ਟਰੱਕ ’ਚੋਂ 11 ਕਰੋੜ ਦੇ ਆਈਫੋਨ ਚੋਰੀ, 3 ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ

Saturday, Aug 31, 2024 - 11:42 PM (IST)

ਟਰੱਕ ’ਚੋਂ 11 ਕਰੋੜ ਦੇ ਆਈਫੋਨ ਚੋਰੀ, 3 ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ

ਸਾਗਰ (ਉੱਤਰ ਪ੍ਰਦੇਸ਼), (ਭਾਸ਼ਾ)– ਮੱਧ ਪ੍ਰਦੇਸ਼ ਦੇ ਸਾਗਰ ’ਚ ਇਕ ਕੰਟੇਨਰ ਟਰੱਕ ’ਚੋਂ 11 ਕਰੋੜ ਰੁਪਏ ਦੇ ਲੱਗਭਗ 1500 ਆਈਫੋਨ ਲੁੱਟ ਲਏ ਗਏ, ਜਿਸ ਤੋਂ ਬਾਅਦ ਇਕ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ 2 ਨੂੰ ਕਥਿਤ ਤੌਰ ’ਤੇ ਡਿਊਟੀ ’ਚ ਲਾਪ੍ਰਵਾਹੀ ਵਰਤਣ ਲਈ ਲਾਈਨ ਹਾਜ਼ਰ ਕੀਤਾ ਗਿਆ।

ਪੁਲਸ ਮੁਤਾਬਕ ਫੋਨ ਲਿਜਾਣ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ 15 ਅਗਸਤ ਨੂੰ ਟਰੱਕ ਦੇ ਡਰਾਈਵਰ ਨੂੰ ਨਸ਼ੇ ਵਾਲਾ ਪਦਾਰਥ ਖੁਆ ਕੇ ਉਸ ਦਾ ਮੂੰਹ ਬੰਦ ਕਰ ਕੇ ਲੁੱਟ ਕੀਤੀ ਗਈ।

ਪੁਲਸ ਨੇ ਆਈਫੋਨ ਲੁੱਟੇ ਜਾਣ ਦੇ ਟਰਾਂਸਪੋਰਟਰਾਂ ਦੇ ਦਾਅਵੇ ਦੀ ਪੁਸ਼ਟੀ ਕੀਤੀ। ਇਹ ਫੋਨ ਬਣਾਉਣ ਵਾਲੀ ਕੰਪਨੀ ਐੱਪਲ ਨੇ ਅਜੇ ਤਕ ਪੁਲਸ ਨਾਲ ਸੰਪਰਕ ਨਹੀਂ ਕੀਤਾ।


author

Rakesh

Content Editor

Related News