18 ਹਜ਼ਾਰ ਫੁੱਟ ਦੀ ਉੱਚਾਈ ''ਤੇ ITBP ਜਵਾਨਾਂ ਦਾ ਯੋਗ

06/14/2019 4:21:37 PM

ਲੱਦਾਖ— ਕੌਮਾਂਤਰੀ ਯੋਗ ਦਿਵਸ ਦੀ ਤਾਰੀਕ ਕਰੀਬ ਆ ਰਹੀ ਹੈ, ਉਸੇ ਤਰ੍ਹਾਂ ਦੇਸ਼ ਭਰ 'ਚ ਤਿਆਰੀਆਂ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਜਵਾਨ ਵੀ ਜ਼ੋਰਾਂ ਨਾਲ ਯੋਗ ਦਿਵਸ ਦੀ ਤਿਆਰੀ 'ਚ ਜੁਟੇ ਹਨ। ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਸਮੁੰਦਰ ਪੱਧਰ ਤੋਂ 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਵੱਖ-ਵੱਖ ਮੁਦਰਾਵਾਂ 'ਚ ਯੋਗ ਅਭਿਆਸ ਕੀਤਾ। ਆਈ.ਟੀ.ਬੀ.ਪੀ. ਜਵਾਨਾਂ ਦੇ ਯੋਗ ਕਰਨ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਲੱਦਾਖ ਸਥਿਤ ਕੈਂਪ 'ਚ ਕੰਬਾ ਦੇਣ ਵਾਲੀ ਠੰਡ ਦਰਮਿਆਨ ਜਵਾਨਾਂ ਨੇ ਯੋਗ ਦੇ ਨਾਲ ਹੀ ਧਿਆਨ ਵੀ ਲਗਾਇਆ। ਇਸ ਵੀਡੀਓ 'ਚ ਚਾਰੇ ਪਾਸੇ ਬਰਫ਼ ਨਾਲ ਢੱਕੇ ਪਹਾੜਾਂ ਦਰਮਿਆਨ ਜਵਾਨ ਦੀ ਪੂਰੇ ਮਨ ਨਾਲ ਯੋਗ ਦਾ ਅਭਿਆਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਆਯੋਜਿਤ ਹੁੰਦਾ ਹੈ।

ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਮੁੱਖ ਪ੍ਰੋਗਰਾਮ ਰਾਂਚੀ 'ਚ ਆਯੋਜਿਤ ਹੋਵੇਗਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣਗੇ। ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ 'ਚ ਇਹ ਪ੍ਰੋਗਰਾਮ ਆਯੋਜਿਤ ਹੋਵੇਗਾ। ਉੱਥੇ ਹੀ ਹਰਿਦੁਆਰ 'ਚ 21 ਜੂਨ ਨੂੰ ਗੰਗਾ ਦੇ ਕਿਨਾਰੇ ਹਰਿ ਕੀ ਪੌੜੀ 'ਤੇ ਆਯੋਜਿਤ ਕੀਤੇ ਜਾਣ ਪ੍ਰੋਗਰਾਮ ਦੀ ਅਗਵਾਈ ਯੋਗ ਗੁਰੂ ਰਾਮਦੇਵ ਕਰਨਗੇ। ਪ੍ਰੋਗਰਾਮ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਰਾਮਦੇਵ ਦਾ ਕਹਿਣਾ ਹੈ ਕਿ ਹਰਿਦੁਆਰ ਇਸ ਸਾਲ ਕੌਮਾਂਤਰੀ ਯੋਗ ਦਿਵਸ 'ਤੇ ਇਤਿਹਾਸ ਬਣਾਏਗਾ ਅਤੇ ਪਹਿਲੀ ਵਾਰ ਗੰਗਾ ਸਭਾ ਅਤੇ ਪਤੰਜਲੀ ਯੋਗਪੀਠ ਦੀ ਅਗਵਾਈ 'ਚ ਹਜ਼ਾਰ ਲੋਕ ਯੋਗ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ 'ਚ ਲੋਕ ਭਾਰਤੀ ਸੰਸਕ੍ਰਿਤੀ ਦੇ 2 ਸਭ ਤੋਂ ਮਹੱਤਵਪੂਰਨ ਪਹਿਲੂਆਂ- ਯੋਗ ਅਤੇ ਗੰਗਾ ਨਾਲ ਇਕੱਠੇ ਰੂ-ਬ-ਰੂ ਹੋਣਗੇ।


DIsha

Content Editor

Related News