ਮਹਿਲਾ ਦਿਵਸ : ਇਹ ਬਹਾਦਰ ਧੀ ਅਰਚਨਾ ਬਣੀ ਇਕ ਦਿਨ ਦੀ ਕਲੈਕਟਰ

03/08/2021 1:01:42 PM

ਕਟਨੀ- ਮੱਧ ਪ੍ਰਦੇਸ਼ ਦੇ ਕਟਨੀ 'ਚ ਅੱਜ ਯਾਨੀ ਸੋਮਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ 'ਤੇ ਬਹਾਦਰ ਧੀ ਅਰਚਨਾ ਕੇਵਟ ਇਕ ਦਿਨ ਲਈ ਕਲੈਕਟਰ ਬਣੀ। ਕਲੈਕਟਰ ਪ੍ਰਿਯੰਕ ਮਿਸ਼ਰਾ ਨੇ ਅਰਚਨਾ ਨੂੰ ਇਕ ਦਿਨ ਦਾ ਕਲੈਕਟਰ ਬਣਾਉਣ ਲਈ ਫ਼ੈਸਲਾ ਲਿਆ ਹੈ। ਇਸ ਦਿਨ ਅਰਚਨਾ ਟਾਈਮ ਲਿਮਿਟ ਦੀ ਬੈਠਕ 'ਚ ਵੱਖ-ਵੱਖ ਵਿਭਾਗਾਂ ਦਾ ਰੀਵਿਊ ਕਰੇਗੀ। ਨਾਲ ਹੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸ਼ੀਰੋ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਵੇਗੀ। ਅਰਚਨਾ ਵੱਖ-ਵੱਖ ਸਰਕਾਰੀ ਕੰਮਾਂ ਨੂੰ ਸੰਭਾਲੇਗੀ।

PunjabKesariਅਰਚਨਾ ਨੇ ਬਤੌਰ ਕਲੈਕਟਰ 10.30 ਵਜੇ ਪੰਚਾਇਤ ਸਭਾ ਰੂਮ 'ਚ ਸਮੇਂ ਹੱਦ ਦੀ ਬੈਠਕ ਲਈ। ਇਸ ਤੋਂ ਬਾਅਦ ਦੁਪਹਿਰ ਨੂੰ ਗ੍ਰਾਮ ਪੰਚਾਇਤ ਚਾਕਾ 'ਚ ਕੌਮਾਂਤਰੀ ਮਹਿਲਾ ਦਿਵਸ 'ਤੇ ਆਯੋਜਿਤ ਵਿਸ਼ੇਸ਼ ਗ੍ਰਾਮ ਸਭਾ 'ਚ ਸ਼ਾਮਲ ਹੋਈ। ਇਸ ਤੋਂ ਬਾਅਦ ਹੋਰ ਪ੍ਰੋਗਰਾਮਾਂ 'ਚ ਸ਼ਾਮਲ ਹੋਈ। ਅਰਚਨਾ ਨੇ ਆਪਣੇ ਸਾਹਸ ਅਤੇ ਨਿਡਰਤਾ ਦੇ ਦਮ 'ਤੇ ਅਪਰਾਧਕ ਤੱਤਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੂੰ ਸਲਾਖਾਂ ਤੱਕ ਪਹੁੰਚਾਉਣ ਦਾ ਸਾਹਸਿਕ ਕੰਮ ਕੀਤਾ ਹੈ। ਅਰਚਨਾ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਮਨਚਲਿਆਂ ਤੋਂ 2 ਬੱਚੀਆਂ ਨੂੰ ਬਚਾਉਂਦੇ ਹੋਏ ਉਨ੍ਹਾਂ ਨੂੰ ਕੁੱਟਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਇਸ ਬਹਾਦਰੀ ਲਈ ਮੁੱਖ ਮੰਤਰੀ ਨੇ ਵੀ ਅਰਚਨਾ ਨੂੰ ਸਨਮਾਨਤ ਕੀਤਾ ਹੈ। 

ਇਹ ਵੀ ਪੜ੍ਹੋ : ਮਹਿਲਾ ਦਿਵਸ : ਜਜ਼ਬੇ ਨੂੰ ਸਲਾਮ, ਦੋਵੇਂ ਹੱਥ ਗਵਾਉਣ ਦੇ ਬਾਵਜੂਦ ਨਹੀਂ ਮੰਨੀ ਹਾਰ


DIsha

Content Editor

Related News