾਕ ਮੌਤ
ਇਸ ਦਾ ਉਦੇਸ਼ ਆਪਣੀ ਕਥਾ ਸੁਣਾਉਣਾ ਨਹੀਂ ਸਗੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਮੁਸ਼ਕਲ ਸਮੇਂ 'ਚ ਵੀ ਮਿਹਨਤ ਦੀ ਤਾਕਤ ਅਤੇ ਦ੍ਰਿੜਤਾ ਦੇ ਮਹੱਤਵ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਸੂਰਜ ਦੇ ਅਧਿਐਨ ਲਈ ਆਦਿਤਿਆ ਐੱਲ-1 ਮਿਸ਼ਨ ਅਤੇ ਪਹਿਲੀ ਵਾਰ ਭਾਰਤ ਨੂੰ ਆਪਣੇ ਦਮ 'ਤੇ ਪੁਲਾੜ 'ਚ ਪਹੁੰਚਣ ਦੇ ਗਗਨਯਾਨ ਮਿਸ਼ਨ ਦੀ ਅਗਵਾਈ ਕਰ ਰਹੇ 59 ਸਾਲ ਦੇ ਸੋਮਨਾਥ ਨੇ ਦੱਸਿਆ ਕਿ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਤੋਂ ਬਾਅਦ ਉਨ੍ਹਾਂ ਨੂੰ ਆਤਮਕਥਾ ਲਿਖਣ ਦਾ ਖਿਆਲ ਆਇਆ। ਆਤਮਕਥਾ ਨੂੰ ਕੇਰਲ ਦੇ ਲਿਪੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਨੂੰ ਨਵੰਬਰ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8