ਭਾਰਤੀ ਉਪਕਰਣ ਨਾਲ ਇਟਲੀ ''ਚ ਹੋ ਰਹੀ ਕੋਰੋਨਾ ਮਰੀਜ਼ਾਂ ਦੀ ਜਾਂਚ
Friday, Apr 17, 2020 - 01:32 AM (IST)
ਰੋਮ-ਕੋਰੋਨਾ ਵਾਇਰਸ ਇਸ ਸਮੇਂ ਦੁਨੀਆਭਰ ਦੇ ਕਰੀਬ 200 ਤੋਂ ਜ਼ਿਆਦਾ ਦੇਸ਼ਾਂ 'ਤੇ ਕਹਿਰ ਬਣ ਕੇ ਟੁੱਟਿਆ ਹੈ। ਹੁਣ ਤਕ 21 ਲੱਖ ਤੋਂ ਜ਼ਿਆਦਾ ਲੋਕ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਉੱਥੇ 1 ਲੱਖ 44 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ 'ਚ ਇਸ ਮਹਾਮਾਰੀ ਨੇ ਅਮਰੀਕਾ, ਸਪੇਨ ਅਤੇ ਇਟਲੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ, ਸੰਕਟ ਦੀ ਇਸ ਘੜੀ 'ਚ ਭਾਰਤ 'ਚ ਬਣੇ ਇਕ ਉਪਕਰਣ ਨਾਲ ਇਟਲੀ 'ਚ ਕੋਵਿਡ-19 ਦਾ ਪਤਾ ਲਗਾਇਆ ਜਾ ਰਿਹਾ ਹੈ।
ਦਰਅਸਲ ਇਨ੍ਹਾਂ ਦਿਨੀਂ ਇਟਲੀ ਦੇ ਰੋਮ 'ਚ ਇਕ ਯੂਨੀਵਰਸਿਟੀ 'ਚ ਮੁੰਬਈ ਦੇ ਬਾਇਓ ਤਕਨਾਲੋਜੀ ਦੇ ਤਿੰਨ ਵਿਦਿਆਰਥੀਆਂ ਅਤੇ ਇਕ ਪ੍ਰੋਫੈਸਰ ਵੱਲੋਂ ਤਿਆਰ ਕੀਤੇ ਇਕ ਉਪਕਰਣ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਵਿਦਿਆਰਥੀ ਅਤੇ ਪ੍ਰੋਫੈਸਰ ਦਾ ਦਾਅਵਾ ਹੈ ਕਿ ਇਸ ਉਪਕਰਣ ਰਾਹੀਂ ਲੋਕ ਆਪਣੇ ਸਮਾਰਟ ਫੋਨ ਦਾ ਇਸਤੇਮਾਲ ਕਰ ਕੋਰੋਨਾ ਵਾਇਰਸ ਦੇ ਰੋਗਿਆਂ ਦਾ ਪਤਾ ਲੱਗਾ ਸਕਦੇ ਹੋ।
ਰੋਮ 'ਚ ਸਥਿਤ ਤੋਰ ਵੇਰਗਾਟਾ ਯੂਨੀਵਰਸਿਟੀ 'ਚ ਇਸ ਉਪਕਰਣ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਇਸ ਉਪਕਰਣ ਦਾ ਲਗਭਗ 300 ਲੋਕਾਂ 'ਤੇ ਪ੍ਰੀਖਣ ਕੀਤਾ ਜਾ ਚੁੱਕਿਆ ਹੈ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ 'ਤੇ ਇਹ ਪ੍ਰੀਖਣ ਕੀਤਾ ਗਿਆ ਹੈ ਕਿ ਉਨ੍ਹਾਂ 'ਚੋਂ 98 ਫੀਸਦੀ ਨਤੀਜੇ ਠੀਕ ਆਏ ਹਨ। ਮੁੰਬਈ ਦੇ ਡੀ ਵਾਈ. ਪਾਟਿਲ ਬਾਇਓ ਤਕਨਾਲੋਜੀ ਅਤੇ ਵਿਗਿਆਨ ਸੰਸਥਾਨ ਦੀ ਟੀਮ ਮੁਤਾਬਕ ਐਪ ਰਾਹੀਂ ਕੰਮ ਕਰਨ ਵਾਲਾ ਇਹ ਉਪਕਰਣ ਕਿਸੇ ਵਿਅਕਤੀ ਦੀ ਆਵਾਜ਼ ਦੇ ਆਧਾਰ 'ਤੇ ਕੋਵਿਡ-19 ਬੀਮਾਰੀ ਦਾ ਪਤਾ ਲਗਾਉਂਦਾ ਹੈ। ਇਸ ਪ੍ਰੋਜੈਕਟ ਦੀ ਨਿਗਰਾਨੀ ਕਰਨ ਵਾਲੇ ਪ੍ਰੋਫੈਸਰ ਸੰਤੋਸ਼ ਬੋਥੇ ਨੇ ਦੱਸਿਆ ਕਿ ਇਕ ਪਾਸੇ ਜਿਥੇ ਵਿਦੇਸ਼ੀ ਯੂਨੀਵਰਸਿਟੀ ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਆਧਾਰਿਤ ਉਪਕਰਣ ਤਿਆਰ ਕਰਨ 'ਚ ਜੁੱਟੇ ਹਨ, ਉੱਥੇ ਦੂਜੇ ਪਾਸੇ ਇਹ ਭਾਰਤੀ ਉਪਕਰਣ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਫਿਲਹਾਲ ਰੋਮ ਦੀ ਯੂਨੀਵਰਸਿਟੀ 'ਚ ਕੋਰੋਨਾ ਵਾਇਰਸ ਦੇ ਰੋਗੀਆਂ ਦਾ ਪਤਾ ਲਗਾਉਣ 'ਚ ਇਸ ਦਾ ਇਸਤੇਮਾਲ ਹੋ ਰਿਹਾ ਹੈ, ਜਿਸ ਦੇ 98 ਫੀਸਦੀ ਨਤੀਜੇ ਠੀਕ ਆਏ ਹਨ।