ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦਾ ਟਵਿੱਟਰ ਅਕਾਊਂਟ ਹੋਇਆ ਹੈੱਕ, ਬਾਅਦ ''ਚ ਕੀਤਾ ਰਿਸਟੋਰ

01/12/2022 2:07:55 PM

ਨਵੀਂ ਦਿੱਲੀ (ਵਾਰਤਾ)- ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦਾ ਅਧਿਕਾਰਤ ਟਵਿੱਟਰ ਅਕਾਊਂਟ ਬੁੱਧਵਾਰ ਸਵੇਰੇ ਹੈੱਕ ਹੋ ਗਿਆ, ਜਿਸ ਨੂੰ ਕੁਝ ਸਮੇਂ ਬਾਅਦ ਮੁੜ ਰਿਸਟੋਰ ਕਰ ਲਿਆ ਗਿਆ। ਹੈਕਰਜ਼ ਨੇ ਸੂਚਨਾ ਪ੍ਰਸਾਰਨ ਮੰਤਰਾਲਾ ਦੇ ਅਕਾਊਂਟ ਦਾ ਨਾਮ ਟੈਸਲਾ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ 'ਏਲਨ ਮਸਕ' ਕਰ ਕੇ ਪ੍ਰੋਫਾਈਲ ਫੋਟੋ 'ਤੇ ਮੱਛੀ ਦੀ ਤਸਵੀਰ ਲਗਾ ਦਿੱਤੀ। ਇਸ ਦੇ ਨਾਲ-ਨਾਲ ਕਈ ਸਾਰੇ ਟਵੀਟ ਮੰਤਰਾਲਾ ਦੇ ਅਕਾਊਂਟ ਤੋਂ ਕੀਤੇ ਗਏ। 

ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ ਮਾਮਲਾ : SC ਦੀ ਸਾਬਕਾ ਜੱਜ ਇੰਦੂ ਮਲਹੋਤਰਾ ਦੀ ਅਗਵਾਈ 'ਚ ਕਮੇਟੀ ਕਰੇਗੀ ਜਾਂਚ 

ਮੰਤਰਾਲਾ ਦੇ ਹੈਂਡਲ ਤੋਂ ਸ਼੍ਰੀ ਮਸਕ ਦੇ ਅਧਿਕਾਰਤ ਟਵਿੱਟਰ ਹੈਂਡਲ ਦੇ ਇਕ ਪੋਸਟ ਨੂੰ ਰੀਟਵੀਟ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਟਵਿੱਟਰ ਅਕਾਊਂਟ ਨੂੰ ਹੈੱਕ ਕੀਤਾ ਗਿਆ ਸੀ। ਮੋਦੀ ਦੇ ਅਕਾਊਂਟ ਹੈੱਕ ਕਰਨ ਤੋਂ ਬਾਅਦ ਵੀ ਇਸੇ ਤਰ੍ਹਾਂ ਦੇ ਪੋਸਟ ਸ਼ੇਅਰ ਕੀਤੇ ਸਨ। ਹੈਕਿੰਗ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਤੋਂ ਕ੍ਰਿਪਟੋਕਰੰਸੀ ਨੂੰ ਉਤਸ਼ਾਹ ਦੇਣ ਵਾਲੇ ਟਵੀਟ ਲਿਖੇ ਗਏ ਸਨ। ਅਜਿਹੇ 'ਚ ਸ਼ੱਕ ਹੈ ਕਿ ਉਸੇ ਹੈੱਕਰ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਟਵਿੱਟਰ ਹੈਂਡਲ ਨੂੰ ਵੀ ਹੈੱਕ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News