ਇਸ ਸਾਲ ਨਹੀਂ ਲਾਂਚ ਹੋਵੇਗਾ iPhone 18 ! ਐਪਲ ਫੈਨਜ਼ ਦੇ ਲਟਕੇ ਚਿਹਰੇ
Sunday, Jan 04, 2026 - 03:48 PM (IST)
ਗੈਜੇਟ ਡੈਸਕ- ਆਈਫੋਨ 18 ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਐਪਲ (Apple) ਨੇ ਇਸ ਸਾਲ iPhone 18 ਸੀਰੀਜ਼ ਦੀ ਲਾਂਚਿੰਗ ਨੂੰ ਲੈ ਕੇ ਆਪਣੀ ਰਣਨੀਤੀ 'ਚ ਵੱਡਾ ਬਦਲਾਅ ਕੀਤਾ ਹੈ। ਤਾਜ਼ਾ ਲੀਕਸ ਅਤੇ ਰਿਪੋਰਟਾਂ ਮੁਤਾਬਕ, ਕੰਪਨੀ ਇਸ ਸਾਲ ਸਤੰਬਰ 'ਚ ਹੋਣ ਵਾਲੇ ਆਪਣੇ ਸਾਲਾਨਾ ਈਵੈਂਟ 'ਚ ਸਟੈਂਡਰਡ iPhone 18 ਨੂੰ ਲਾਂਚ ਨਹੀਂ ਕਰੇਗੀ।
ਹੁਣ ਸਾਲ 'ਚ ਹੋਣਗੇ 2 ਵੱਡੇ ਈਵੈਂਟ
ਐਪਲ ਦੀ ਨਵੀਂ ਰਣਨੀਤੀ ਅਨੁਸਾਰ, ਕੰਪਨੀ ਹੁਣ ਸਾਲ 'ਚ ਇਕ ਦੀ ਬਜਾਏ 2 ਵੱਡੇ ਲਾਂਚਿੰਗ ਈਵੈਂਟ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸਾਲ ਦੇ ਸਤੰਬਰ ਈਵੈਂਟ 'ਚ ਕੰਪਨੀ ਸਿਰਫ ਆਪਣੇ ਪ੍ਰੀਮੀਅਮ 'ਪ੍ਰੋ' ਮਾਡਲ ਹੀ ਪੇਸ਼ ਕਰੇਗੀ। ਇਨ੍ਹਾਂ 'ਚ iPhone 18 Pro, iPhone 18 Pro Max ਅਤੇ ਇਕ ਨਵਾਂ ਫੋਲਡੇਬਲ (Foldable) ਆਈਫੋਨ ਸ਼ਾਮਲ ਹੋ ਸਕਦਾ ਹੈ।
ਕਦੋਂ ਲਾਂਚ ਹੋਵੇਗਾ ਸਟੈਂਡਰਡ iPhone 18?
ਜਿਹੜੇ ਯੂਜ਼ਰਸ ਸਟੈਂਡਰਡ iPhone 18 ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਹੁਣ ਲੰਬਾ ਇੰਤਜ਼ਾਰ ਕਰਨਾ ਪਵੇਗਾ। ਰਿਪੋਰਟਾਂ ਅਨੁਸਾਰ iPhone 18 ਨੂੰ ਹੁਣ ਅਗਲੇ ਸਾਲ (2027) ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ iPhone 18e ਅਤੇ iPhone Air 2 (ਸੈਕਿੰਡ ਜਨਰੇਸ਼ਨ) ਨੂੰ ਵੀ ਅਗਲੇ ਸਾਲ ਦੀ ਸ਼ੁਰੂਆਤ 'ਚ ਹੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਪਹਿਲੀ ਵਾਰ ਹੋ ਰਿਹਾ ਹੈ ਇੰਨਾ ਵੱਡਾ ਬਦਲਾਅ
ਇਹ ਪਹਿਲੀ ਵਾਰ ਹੈ ਜਦੋਂ ਐਪਲ ਆਪਣੀ ਆਈਫੋਨ ਸੀਰੀਜ਼ ਦੀ ਲਾਂਚਿੰਗ ਪ੍ਰਕਿਰਿਆ 'ਚ ਇੰਨਾ ਵੱਡਾ ਫੇਰਬਦਲ ਕਰਨ ਜਾ ਰਿਹਾ ਹੈ। ਆਮ ਤੌਰ 'ਤੇ ਕੰਪਨੀ ਆਪਣੇ ਸਟੈਂਡਰਡ ਅਤੇ ਪ੍ਰੋ ਮਾਡਲ ਇਕੋ ਸਮੇਂ ਸਤੰਬਰ 'ਚ ਲਾਂਚ ਕਰਦੀ ਰਹੀ ਹੈ। ਪਰ ਹੁਣ iPhone Air 2 ਅਤੇ ਸਟੈਂਡਰਡ ਮਾਡਲਾਂ ਨੂੰ ਵੱਖਰੇ ਤੌਰ 'ਤੇ ਪੇਸ਼ ਕਰਕੇ ਕੰਪਨੀ ਆਪਣੀ ਮਾਰਕੀਟ ਪਹੁੰਚ ਨੂੰ ਨਵਾਂ ਰੂਪ ਦੇਣਾ ਚਾਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
