ਇੰਦੌਰ : ਹਸਪਤਾਲ 'ਚੋਂ ਭੱਜਿਆ ਕੋਰੋਨਾ ਮਰੀਜ਼
Monday, Mar 30, 2020 - 01:32 AM (IST)

ਇੰਦੌਰ-ਪੂਰੇ ਦੇਸ਼ 'ਚ ਲਾਕਡਾਊਨ ਵਿਚਾਲੇ ਵੀ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਵਿਚਾਲੇ ਅਜਿਹੇ ਵੀ ਮਾਮਲੇ ਸਾਹਮਣੇ ਆ ਰਹੇ ਹਨ ਜਿਸ 'ਚ ਲੋਕ ਇਲਾਜ ਤੋਂ ਭੱਜ ਰਹੇ ਹਨ। ਉਹ ਕੋਰੋਨਾਵਾਇਰਸ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਅਜਿਹੇ 'ਚ ਇਕ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਇਆ ਹੈ ਜਿਥੇ MRTB ਹਸਪਤਾਲ 'ਚ ਦਾਖਲ ਇਕ ਮਰੀਜ ਸਾਰਿਆਂ ਨੂੰ ਚਕਮਾ ਦੇ ਦੇ ਭੱਜ ਗਿਆ।
ਹਸਪਤਾਲ 'ਚੋਂ ਭੱਜੇ ਇਸ ਮਰੀਜ਼ ਦਾ ਨਾਂ ਸਾਜਿਦ ਹੈ ਜਿਸ ਦੀ ਉਮਰ ਕਰੀਬ 42 ਸਾਲ ਹੈ। ਵੈਸੇ ਤਾਂ ਹੁਣ ਉਹ ਮਰੀਜ਼ ਫੜਿਆ ਗਿਆ ਹੈ ਪਰ ਉਸ ਨੂੰ ਫੜਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਫੜਨ ਲਈ ਕਰੀਬ 5 ਘੰਟੇ ਲੱਗੇ। ਉਸ ਨੂੰ ਇੰਦੌਰ ਦੇ ਖਜਰਾਨਾ ਇਲਾਕੇ 'ਚੋਂ ਫੜਿਆ ਗਿਆ ਅਤੇ ਹੁਣ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਮਰੀਜ਼ ਨੇ ਸਿਹਤ ਵਿਭਾਗ 'ਤੇ ਠੀਕ ਤਰ੍ਹਾਂ ਨਾਲ ਇਲਾਜ ਨਾ ਕਰਨ ਦਾ ਦੋਸ਼ ਲਗਾਇਆ ਹੈ। ਦੱਸਣਯੋਗ ਹੈ ਕਿ ਦੇਸ਼ ਭਰ 'ਚ ਹੁਣ ਤਕ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 987 ਹੋ ਗਈ ਹੈ ਜਦਕਿ ਹੁਣ ਤਕ ਵਾਇਰਸ ਕਾਰਣ 25 ਲੋਕਾਂ ਦੀ ਮੌਤ ਹੋ ਚੁੱਕੀ ਹੈ।