ਫਿਰਕੂ ਹਿੰਸਾ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ''ਚ ਸੁਪਰੀਮ ਕੋਰਟ ਦੇ 4 ਵਕੀਲਾਂ ਵਿਰੁੱਧ ਮਾਮਲਾ ਦਰਜ
Saturday, Nov 06, 2021 - 02:50 AM (IST)
ਨਵੀਂ ਦਿੱਲੀ – ਤ੍ਰਿਪੁਰਾ ਦੀ ਪੁਲਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਫਿਰਕੂ ਹਿੰਸਾ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਹੇਠ ਸੁਪਰੀਮ ਕੋਰਟ ਦੇ 4 ਵਕੀਲਾਂ ਵਿਰੁੱਧ ਸਖਤ ਯੂ. ਏ. ਪੀ. ਏ. ਅਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੱਛਮੀ ਤ੍ਰਿਪੁਰਾ ਜ਼ਿਲੇ ਦੇ ਪੁਲਸ ਮੁਖੀ ਮਾਣਿਕ ਦਾਸ ਨੇ ਸ਼ੁੱਕਰਵਾਰ ਦੱਸਿਆ ਕਿ ਵਕੀਲਾਂ ਦਾ ਇਕ ਗਰੁੱਪ ਪਿਛਲੇ ਮੰਗਲਵਾਰ ਤ੍ਰਿਪੁਰਾ ਆਇਆ ਸੀ। ਉਨ੍ਹਾਂ ਦੇ ਦੌਰੇ ਪਿੱਛੋਂ ਅਸੀਂ ਵੇਖਿਆ ਕਿ ਸੋਸ਼ਲ ਮੀਡੀਆ ’ਚ ਕਈ ਪੋਸਟਾਂ ’ਚ ਹੁਣੇ ਜਿਹੇ ਦੀਆਂ ਫਿਰਕੂ ਘਟਨਾਵਾਂ ਸਬੰਧੀ ਅਸੰਤੋਸ਼ ਪ੍ਰਗਟਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਹ ਜਾਣਨਾ ਚਾਹੁੰਦੀ ਹੈ ਕਿ ਉਨ੍ਹਾਂ ਨੇ ਇਹ ਪੋਸਟਾਂ ਕੀਤੀਆਂ ਸਨ ਜਾਂ ਇਹ ਫਰਜ਼ੀ ਸਨ।
ਇਹ ਵੀ ਪੜ੍ਹੋ - ਆਰੀਅਨ ਖਾਨ ਮਾਮਲੇ 'ਚ ਵੱਡੀ ਖ਼ਬਰ, ਕੇਸ ਤੋਂ ਹਟਾਏ ਗਏ ਸਮੀਰ ਵਾਨਖੇੜੇ
ਪੁਲਸ ਮੁਖੀ ਨੇ ਕਿਹਾ ਕਿ ਜੇ ਉਹ ਗੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਅਧੀਨ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 7-7 ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਨੋਟਿਸ ਭੇਜੇ ਗਏ ਹਨ, ਉਨ੍ਹਾਂ ਵਿਚ ਵਕੀਲ ਅਹਿਤੇਸ਼ਾਮ ਹਾਸ਼ਮੀ, ਲਾਇਰਜ਼ ਫਾਰ ਡੈਮੋਕ੍ਰੈਸੀ ਦੇ ਕਨਵੀਨਰ ਵਕੀਲ ਅਮਿਤ ਸ਼੍ਰੀਵਾਸਤਵ, ਐੱਨ. ਸੀ. ਐੱਚ. ਆਰ. ਓ. ਦੇ ਕੌਮੀ ਸਕੱਤਰ ਅੰਸਾਰ ਇੰਦੌਰੀ ਤੇ ਪੀ. ਯੂ. ਸੀ. ਐੱਲ. ਦੇ ਮੈਂਬਰ ਮੁਕੇਸ਼ ਕੁਮਾਰ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।