ਚਿਦਾਂਬਰਮ ਦੀ ਗਿ੍ਰਫਤਾਰੀ ’ਤੇ ਇੰਦਰਾਣੀ ਮੁਖਰਜੀ ਨੇ ਦਿੱਤਾ ਇਹ ਬਿਆਨ

08/29/2019 5:44:18 PM

ਨਵੀਂ ਦਿੱਲੀ—ਆਈ. ਐੱਨ. ਐਕਸ. ਮੀਡੀਆ ਮਾਮਲੇ ’ਚ ਸਰਕਾਰੀ ਗਵਾਹ ਬਣੀ ਇੰਦਰਾਣੀ ਮੁਖਰਜੀ ਪਹਿਲੀ ਵਾਰ ਪੀ. ਚਿਦਾਂਬਰਮ ਦੀ ਗਿ੍ਰਫਤਾਰੀ ਖਿਲਾਫ ਖੁੱਲ੍ਹ ਕੇ ਬੋਲੀ ਹੈ। ਇੰਦਰਾਣੀ ਮੁਖਰਜੀ ਨੇ ਚਿਦਾਂਬਰਮ ਦੀ ਗਿ੍ਰਫਤਾਰੀ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ,‘‘ਇਹ ਚੰਗੀ ਖਬਰ ਹੈ।’’ ਦੱਸ ਦੇਈਏ ਕਿ ਆਈ. ਐੱਨ. ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ ’ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਸੀ. ਬੀ. ਆਈ. ਨੇ 22 ਅਗਸਤ ਨੂੰ ਨਾਟਕੀ ਘਟਨਾ ਕ੍ਰਮ ਤੋਂ ਬਾਅਦ ਗਿ੍ਰਫਤਾਰ ਕੀਤਾ ਸੀ। 

ਦੱਸਣਯੋਗ ਹੈ ਕਿ ਇੰਦਰਾਣੀ ਮੁਖਰਜੀ ਵੱਡੇ ਬਿਜ਼ਨੈਸਮੈਨ, ਵੱਡੀਆਂ ਹਸਤੀਆਂ ਤੋਂ ਲੈ ਕੇ ਵੱਡੇ ਨੇਤਾਵਾਂ ਨਾਲ ਪਹੁੰਚ ਰੱਖਦੀ ਹੈ। ਇੰਦਰਾਣੀ ਮੁਖਰਜੀ ਨੂੰ ਅਗਸਤ 2015 ’ਚ ਆਪਣੀ ਬੇਟੀ ਸ਼ੀਨਾ ਬੋਰਾ ਦੇ ਕਤਲ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਸੀ। ਬਾਅਦ ’ਚ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ ਅਤੇ ਜਾਂਚ ਏਜੰਸੀ ਨੇ ਵੀ ਇੰਦਰਾਣੀ ਮੁਖਰਜੀ ਨੂੰ ਇਸ ਹੱਤਿਆਕਾਂਡ ’ਚ ਦੋਸ਼ੀ ਮੰਨਿਆ ਹੈ। 

PunjabKesari

ਜ਼ਿਕਰਯੋਗ ਹੈ ਕਿ ਈ. ਡੀ. ਦੀ ਪੁੱਛ ਗਿੱਛ ’ਚ ਇੰਦਰਾਣੀ ਨੇ ਦੱਸਿਅ ਸੀ ਕਿ ਚਿਦਾਂਬਰਮ ਨੇ ਉਸ ਦੇ ਪਤੀ ਪੀਟਰ ਨੂੰ ਕਿਹਾ ਸੀ ਕਿ ਐੱਫ. ਆਈ. ਪੀ. ਬੀ. ਦੀ ਮੰਜ਼ੂਰੀ ਦੇ ਬਦਲੇ ਉਨ੍ਹਾਂ ਦੇ ਬੇਟੇ ਕਾਰਤੀ ਚਿਦਾਂਬਰਮ ਦੇ ਬਿਜ਼ਨੈੱਸ ’ਚ ਮਦਦ ਕਰਨੀ ਹੋਵੇਗੀ। ਇਸ ਬਿਆਨ ਨੂੰ ਈ. ਡੀ. ਨੇ ਚਾਰਜਸ਼ੀਟ ’ਚ ਦਰਜ ਕੀਤਾ ਅਤੇ ਅਦਾਲਤ ’ਚ ਵੀ ਇਸ ਸਬੂਤ ਦੇ ਤੌਰ ’ਤੇ ਪੇਸ਼ ਕੀਤਾ। ਇਸ ਤੋਂ ਇਲਾਵਾ ਇੰਦਰਾਣੀ ਨੇ ਈ. ਡੀ. ਨੂੰ ਦੱਸਿਆ ਸੀ ਕਿ ਕਾਰਤੀ ਨਾਲ ਉਨ੍ਹਾਂ ਦੀ ਅਤੇ ਪੀਟਰ ਦੀ ਮੁਲਾਕਾਤ ਦਿੱਲੀ ਦੇ ਇੱਕ ਹੋਟਲ ’ਚ ਹੋਈ ਸੀ ਅਤੇ ਕਾਰਤੀ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ 10 ਲੱਖ ਰੁਪਏ ਰਿਸ਼ਵਤ ਦੇ ਤੌਰ ’ਤੇ ਮੰਗੇ ਸੀ।


Iqbalkaur

Content Editor

Related News