ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ ਭਾਰਤੀ ਪਾਇਲਟ ਦੀ ਮੌਤ, ਪੀ. ਐੱਮ. ਮੋਦੀ ਨੇ ਪ੍ਰਗਟਾਇਆ ਦੁੱਖ

Tuesday, Oct 30, 2018 - 01:57 PM (IST)

ਨਵੀਂ ਦਿੱਲੀ/ਜਕਾਰਤਾ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਵਿਚ ਵਾਪਰੇ ਯਾਤਰੀ ਜਹਾਜ਼ ਹਾਦਸੇ 'ਤੇ ਸੋਗ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਪੀੜਤਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਸੋਗ ਜ਼ਾਹਰ ਕਰਦੇ ਹੋਏ ਟਵੀਟ ਕਰ ਕੇ ਕਿਹਾ, ''ਮੇਰੀ ਹਮਦਰਦੀ ਉਨ੍ਹਾਂ ਪਰਿਵਾਰਾਂ ਅਤੇ ਲੋਕਾਂ ਨਾਲ ਹੈ, ਜਿਨ੍ਹਾਂ ਦੇ ਪਰਿਵਾਰ ਅਤੇ ਮਿੱਤਰ ਇੰਡੋਨੇਸ਼ੀਆ ਜਹਾਜ਼ ਹਾਦਸੇ ਵਿਚ ਆਪਣੀ ਜਾਨ ਗਵਾ ਚੁੱਕੇ ਹਨ। ਦੁੱਖ ਦੀ ਇਸ ਘੜੀ ਵਿਚ ਈਸ਼ਵਰ ਉਨ੍ਹਾਂ ਨੂੰ ਸਹਿਣ ਸ਼ਕਤੀ ਅਤੇ ਹਿੰਮਤ ਦੇਣ।'' 

 

PunjabKesari


ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ ਲਾਇਨ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਜੇਟੀ 610 ਸੋਮਵਾਰ ਜਕਾਰਤਾ ਵਿਚ ਪੰਗਕਲ ਪਿਨਾਂਗ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਕੇ ਸਮੁੰਦਰ ਵਿਚ ਡਿੱਗ ਗਿਆ। ਉਡਾਣ ਭਰਨ ਦੇ 13 ਮਿੰਟ ਬਾਅਦ ਜਹਾਜ਼ ਦਾ ਸੰਪਰਕ ਕੰਟਰੋਲ ਰੂਮ ਤੋਂ ਟੁੱਟ ਗਿਆ। ਜਹਾਜ਼ ਹਾਦਸੇ ਦਾ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇੰਡੋਨੇਸ਼ੀਆ ਸਮੁੰਦਰ ਤੱਟ ਤੋਂ 15 ਕਿਲੋਮੀਟਰ ਦੂਰ ਸਮੁੰਦਰ ਵਿਚ ਯਾਤਰੀਆਂ ਦਾ ਸਾਮਾਨ ਬਰਾਮਦ ਕੀਤੇ ਜਾ ਰਹੇ ਹਨ। ਹਾਲਾਂਕਿ ਰਾਹਤ ਅਤੇ ਬਚਾਅ ਦਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਸਮੁੰਦਰ ਦੇ ਅੰਦਰ ਖੋਜ ਕਰਨ ਵਿਚ ਹੈ। ਇਨ੍ਹਾਂ ਦਲਾਂ ਵਿਚ ਸ਼ਾਮਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਵਿਚ ਕਿਸੇ ਦੇ ਵੀ ਬਚਣ ਦੀ ਉਮੀਦ ਨਹੀਂ ਹੈ। ਜਹਾਜ਼ 'ਚ ਕਰੂ ਮੈਂਬਰਾਂ ਸਮੇਤ 189 ਯਾਤਰੀ ਸਵਾਰ ਸਨ। 

PunjabKesari

ਬਚਾਅ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ 'ਤੇ ਯਾਤਰੀਆਂ ਦਾ ਸਾਮਾਨ, ਹੈਂਡਬੈਗਸ, ਕੱਪੜੇ, ਮੋਬਾਇਲ, ਆਈ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਸਮੇਤ ਪਾਣੀ ਵਿਚ ਤੈਰਦੀਆਂ ਹੋਈਆਂ ਨਿੱਜੀ ਵਸਤੂਆਂ ਦੀ ਫੁਟੇਜ ਜਾਰੀ ਕੀਤੀ ਹੈ। ਸਮੁੰਦਰ ਵਿਚ ਸੋਮਵਾਰ ਸਵੇਰੇ 11.00 ਵਜੇ ਤਕ ਇਕ ਵੀ ਲਾਸ਼ ਨਾ ਮਿਲਣ 'ਤੇ 30 ਵਿਸ਼ੇਸ਼ ਤੈਰਾਕਾਂ ਦੀ ਮਦਦ ਨਾਲ ਪਾਣੀ ਦੇ ਅੰਦਰ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਓਧਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਦੇਸ਼ ਵਾਸੀਆਂ ਨੂੰ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। 

 

PunjabKesari

ਦਿੱਲੀ ਦੇ ਰਹਿਣ ਵਾਲੇ ਭਵਯ ਸੁਨੇਜਾ ਇਸ ਜਹਾਜ਼ ਦੇ ਪਾਇਲਟ ਸਨ ਅਤੇ ਉਹ 7 ਸਾਲ ਪਹਿਲਾਂ ਇੰਡੋਨੇਸ਼ੀਆਈ ਜਹਾਜ਼ ਲਾਇਨ ਏਅਰ ਵਿਚ ਸ਼ਾਮਲ ਹੋਏ ਸਨ। ਜਕਾਰਤਾ ਵਿਚ ਭਾਰਤੀ ਦੂਤਘਰ ਨੇ 31 ਸਾਲਾ ਪਾਇਲਟ ਕਪਤਾਨ ਸੁਨੇਜਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਘਰ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ, ''ਜਕਾਰਤਾ ਦੇ ਤੱਟ 'ਤੇ ਲਾਇਨ ਏਅਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਸਾਨੂੰ ਡੂੰਘਾ ਦੁੱਖ ਹੈ। ਸਭ ਤੋਂ ਬਦਕਿਸਮਤੀ ਵਾਲੀ ਗੱਲ ਹੈ ਕਿ ਭਾਰਤੀ ਪਾਇਲਟ ਸੁਨੇਜਾ ਨੇ ਆਪਣੀ ਜ਼ਿੰਦਗੀ ਗੁਆ ਦਿੱਤੀ।''


Related News