ਆਈ. ਐੱਸ. ਦੇ ਨਿਸ਼ਾਨੇ ''ਤੇ ਸਨ ਮੰਦਰ ਅਤੇ ਗਿਰਜਾਘਰ, 3 ਸ਼ੱਕੀ ਗ੍ਰਿਫਤਾਰ
Thursday, Jun 20, 2019 - 12:31 AM (IST)

ਕੋਇੰਬਟੂਰ–ਤਾਮਿਲਨਾਡੂ ਪੁਲਸ ਨੇ ਮੰਦਰਾਂ ਅਤੇ ਗਿਰਜਾਘਰਾਂ 'ਤੇ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਆਈ. ਐੱਸ. ਦੇ 3 ਸ਼ੱਕੀਆਂ ਨੂੰ ਬੁੱਧਵਾਰ ਗ੍ਰਿਫਤਾਰ ਕਰ ਲਿਆ। ਪੁਲਸ ਸੂਚਨਾ ਦੇ ਆਧਾਰ 'ਤੇ ਤਿੰਨਾਂ ਉੱਪਰ ਨਜ਼ਰ ਰੱਖੀ ਜਾ ਰਹੀ ਸੀ। ਦਾਅਵਾ ਕੀਤਾ ਗਿਆ ਹੈ ਕਿ ਉਹ ਆਈ. ਐੱਸ. ਦੀ ਵੀਡੀਓ ਵੇਖਦੇ ਫੜੇ ਗਏ। ਸ਼ਾਹਜਹਾਂ, ਮੁਹੰਮਦ ਹੁਸੈਨ ਅਤੇ ਸ਼ੇਖ ਸ਼ਫੀਉੱਲਾ ਨਾਮੀ ਉਕਤ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀਆਂ ਉਸ ਸਮੇਂ ਹੋਈਆਂ ਹਨ, ਜਦੋਂ ਕੌਮੀ ਜਾਂਚ ਏਜੰਸੀ ਨੇ ਕੋਇੰਬਟੂਰ ਵਿਚ 7 ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਅਤੇ ਆਈ. ਐੱਸ. ਦੇ ਤਾਮਿਲਨਾਡੂ ਮਾਡਿਊਲ ਦੇ ਕਥਿਤ ਮਾਸਟਰਮਾਈਂਡ ਮੁਹੰਮਦ ਅਜ਼ਹਰੂਦੀਨ ਨੂੰ ਗ੍ਰਿਫਤਾਰ ਕਰ ਲਿਆ।