3 ਪਿੰਡ ਵਾਸੀਆਂ ਦੀ ਮੌਤ ਤੋਂ ਬਾਅਦ ਸੁਰਖਿਆਂ ''ਚ ਆਏ ਕਸ਼ਮੀਰ ਦੇ ਇਸ ਪਿੰਡ ਦੀ ਬਦਲੇਗੀ ਨੁਹਾਰ, ਭਾਰਤੀ ਫੌਜ ਨੇ ਲਿਆ ਗੋਦ

Monday, Jan 15, 2024 - 02:45 PM (IST)

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਟੋਪਾ ਪੀਰ ਪਿੰਡ ਨੂੰ ਭਾਰਤੀ ਫੌਜ ਨੇ ਗੋਦ ਲੈ ਲਿਆ ਹੈ ਅਤੇ ਹੁਣ ਇਸ ਨੂੰ ਇੱਕ ਮਾਡਲ ਪਿੰਡ ਬਣਾਏਗੀ। ਦਰਅਸਲ, ਜਿੱਥੇ ਪਿਛਲੇ ਮਹੀਨੇ ਫੌਜੀ ਹਿਰਾਸਤ ਵਿੱਚ ਤਿੰਨ ਪਿੰਡ ਵਾਸੀਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਪਿੰਡ ਨੂੰ ਭਾਰਤੀ ਫੌਜ ਨੇ ਗੋਦ ਲੈ ਲਿਆ। ਪਹਾੜ 'ਤੇ ਸੰਘਣੇ ਜੰਗਲਾਂ ਵਿਚਕਾਰ ਵਸੇ ਟੋਪਾ ਪੀਰ 'ਚ 80 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਕੋਲ ਅਜੇ ਵੀ ਮੁੱਢਲੀਆਂ ਸਹੂਲਤਾਂ ਨਹੀਂ ਹਨ। ਉਨ੍ਹਾਂ ਦੇ ਘਰ ਮਿੱਟੀ ਦੇ ਬਣੇ ਹੋਏ ਹਨ। 

ਪਿੰਡ ਦੇ ਮੁਹੰਮਦ ਅਕਰਮ ਦਾ ਕਹਿਣਾ ਹੈ ਕਿ ਇਥੇ ਸੜਕਾਂ ਨਹੀਂ ਹਨ। ਅਸੀਂ 4 ਕਿਲੋਮੀਟਰ ਪਹਾੜ 'ਤੇ ਚੜ੍ਹ ਕੇ ਪਿੰਡ ਪਹੁੰਚਦੇ ਹਾਂ। ਇੱਥੇ ਨਾ ਹੀ ਪਾਣੀ ਹੈ ਅਤੇ ਨਾ ਹੀ ਸਿਹਤ ਕੇਂਦਰ। ਪ੍ਰਾਇਮਰੀ ਸਕੂਲ ਹਨ ਪਰ ਅਧਿਆਪਕ ਨਹੀਂ ਹਨ। ਸਾਡਾ ਪਿੰਡ ਤਿੰਨ ਦੋਸਤਾਂ ਦੀ ਮੌਤ ਤੋਂ ਬਾਅਦ ਸੁਰਖੀਆਂ ਵਿੱਚ ਆਇਆ, ਨਹੀਂ ਤਾਂ ਕਿਸੇ ਨੂੰ ਸਾਡੀ ਹਾਲਤ ਦਾ ਪਤਾ ਨਹੀਂ ਸੀ। 

ਫੌਜੀ ਬੁਲਾਰੇ ਨੇ ਦੱਸਿਆ ਕਿ ਪਿੰਡ ਨੂੰ ਸਦਭਾਵਨਾ ਸਕੀਮ ਤਹਿਤ ਗੋਦ ਲਿਆ ਗਿਆ ਹੈ। ਹੁਣ ਪਿੰਡ ਵਿੱਚ ਪੱਕੀਆਂ ਸੜਕਾਂ, ਸਿਹਤ ਸਹੂਲਤਾਂ, ਹਰ ਘਰ ਵਿੱਚ ਸੂਰਜੀ ਊਰਜਾ ਪੈਨਲ, ਮਿਡਲ ਅਤੇ ਹਾਈ ਸਕੂਲ ਦੇ ਨਾਲ-ਨਾਲ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਥੇ ਸਟੇਡੀਅਮ ਵੀ ਬਣਾਇਆ ਜਾਵੇਗਾ। ਫੌਜੀ ਬੁਲਾਰੇ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਟੇਲਰਿੰਗ ਵਰਗੇ ਰੁਜ਼ਗਾਰ ਯੋਗ ਕੰਮ ਸਿਖਾਏ ਜਾਣਗੇ ਅਤੇ ਉਨ੍ਹਾਂ ਨੂੰ ਦੇਸ਼ ਦਾ ਦੌਰਾ ਵੀ ਕਰਵਾਇਆ ਜਾਏਗਾ।
 


Anuradha

Content Editor

Related News