ਹਿੰਦ-ਪ੍ਰਸ਼ਾਂਤ ਖੇਤਰ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋਵੇ : ਰਾਜਨਾਥ

Saturday, Nov 01, 2025 - 07:32 PM (IST)

ਹਿੰਦ-ਪ੍ਰਸ਼ਾਂਤ ਖੇਤਰ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋਵੇ : ਰਾਜਨਾਥ

ਨਵੀਂ ਦਿੱਲੀ, (ਭਾਸ਼ਾ)- ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀਆਂ ਹਮਲਾਵਰ ਫੌਜੀ ਸਰਗਰਮੀਆਂ ’ਤੇ ਵਧਦੀ ਵਿਸ਼ਵ ਪੱਧਰੀ ਚਿੰਤਾ ਦਰਮਿਅਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਇਹ ਖੇਤਰ ਖੁੱਲ੍ਹਾ, ਸਮਾਵੇਸ਼ੀ ਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋਣਾ ਚਾਹੀਦਾ ਹੈ।

ਕੁਆਲਾਲੰਪੁਰ ’ਚ ਆਸੀਆਨ ਮੈਂਬਰ ਦੇਸ਼ਾਂ ਤੇ ਗਰੁੱਪ ਦੇ ਗੱਲਬਾਤ ਕਰਨ ਵਾਲੇ ਭਾਈਵਾਲ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਖੇਤਰ ਦੇ ਹਰੇਕ ਰਾਸ਼ਟਰ ਦੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਸੁਰੱਖਿਆ ਪਹੁੰਚ ’ਤੇ ਜ਼ੋਰ ਦਿੱਤਾ। ਉਨ੍ਹਾਂ

ਕਿਹਾ ਕਿ ਭਾਰਤ ਦਾ ਸਮੁੰਦਰ ਦੇ ਕਾਨੂੰਨ ’ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਪਾਲਣਾ ਤੇ ਨੇਵੀਗੇਸ਼ਨ ਅਤੇ ਓਵਰਫਲਾਈਟ ਦੀ ਆਜ਼ਾਦੀ ਲਈ ਸਮਰਥਨ ’ਤੇ ਜ਼ੋਰ ਕਿਸੇ ਵੀ ਦੇਸ਼ ਦੇ ਵਿਰੁੱਧ ਨਹੀਂ ਹੈ, ਸਗੋਂ ਸਾਰੇ ਖੇਤਰੀ ਭਾਈਵਾਲਾਂ ਦੇ ਹਿੱਤਾਂ ਦੀ ਰੱਖਿਆ ਲਈ ਹੈ।

ਉਨ੍ਹਾਂ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਜਦੋਂ ਕਈ ਆਸੀਆਨ ਮੈਂਬਰ ਤੇ ਲੋਕਰਾਜੀ ਦੇਸ਼ ਵਿਵਾਦਿਤ ਦੱਖਣੀ ਚੀਨ ਸਾਗਰ ’ਚ ਚੀਨ ਦੀਆਂ ਵਧਦੀਆਂ ਫੌਜੀ ਕਰਗਰਮੀਆ ਦਰਮਿਅਾਨ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਲਗਾਤਾਰ ਪਾਲਣਾ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਆਸੀਆਨ ਦੀ ਅਗਵਾਈ ਵਾਲੇ ਸਮਾਵੇਸ਼ੀ ਖੇਤਰੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਹਮਾਇਤ ਕਰਦਾ ਹੈ। ਭਵਿੱਖ ਦੀ ਸੁਰੱਖਿਆ ਸਿਰਫ਼ ਫੌਜੀ ਸਮਰੱਥਾਵਾਂ 'ਤੇ ਨਿਰਭਰ ਨਹੀਂ ਕਰੇਗੀ, ਸਗੋਂ ਸਾਂਝੇ ਸੋਮਿਆਂ ਦੇ ਪ੍ਰਬੰਧਨ, ਡਿਜੀਟਲ ਤੇ ਭੌਤਿਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਮਨੁਖਤਾਵਾਦੀ ਸੰਕਟਾਂ ਲਈ ਸਮੂਹਿਕ ਪ੍ਰਤੀਕਿਰਿਆ ’ਤੇ ਨਿਰਭਰ ਕਰੇਗੀ।


author

Rakesh

Content Editor

Related News