ਅਨੋਖੇ ਅੰਦਾਜ ''ਚ ਟਰੈਫਿਕ ਸੰਭਾਲਦੀ ''ਡਾਂਸਿੰਗ ਗਰਲ'' ਸੋਸ਼ਲ ਮੀਡੀਆ ''ਤੇ ਛਾਈ

11/19/2019 3:49:31 PM

ਨਵੀਂ ਦਿੱਲੀ— ਇੰਦੌਰ ਟਰੈਫਿਕ ਪੁਲਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਕੁੜੀ ਸੜਕ 'ਤੇ ਅਨੋਖੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੀ ਨਜ਼ਰ ਆ ਰਹੀ ਹੈ। ਟਰੈਫਿਕ ਪੁਲਸ ਦੀ ਮਦਦ ਕਰਨ ਵਾਲੀ ਇਸ ਕੁੜੀ ਦਾ ਨਾਂ ਸ਼ੁਭੀ ਜੈਨ ਹੈ, ਜੋ ਪੁਣੇ ਦੇ ਸਿਮਬਾਓਸਿਸ ਕਾਲਜ ਦੀ ਵਿਦਿਆਰਥਣ ਹੈ। ਵੀਡੀਓ 'ਚ ਸ਼ੁਭੀ ਜੈਨ ਨੂੰ ਨਾ ਸਿਰਫ਼ ਟਰੈਫਿਕ ਸੰਭਾਲਦੇ ਦੇਖਿਆ ਜਾ ਰਿਹਾ ਹੈ, ਸਗੋਂ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਜਾਗਰੂਕ ਵੀ ਕਰਦੀ ਦਿੱਸ ਰਹੀ ਹੈ।

ਇੰਦੌਰ ਨੂੰ ਜਲਦ ਹੀ ਟਰੈਫਿਕ 'ਚ ਆਦਰਸ਼ ਸ਼ਹਿਰ
ਇੰਦੌਰ ਦੀ ਸੜਕ 'ਤੇ ਸ਼ੁਭੀ ਜੈਨ ਲੋਕਾਂ ਨੂੰ ਹੈਲਮੇਟ ਪਹਿਨਣ ਅਤੇ ਸੀਟ ਬੈਲਟ ਲਗਾਉਣ ਦੀ ਅਪੀਲ ਕਰਦੀ ਹੈ। ਇਸ ਦਿਲਚਸਪ ਵੀਡੀਓ 'ਚ ਸ਼ੁਭੀ ਜੈਨ ਨੂੰ ਉਨ੍ਹਾਂ ਲੋਕਾਂ ਨੂੰ ਥੈਂਕਿਊ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ, ਜਿਨ੍ਹਾਂ ਨੇ ਹੈਲਮੇਟ ਪਾ ਰੱਖਿਆ ਹੈ ਅਤੇ ਕਾਰ 'ਚ ਸੀਟ ਬੈਲਟ ਲਗਾਈ ਹੈ। ਸ਼ੁਭੀ ਇਹ ਵੀ ਦੱਸਦੀ ਹੈ ਕਿ ਇਕ ਬਾਈਕ 'ਤੇ ਤਿੰਨ ਲੋਕ ਸਵਾਰੀ ਨਾ ਕਰਨ। ਇਸ ਦਾ ਵੀਡੀਓ ਜਾਰੀ ਕਰਦੇ ਹੋਏ ਇੰਦੌਰ ਟਰੈਫਿਕ ਪੁਲਸ ਨੇ ਇਕ ਟਵੀਟ ਕੀਤਾ ਹੈ, ਜਿਸ 'ਚ ਲਿਖਿਆ ਹੈ,''ਵਲੰਟੀਅਰਜ਼ ਪੂਰੇ ਜਜ਼ਬੇ ਨਾਲ ਆਦਰਸ਼ ਮਾਰਗ 'ਤੇ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ, ਇਸ ਦੇ ਨਾਲ ਹੀ ਇੰਦੌਰ ਨੂੰ ਇਕ ਨਵੀਂ ਅਤੇ ਬਿਹਤਰ ਤਬਦੀਲੀ ਵੱਲ ਲਿਜਾ ਰਹੇ ਹਨ। ਉਮੀਦ ਹੈ ਅਸੀਂ ਸਾਰੇ ਆਪਣੀਆਂ ਕੋਸ਼ਿਸ਼ਾਂ ਨਾਲ ਜਲਦੀ ਹੀ ਇੰਦੌਰ ਨੂੰ ਟਰੈਫਿਕ 'ਚ ਆਦਰਸ਼ ਸ਼ਹਿਰ ਬਣਾਵਾਂਗੇ।''

ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਹੋ ਰਹੀ ਵਾਇਰਲ
ਇੰਦੌਰ ਪੁਲਸ ਦੀ ਇਹ ਕੋਈ ਪਹਿਲੀ ਤਰਕੀਬ ਨਹੀਂ ਹੈ। 5 ਨਵੰਬਰ ਨੂੰ ਜਾਰੀ ਇਕ ਟਵੀਟ 'ਚ ਇੰਦੌਰ ਟਰੈਫਿਕ ਪੁਲਸ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਕਾਲਜਾਂ ਦੇ ਕਰੀਬ 87 ਬੱਚੇ ਸੜਕ 'ਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੇ ਪ੍ਰਤੀ ਜਾਗਰੂਕ ਕਰ ਰਹੇ ਹਨ। ਇਹ ਬੱਚੇ ਲੋਕਾਂ ਨੂੰ ਦੱਸਦੇ ਹਨ ਕਿ ਹੈਲਮੇਟ ਪਾਉਣ ਅਤੇ ਸੀਟ ਬੈਲਟ ਲਗਾਉਣ ਦੇ ਕੀ ਫਾਇਦੇ ਹਨ। ਇੰਦੌਰ ਟਰੈਫਿਕ ਪੁਲਸ ਦੀ ਇਸ ਕਵਾਇਦ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਹੋ ਰਹੀ ਹੈ।


DIsha

Content Editor

Related News