ਇੰਦਰਾ ਗਾਂਧੀ ਦੀ ਜਯੰਤੀ ''ਤੇ ਰਾਹੁਲ ਨੇ ਕੀਤਾ ਯਾਦ, ਕਿਹਾ- ''ਦਾਦੀ ਦੀਆਂ ਗੱਲਾਂ ਹਮੇਸ਼ਾ ਪ੍ਰੇਰਿਤ ਕਰਦੀਆਂ''

Thursday, Nov 19, 2020 - 12:37 PM (IST)

ਇੰਦਰਾ ਗਾਂਧੀ ਦੀ ਜਯੰਤੀ ''ਤੇ ਰਾਹੁਲ ਨੇ ਕੀਤਾ ਯਾਦ, ਕਿਹਾ- ''ਦਾਦੀ ਦੀਆਂ ਗੱਲਾਂ ਹਮੇਸ਼ਾ ਪ੍ਰੇਰਿਤ ਕਰਦੀਆਂ''

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ 103ਵੇਂ ਜਨਮ ਦਿਨ ਮੌਕੇ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਇੰਦਰਾ ਗਾਂਧੀ ਦਾ ਜਨਮ ਦਿਨ 19 ਨਵੰਬਰ 1917 ਨੂੰ ਹੋਇਆ ਸੀ। ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ- ਇਕ ਕਾਰਜ ਕੁਸ਼ਲ ਪ੍ਰਧਾਨ ਮੰਤਰੀ ਅਤੇ ਸ਼ਕਤੀ ਰੂਪ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਜਯੰਤੀ 'ਤੇ ਸ਼ਰਧਾਂਜਲੀ। ਪੂਰਾ ਦੇਸ਼ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਗਵਾਈ ਦੀ ਅੱਜ ਵੀ ਮਿਸਾਲ ਦਿੰਦਾ ਹੈ ਪਰ ਮੈਂ ਉਨ੍ਹਾਂ ਨੂੰ ਹਮੇਸ਼ਾ ਆਪਣੀ ਪਿਆਰੀ ਦਾਦੀ ਦੇ ਰੂਪ ਵਿਚ ਯਾਦ ਕਰਦਾ ਹਾਂ। ਉਨ੍ਹਾਂ ਦੀਆਂ ਸਿਖਾਈਆਂ ਹੋਈਆਂ ਗੱਲਾਂ ਮੈਨੂੰ ਲਗਾਤਾਰ ਪ੍ਰੇਰਿਤ ਕਰਦੀਆਂ ਹਨ। 

PunjabKesari

ਦੱਸ ਦੇਈਏ ਕਿ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਬੀਬੀ ਪ੍ਰਧਾਨ ਮੰਤਰੀ ਸੀ। ਇੰਦਰਾ ਗਾਂਧੀ ਨੇ 1996 ਤੋਂ 1997 ਦਰਮਿਆਨ ਲਗਾਤਾਰ ਤਿੰਨ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਸੀ ਅਤੇ ਉਸ ਤੋਂ ਬਾਅਦ 1980 'ਚ ਮੁੜ ਇਸ ਅਹੁਦੇ 'ਤੇ ਪੁੱਜੀ। 31 ਅਕਤੂਬਰ 1984 ਨੂੰ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਬਹੁਤ ਘੱਟ ਹੀ ਲੋਕ ਅਜਿਹੇ ਹੋਏ ਹਨ, ਜਿਨ੍ਹਾਂ ਨੇ ਪੂਰੀ ਦੁਨੀਆ ਦੀ ਰਾਜਨੀਤੀ ਵਿਚ ਅਮਿਟ ਛਾਪ ਛੱਡੀ ਹੈ। ਜਵਾਹਰਲਾਲ ਨਹਿਰੂ ਅਤੇ ਕਮਲਾ ਨਹਿਰੂ ਦੇ ਇੱਥੇ 19 ਨਵੰਬਰ 1917 ਨੂੰ ਜਨਮੀ ਕੰਨਿਆ ਨੂੰ ਉਸ ਦੇ ਦਾਦਾ ਮੋਤੀਲਾਲ ਨਹਿਰੂ ਨੇ ਇੰਦਰਾ ਨਾਂ ਦਿੱਤਾ ਅਤੇ ਪਿਤਾ ਨੇ ਉਸ ਨਾਂ 'ਚ ਪ੍ਰਿਅਦਰਸ਼ਨੀ ਵੀ ਜੋੜ ਦਿੱਤਾ।

PunjabKesari

ਇੰਦਰਾ ਗਾਂਧੀ ਆਪਣੇ ਸਖਤ ਤੋਂ ਸਖਤ ਫ਼ੈਸਲਿਆਂ ਨੂੰ ਪੂਰੀ ਨਿਡਰਤਾ ਨਾਲ ਲਾਗੂ ਕਰਨ ਦਾ ਹੁਨਰ ਜਾਣਦੀ ਸੀ। ਇੰਦਰਾ ਗਾਂਧੀ ਕੁਝ ਫ਼ੈਸਲਿਆਂ ਨੂੰ ਲੈ ਕੇ ਵਿਵਾਦਾਂ 'ਚ ਵੀ ਰਹੀ। ਜੂਨ 1984 'ਚ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ 'ਚ ਫ਼ੌਜੀ ਕਾਰਵਾਈ ਵੀ ਉਨ੍ਹਾਂ ਦਾ ਇਕ ਅਜਿਹਾ ਹੀ ਕਦਮ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੇ ਸਿੱਖ ਗਾਰਡਾਂ ਦੇ ਹੱਥੋਂ ਜਾਨ ਗੁਆ ਕੇ ਚੁਕਾਉਣੀ ਪਈ। ਇੰਦਰਾ ਗਾਂਧੀ ਸਰਗਰਮ ਰਾਜਨੀਤੀ ਵਿਚ ਆਪਣੇ ਪਿਤਾ ਜਵਾਹਰਲਾਲ ਨਹਿਰੂ ਦੇ ਦਿਹਾਂਤ ਤੋਂ ਬਾਅਦ ਆਈ। ਉਨ੍ਹਾਂ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਕਾਰਜਕਾਲ ਵਿਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਦਾ ਅਹੁਦਾ ਸੰਭਾਲਿਆ। ਸ਼ਾਸਤਰੀ ਦੇ ਦਿਹਾਂਤ ਤੋਂ ਬਾਅਦ ਉਹ ਦੇਸ਼ ਦੀ ਤੀਜੀ ਪ੍ਰਧਾਨ ਮੰਤਰੀ ਚੁਣੀ ਗਈ। ਇੰਦਰਾ ਗਾਂਧੀ ਨੂੰ ਸਾਲ 1971 ਵਿਚ ਭਾਰਤ ਰਤਨ ਨਾਲ ਵੀ ਸਨਮਾਨਤ ਕੀਤਾ ਗਿਆ ਸੀ।


author

Tanu

Content Editor

Related News