ਮੋਦੀ ਲਈ ਪਲਕਾਂ ਵਿਛਾਈ ਬੈਠੇ ਇਜ਼ਰਾਇਲੀ ਪੀ.ਐੱਮ.

04/13/2017 12:00:03 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ ਜੁਲਾਈ ''ਚ ਪ੍ਰਸਤਾਵਿਤ ਇਜ਼ਰਾਇਲ ਦੌਰੇ ਤੋਂ ਪਹਿਲਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਿਆਹੂ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਯਾਤਰਾ ਦਾ ਇਜ਼ਰਾਇਲ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਇਹ ਟਵੀਟ ਕੀਤਾ। ਜ਼ਿਕਰਯੋਗ ਹੈ ਕਿ ਇਹ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਇਜ਼ਰਾਇਲ ਦੌਰਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ''ਤੇ ਕਾਫੀ ਵੱਡੇ ਰੱਖਿਆ ਸਮਝੌਤੇ ਹੋਣ ਦੀ ਸੰਭਾਵਨਾ ਹੈ।
ਖਬਰਾਂ ਅਨੁਸਾਰ ਭਾਰਤੀ ਫੌਜ ਲਈ ਸਪਾਇਕ ਐਂਟੀ ਟੈਂਕ ਮਿਜ਼ਾਈਲਜ਼ ਅਤੇ ਨੇਵੀ ਲਈ ਬਰਾਕ-8 ਏਅਰ ਮਿਜ਼ਾਈਲਜ਼ ਦੀ ਡੀਲ ਅਗਲੇ 2 ਮਹੀਨਿਆਂ ''ਚ ਪੂਰੀ ਹੋ ਸਕਦੀ ਹੈ। ਇਹ ਸੌਦਾ ਲਗਭਗ ਡੇਢ ਬਿਲੀਅਨ ਡਾਲਰ ਦਾ ਹੋਵੇਗਾ, ਜਿਸ ਤੋਂ ਬਾਅਦ ਭਾਰਤ ਦੇ ਬੇੜੇ ''ਚ ਲਗਭਗ 8 ਹਜ਼ਾਰ ਮਿਜ਼ਾਈਲਾਂ ਆਉਣਗੀਆਂ। ਜ਼ਿਕਰਯੋਗ ਹੈ ਕਿ ਭਾਰਤ ਇਜ਼ਰਾਇਲ ਦਾ ਸਭ ਤੋਂ ਵੱਡਾ ਹਥਿਆਰ ਆਯਾਤਕ (ਦਰਾਮਦ) ਹੈ।


Disha

News Editor

Related News