ਸ਼ਹੀਦ ਫ਼ੌਜੀਆਂ ਦਾ ਪ੍ਰਤੀਕ ਚਿੰਨ੍ਹ ਰਾਸ਼ਟਰੀ ਯੁੱਧ ਸਮਾਰਕ ਲਿਜਾਇਆ ਗਿਆ
Friday, May 27, 2022 - 04:20 PM (IST)
ਨਵੀਂ ਦਿੱਲੀ (ਵਾਰਤਾ)- ਪਾਕਿਸਤਾਨ ਨਾਲ 1971 ਦੀ ਲੜਾਈ 'ਚ ਸ਼ਹੀਦ ਹੋਏ ਫ਼ੌਜੀਆਂ ਦਾ ਪ੍ਰਤੀਕ ਚਿੰਨ੍ਹ ਅੱਜ ਯਾਨੀ ਸ਼ੁੱਕਰਵਾਰ ਨੂੰ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ਸਮਾਰਕ ਤੋਂ ਸਨਮਾਨਪੂਰਵਕ ਹਟਾ ਕੇ ਰਾਸ਼ਟਰੀ ਯੁੱਧ ਸਮਾਰਕ 'ਚ ਸਥਾਪਿਤ ਕੀਤਾ ਗਿਆ। ਹਥਿਆਰਬੰਦ ਫ਼ੋਰਸਾਂ ਦੇ ਜਵਾਨ ਸ਼ਹੀਦਾਂ ਦੇ ਪ੍ਰਤੀਕ ਚਿੰਨ੍ਹ ਇਕ ਉਲਟੀ ਖੜ੍ਹੀ ਰਾਈਫ਼ਲ ਅਤੇ ਹੈੱਲਮੇਟ ਨੂੰ ਸਨਮਾਨਪੂਰਵਕ ਰਾਸ਼ਟਰੀ ਯੁੱਧ ਸਮਾਰਕ ਸਥਿਤ ਪਰਮ ਯੋਧਾ ਸਥਾਨ ਲੈ ਗਏ ਅਤੇ ਇਨ੍ਹਾਂ ਨੂੰ ਪਰਮਵੀਰ ਚੱਕਰ ਯੋਧਿਆਂ ਦੀਆਂ ਮੂਰਤੀਆਂ ਦਰਮਿਆਨ ਸਥਾਪਿਤ ਕੀਤਾ।
ਇਹ ਵੀ ਪੜ੍ਹੋ : ਹੈਰਾਨੀਜਨਕ! 40 ਦਿਨ ਦੇ ਬੱਚੇ ਦੇ ਢਿੱਡ 'ਚੋਂ ਮਿਲਿਆ ਭਰੂਣ, ਡਾਕਟਰਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਇਸ ਦੇ ਨਾਲ ਹੀ ਅਮਰ ਜਵਾਨ ਜੋਤੀ ਸਮਾਰਕ ਦਾ ਰਾਸ਼ਟਰੀ ਯੁੱਧ ਸਮਾਰਕ 'ਚ ਏਕੀਕਰਨ ਹੋ ਗਿਆ। ਇਹ ਆਯੋਜਨ ਏਕੀਕ੍ਰਿਤ ਰੱਖਿਆ ਸਟਾਫ਼ ਦੇ ਪ੍ਰਮੁੱਖ ਏਅਰ ਮਾਰਸ਼ਲ ਬੀ.ਆਰ. ਕ੍ਰਿਸ਼ਨਾ ਦੀ ਅਗਵਾਈ 'ਚ ਸੰਪੰਨ ਹੋਇਆ। ਇਸ ਮੌਕੇ ਤਿੰਨੋਂ ਸੈਨਾਵਾਂ ਐਡਜੁਟੈਂਟ ਜਨਰਲ ਪੱਧਰ ਦੇ ਅਧਿਕਾਰੀ ਵੀ ਮੌਜੂਦ ਸਨ। ਆਯੋਜਨ ਦੌਰਾਨ ਅਮਰ ਜਵਾਨ ਜੋਤੀ ਸਮਾਰਕ 'ਤੇ ਆਖ਼ਰੀ ਸਲਾਮੀ ਦਿੱਤੀ ਗਈ ਅਤੇ ਏਅਰ ਮਾਰਸ਼ਲ ਕ੍ਰਿਸ਼ਨਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਸ਼ਹੀਦਾਂ ਦੇ ਪ੍ਰਤੀਕ ਚਿੰਨ੍ਹ ਨੂੰ ਸਨਮਾਨਪੂਰਵਕ ਯੋਧਾ ਸਥਾਨ ਲਿਜਾ ਕੇ ਸਥਾਪਤ ਕੀਤਾ ਗਿਆ। ਅਧਿਕਾਰੀਆਂ ਨੇ ਰਾਸ਼ਟਰੀ ਯੁੱਧ ਸਮਾਰਕ 'ਤੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ