ਵੀਰੱਪਨ ਨੂੰ ਖਤਮ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਮਿਲੀ ਕਸ਼ਮੀਰ 'ਚ ਖਾਸ ਜਿੰਮੇਵਾਰੀ
Thursday, Jun 21, 2018 - 01:22 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਮਹਿਬੂਬਾ ਸਰਕਾਰ ਡਿੱਗਣ ਤੋਂ ਬਾਅਦ ਰਾਜਪਾਲ ਰਾਜ ਲਾਗੂ ਹੋ ਗਿਆ ਹੈ। ਅਜਿਹੇ 'ਚ ਕਈ ਵੱਡੇ ਪ੍ਰਸ਼ਾਸ਼ਨਿਕ ਫੇਰਬਦਲ ਕੀਤੇ ਜਾ ਰਹੇ ਹਨ। ਪ੍ਰਸ਼ਾਸ਼ਨ ਨੇ ਹੁਣ ਜੰਮੂ-ਕਸ਼ਮੀਰ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਇਕ ਵੱਡੀ ਜਿੰਮੇਵਾਰੀ ਅਜਿਹੇ ਪੁਲਸ ਅਧਿਕਾਰੀ ਨੂੰ ਦਿੱਤੀ ਹੈ, ਜਿਸ ਨੇ ਵੀਰੱਪਨ ਵਰਗੇ ਖਤਰਨਾਕ ਡਾਕੂ ਨੂੰ ਢੇਰ ਕੀਤਾ ਸੀ। ਰਾਜਪਾਲ ਦੇ ਸਲਾਹਕਾਰ ਦੇ ਤੌਰ 'ਤੇ ਆਈ.ਪੀ. ਐੈੱਸ. ਵਿਜੇ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਵਿਜੇ ਕੁਮਾਰ ਨੂੰ ਉਨ੍ਹਾਂ ਦਾ ਸਖਤ ਸੁਭਾਅ ਲਈ ਜਾਣਿਆ ਜਾਂਦਾ ਹੈ।
ਆਈ.ਪੀ.ਐੈੱਸ. ਵਿਜੇ ਕੁਮਾਰ
ਰਿਪੋਰਟ ਅਨੁਸਾਰ, ਵਿਜੇ ਕੁਮਾਰ ਦੀ ਅਗਵਾਈ 'ਚ ਅਪਰੇਸ਼ਨ ਕੋਕੂਨ ਚਲਾਇਆ ਗਿਆ ਸੀ। ਆਈ.ਪੀ.ਐੈੱਸ. ਵਿਜੇ ਕੁਮਾਰ ਨੇ 18 ਅਕਤੂਬਰ, 2004 ਨੂੰ ਵੀਰੱਪਨ ਨੂੰ ਢੇਰ ਕੀਤਾ ਸੀ। ਉਨ੍ਹਾਂ ਨੇ ਇਸ 'ਤੇ ਇਕ ਕਿਤਾਬ ਵੀ ਲਿਖੀ ਹੈ। ਕੁਮਾਰ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬੱਨਾਰੀ ਅੱਮਾਨ ਮੰਦਰ 'ਚ ਸਹੁੰ ਖਾਦੀ ਸੀ ਕਿ ਜਦੋਂ ਤੱਕ ਉਹ ਵੀਰੱਪਨ ਨੂੰ ਮਾਰ ਨਹੀਂ ਲੈਂਦੇ ਉਹ ਆਪਣੇ ਸਿਰ ਦੇ ਵਾਲ ਨਹੀਂ ਮੁੰਡਵਾਉਣਗੇ।