ਨੂਹ ਹਿੰਸਾ ਤੋਂ ਬਾਅਦ ਰਾਜਸਥਾਨ ਦੇ ਭਰਤਪੁਰ ਦੇ 4 ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਕੀਤੀਆਂ ਮੁਅੱਤਲ

08/02/2023 4:41:32 AM

ਜੈਪੁਰ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਨੌਜਵਾਨਾਂ ਦੇ ਇਕ ਸਮੂਹ ਨੇ ਇਕ ਹਾਈਵੇਅ ’ਤੇ ਸੜਕ ਕਿਨਾਰੇ ਦੋ-ਤਿੰਨ ਦੁਕਾਨਾਂ ਦੀ ਕਥਿਤ ਤੌਰ ’ਤੇ ਭੰਨ-ਤੋੜ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਭਿਵਾੜੀ ਵਿਚ ਵਾਪਰੀ ਘਟਨਾ ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਹੋਈ ਫਿਰਕੂ ਹਿੰਸਾ ਤੋਂ ਪ੍ਰੇਰਿਤ ਹੋ ਸਕਦੀ ਹੈ। ਅਮਨ-ਕਾਨੂੰਨ ਬਣਾਈ ਰੱਖਣ ਲਈ ਇਲਾਕੇ ਵਿਚ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਇਹ ਹੈ Ola ਇਲੈਕਟ੍ਰਿਕ ਦਾ ਨਵਾਂ ਕਰਮਚਾਰੀ, CEO ਨੇ ਸਾਂਝਾ ਕੀਤਾ ID ਕਾਰਡ, ਤਸਵੀਰ ਦੇਖ ਨਿਕਲੇਗਾ ਹਾਸਾ

ਇਕ ਪੁਲਸ ਅਧਿਕਾਰੀ ਨੇ ਕਿਹਾ, “ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਧਾਰਮਿਕ ਨਾਅਰੇ ਲਗਾ ਰਹੇ ਨੌਜਵਾਨਾਂ ਨੇ ਭਿਵਾੜੀ ਵਿਚ ਇਕ ਚਿਕਨ ਸੈਂਟਰ ਸਮੇਤ ਦੋ-ਤਿੰਨ ਦੁਕਾਨਾਂ ਦੀ ਭੰਨ-ਤੋੜ ਕੀਤੀ। ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ।'' ਉਨ੍ਹਾਂ ਕਿਹਾ ਕਿ ਦੁਕਾਨਾਂ ਘੱਟਗਿਣਤੀ ਭਾਈਚਾਰੇ ਦੀਆਂ ਸਨ। ਅਧਿਕਾਰੀ ਨੇ ਕਿਹਾ, "ਇਹ ਘਟਨਾ ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਹੋਈ ਹਿੰਸਾ ਤੋਂ ਪ੍ਰੇਰਿਤ ਹੋ ਸਕਦੀ ਹੈ।" ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : NIA ਦੀਆਂ ਟੀਮਾਂ ਨੇ ਫਗਵਾੜਾ ਦੇ 2 ਪਿੰਡਾਂ ਦੇ ਲੋਕਾਂ ਤੋਂ ਕੀਤੀ ਪੁੱਛਗਿੱਛ

ਭਿਵਾੜੀ ਦੇ ਐੱਸ.ਪੀ. ਵਿਕਾਸ ਸ਼ਰਮਾ ਨੇ ਦੱਸਿਆ ਕਿ ਕੁਝ ਬਦਮਾਸ਼ਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁਲਸ ਟੀਮਾਂ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੂਜੇ ਪਾਸੇ, ਭਰਤਪੁਰ ਜ਼ਿਲ੍ਹੇ ਦੀਆਂ ਚਾਰ ਤਹਿਸੀਲਾਂ, ਜੋ ਨੂਹ ਜ਼ਿਲ੍ਹੇ ਨਾਲ ਲੱਗਦੀਆਂ ਹਨ, ਵਿਚ ਸਾਵਧਾਨੀ ਦੇ ਤੌਰ 'ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਭਰਤਪੁਰ ਦੇ ਪੁਲਸ ਸੁਪਰਡੈਂਟ ਮ੍ਰਿਦੁਲ ਕਛਾਵਾ ਨੇ ਕਿਹਾ, "ਸਾਵਧਾਨੀ ਦੇ ਤੌਰ 'ਤੇ ਭਰਤਪੁਰ ਦੇ ਉੱਤਰੀ ਹਿੱਸੇ ਦੀਆਂ ਚਾਰ ਤਹਿਸੀਲਾਂ ਵਿਚ ਮੋਬਾਈਲ ਇੰਟਰਨੈਟ ਸੇਵਾਵਾਂ ਮੰਗਲਵਾਰ ਸਵੇਰੇ 6 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਤੱਕ 24 ਘੰਟਿਆਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਅਲਵਰ ਅਤੇ ਭਰਤਪੁਰ ਦੋਵਾਂ ਦੀ ਸਰਹੱਦ ਹਰਿਆਣਾ ਦੇ ਨੂਹ ਜ਼ਿਲ੍ਹੇ ਨਾਲ ਲੱਗਦੀ ਹੈ, ਜਿਥੇ ਸੋਮਵਾਰ ਨੂੰ ਫਿਰਕੂ ਹਿੰਸਾ ਭੜਕ ਗਈ।


Manoj

Content Editor

Related News