ਕੋਰੋਨਾ ਦੇ ਡਰ ਤੋਂ IRS ਅਫ਼ਸਰ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ''ਚ ਲਿਖਿਆ- ਪਰਿਵਾਰ ਬਚ ਜਾਵੇ

Monday, Jun 15, 2020 - 10:29 AM (IST)

ਕੋਰੋਨਾ ਦੇ ਡਰ ਤੋਂ IRS ਅਫ਼ਸਰ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ''ਚ ਲਿਖਿਆ- ਪਰਿਵਾਰ ਬਚ ਜਾਵੇ

ਨਵੀਂ ਦਿੱਲੀ— ਦਿੱਲੀ ਦੇ ਦੁਆਰਕਾ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 56 ਸਾਲਾ ਭਾਰਤੀ ਮਾਲੀਆ ਸੇਵਾ ਅਧਿਕਾਰੀ (ਆਈ. ਆਰ. ਐੱਸ.) ਨੇ ਖੁਦਕੁਸ਼ੀ ਕਰ ਲਈ। ਅਧਿਕਾਰੀ ਨੇ ਆਪਣੇ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਖੁਦਕੁਸ਼ੀ ਕੀਤੀ। ਉਸ ਦੀ ਲਾਸ਼ ਕਾਰ 'ਚੋਂ ਮਿਲੀ, ਉਸ ਨੇ ਤੇਜ਼ਾਬ ਵਰਗਾ ਕੋਈ ਪਦਾਰਥ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਕੋਰੋਨਾ ਦੇ ਸ਼ੱਕ ਦੇ ਚੱਲਦੇ ਖੁਦਕੁਸ਼ੀ ਦੀ ਗੱਲ ਆਖੀ ਗਈ ਹੈ। 

ਕੋਰੋਨਾ ਰਿਪੋਰਟ ਆਈ ਸੀ ਨੈਗੇਟਿਵ—
ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀ ਨੇ ਇਕ ਹਫ਼ਤੇ ਪਹਿਲਾਂ ਕੋਰੋਨਾ ਦਾ ਟੈਸਟ ਕਰਵਾਇਆ ਸੀ, ਜੋ ਕਿ ਨੈਗੇਟਿਵ ਆਇਆ ਸੀ। ਇਸ ਦੇ ਬਾਵਜੂਦ ਉਹ ਬੇਹੱਦ ਪਰੇਸ਼ਾਨ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਚਿੰਤਾ ਰਹਿੰਦੀ ਸੀ ਕਿ ਕਿਤੇ ਉਨ੍ਹਾਂ ਨੂੰ ਵਾਇਰਸ ਨਾ ਹੋ ਜਾਵੇ ਅਤੇ ਉਨ੍ਹਾਂ ਤੋਂ ਫਿਰ ਪਰਿਵਾਰ ਪੀੜਤ ਨਾ ਹੋ ਜਾਵੇ। ਉਨ੍ਹਾਂ ਦੀ ਕਾਰ 'ਚੋਂ ਬਰਾਮਦ ਇਕ ਸੁਸਾਈਡ ਨੋਟ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣੇ ਪਰਿਵਾਰ 'ਚ ਕੋਰੋਨਾ ਵਾਇਰਸ ਫੈਲਾ ਸਕਦੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇ। ਆਪਣੇ ਪਰਿਵਾਰ ਨੂੰ ਬਚਾਉਣ ਲਈ ਉਨ੍ਹਾਂ ਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਸੋਮਵਾਰ ਭਾਵ ਅੱਜ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।

ਦਿੱਲੀ 'ਚ ਦਿਨੋਂ-ਦਿਨ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ—
ਓਧਰ ਪੁਲਸ ਨੇ ਕਿਹਾ ਕਿ ਦੁਆਰਕਾ ਦੱਖਣੀ ਪੁਲਸ ਸਟੇਸ਼ਨ ਨੇੜੇ ਇਕ ਵਿਅਕਤੀ ਕਾਰ 'ਚੋਂ ਬੇਹੋਸ਼ੀ ਦੀ ਹਾਲਤ ਵਿਚ ਪਏ ਹੋਣ ਦੀ ਸੂਚਨਾ ਮਿਲੀ ਸੀ, ਉਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਨੇੜੇ ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸੁਸਾਈਡ ਨੋਟ ਤੋਂ ਪਤਾ ਲੱਗਾ ਉਹ ਕਾਫੀ ਪਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਜਾਨਲੇਵਾ ਵਾਇਰਸ ਤੋਂ ਪੀੜਤ ਹੋਣ ਦੀ ਡਰ ਸੀ, ਜਿਸ ਕਰ ਕੇ ਉਨ੍ਹਾਂ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪੁਲਸ ਪਰਿਵਾਰ ਦੇ ਮੈਂਬਰਾਂ ਨਾਲ ਇਸ ਬਾਬਤ ਪੁੱਛ-ਗਿੱਛ ਕਰ ਰਹੀ ਹੈ। ਦੱਸਣਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਦਿੱਲੀ 'ਚ ਕੋਰੋਨਾ ਦੇ 41 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 1,327 ਲੋਕਾਂ ਦੀ ਜਾਨ ਜਾ ਚੁੱਕੀ ਹੈ।


author

Tanu

Content Editor

Related News