ਪੰਜਾਬ ਦੇ ਇਸ ਇਲਾਕੇ ''ਚੋਂ ਲਗਾਤਾਰ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ, ਇਕੋ ਹੀ ਜਗ੍ਹਾ ਤੋਂ ਮਿਲੀਆਂ 3 ਲਾਸ਼ਾਂ
Sunday, Dec 08, 2024 - 12:34 PM (IST)
ਭਿੱਖੀਵਿੰਡ(ਭਾਟੀਆ)-ਥਾਣਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਬੈਂਕਾ ਵਿਖੇ ਲਗਾਤਾਰ ਇਕ ਹੀ ਜਗ੍ਹਾ ਤੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਮਹੀਨੇ ਦੇ ਫਰਕ ਨਾਲ ਦੂਜੀ ਵਾਰ ਇਕ ਹੀ ਜਗ੍ਹਾ ਦੇ ’ਤੇ ਇਹ ਚੌਥੀ ਲਾਸ਼ ਪਿੰਡ ਬੈਂਕਾ ਦੇ ਇਲਾਕੇ ’ਚੋਂ ਡਰੇਨ, ਜੋ ਕਿ ਕਸੂਰ ਨਾਲਾ ਮੂਲ ਰੂਪ ’ਚ ਹੈ, ’ਚੋਂ ਬਰਾਮਦ ਹੋਈ ਹੈ। ਪੁਲਸ ਵੱਲੋਂ ਭਾਵੇਂ ਇਸ ਸਬੰਧੀ ਪਹਿਲਾਂ ਵੀ ਬਰਾਮਦ ਹੋਈਆਂ ਤਿੰਨ ਲਾਸ਼ਾਂ ਸਬੰਧੀ ਮਾਮਲਾ ਦਰਜ ਕਰਕੇ ਇਸ਼ਤਿਹਾਰ ਸ਼ੋਰੋਂ ਗੋਗਾ ਅਤੇ ਹੋਰ ਫੋਰਮੈਲਟੀਜ਼ ਕੀਤੀਆਂ ਗਈਆਂ ਸਨ ਪਰ ਅਜੇ ਤੱਕ ਉਨ੍ਹਾਂ ਬਰਾਮਦ ਹੋਈਆਂ ਤਿੰਨਾਂ ਲਾਸ਼ਾਂ ਦਾ ਕੋਈ ਭੇਦ ਜਾਂ ਮੂਲ ਰੂਪ ’ਚ ਉਹ ਕਿੱਥੋਂ ਦੇ ਵਸਨੀਕ ਸਨ, ਪੁਲਸ ਪਤਾ ਲਗਾਉਣ ’ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਹੁਣ ਸ਼ੁੱਕਰਵਾਰ ਨੂੰ ਬਰਾਮਦ ਹੋਈ ਚੌਥੀ ਲਾਸ਼ ਪੁਲਸ ਨੇ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਲਾਸ਼ ਦਾ ਵੀ ਹੁਲੀਆ ਅਤੇ ਕੱਪੜੇ ਉਨ੍ਹਾਂ ਨੂੰ ਇਕ ਮਹੀਨਾ ਪਹਿਲਾਂ ਬਰਾਮਦ ਹੋਈਆਂ ਲਾਸ਼ਾਂ ਦੇ ਨਾਲ ਮੇਲ ਖਾਂਦੇ ਹਨ ਅਤੇ ਉਸੇ ਤਰ੍ਹਾਂ ਹੀ ਮੌਤ ਵੀ ਹੋਈ ਲੱਗਦੀ ਹੈ ਕਿਉਂਕਿ ਉਨ੍ਹਾਂ ਲਾਸ਼ਾਂ ਦੇ ਚਿਹਰਿਆਂ ਉਪਰ ਵੀ ਸੱਟਾਂ ਦੇ ਨਿਸ਼ਾਨ ਸਨ ਅਤੇ ਇਸ ਬਰਾਮਦ ਹੋਈ ਲਾਸ਼ ਦੇ ਚਿਹਰੇ ’ਤੇ ਵੀ ਉਸੇ ਤਰ੍ਹਾਂ ਹੀ ਸੱਟਾਂ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਲਾਸ਼ਾਂ ਵਾਂਗ ਹੀ ਕੱਪੜੇ ਪਾਏ ਹੋਏ ਸਨ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਜੇਕਰ ਇਸ ਬਰਾਮਦ ਹੋ ਰਹੀਆਂ ਲਾਸ਼ਾਂ ਦੇ ਭੇਦ ਦੀ ਗੱਲ ਕਰੀਏ ਤਾਂ ਇਹ ਕਿਸੇ ਅਜਿਹੇ ਚਲਾਕ ਕ੍ਰਿਮੀਨਲ ਦਾ ਕੰਮ ਹੋ ਸਕਦਾ ਹੈ ਜੋ ਪੁਲਸ ਦੀ ਜਾਂਚ ਦੇ ਸਾਰੇ ਪਹਿਲੂਆਂ ਤੋਂ ਜਾਣੂ ਹੋਵੇ ਕਿਉਂਕਿ ਪੁਲਸ ਵੱਲੋਂ ਜੋ ਵੀ ਟੈਕਨੀਕਲ ਐਵੀਡੈਂਸ ਹੁੰਦੇ ਹਨ, ਉਹ ਪਹਿਲਾਂ ਜਾਂਚ ਵਿਚ ਵਰਤਣ ਦੇ ਬਾਵਜੂਦ ਵੀ ਪੁਲਸ ਨੂੰ ਅਜੇ ਤੱਕ ਸਫ਼ਲਤਾ ਨਹੀਂ ਮਿਲੀ, ਇਥੋਂ ਇਹ ਪ੍ਰਤੀਤ ਹੁੰਦਾ ਕਿ ਜੋ ਵੀ ਵਿਅਕਤੀ ਇਨ੍ਹਾਂ ਲਾਸ਼ਾਂ ਨੂੰ ਸੁੱਟਦਾ ਹੈ, ਜਾਂ ਜਿਸ ਵੱਲੋਂ ਵੀ ਇਥੇ ਲਾਸ਼ਾਂ ਸੁੱਟੀਆਂ ਜਾਂਦੀਆਂ ਹਨ, ਉਹ ਚੰਗੀ ਤਰ੍ਹਾਂ ਇਨ੍ਹਾਂ ਗੱਲਾਂ ਤੋਂ ਵਾਕਿਫ ਹੈ ਕਿ ਕਿੱਥੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਮੋਬਾਈਲ ਵਗੈਰਾ ਤੋਂ ਵੀ ਚੰਗੀ ਤਰ੍ਹਾਂ ਵਾਕਿਫ਼ ਹੈ ਕਿ ਪੁਲਸ ਕਿਹੜੇ-ਕਿਹੜੇ ਪਹਿਲੂਆਂ ਨੂੰ ਮੁੱਖ ਰੱਖ ਕੇ ਜਾਂਚ ਕਰਦੀ ਹੈ ਪਰ ਇਸ ਇਲਾਕੇ ਦੇ ਨੇੜਲੇ ਘਰਾਂ ਅਤੇ ਉਥੋਂ ਦੇ ਵਸਨੀਕਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਲਾਸ਼ਾਂ ਦੇ ਲਗਾਤਾਰ ਮਿਲਣ ਕਾਰਨ ਉਨ੍ਹਾਂ ਦੇ ਮਨਾਂ ਅੰਦਰ ਇਕ ਵੱਡਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿੱਥੇ ਨੇੜੇ ਰਹਿਣ ਵਾਲੇ ਉਹ ਲੋਕ ਇਨ੍ਹਾਂ ਲਾਸ਼ਾਂ ਦੇ ਇਥੋਂ ਮਿਲਣ ਕਾਰਨ ਇਕ ਭੈਅ ਦੇ ’ਚ ਪ੍ਰਤੀਤ ਹੁੰਦੇ ਹਨ, ਉਥੇ ਹੀ ਉਨ੍ਹਾਂ ਵੱਲੋਂ ਇਹ ਲਗਾਤਾਰ ਤੇ ਜ਼ੋਰਦਾਰ ਮੰਗ ਪ੍ਰਸ਼ਾਸਨ ਤੋਂ ਉਠਾਈ ਜਾ ਰਹੀ ਹੈ ਕਿ ਇਨ੍ਹਾਂ ਬਰਾਮਦ ਹੋ ਰਹੀਆਂ ਲਾਸ਼ਾਂ ਦੇ ਅਸਲ ਕਾਰਨਾਂ ਤੱਕ ਪਹੁੰਚਿਆ ਜਾਵੇ ਤੇ ਇਹ ਮ੍ਰਿਤਕਾਂ ਦੀ ਪਹਿਚਾਣ ਲੱਭਣ ਵਿਚ ਮੌਤ ਦੇ ਕਾਰਨਾਂ ਨੂੰ ਜਨਤਕ ਕਰਨ ’ਚ ਪੁਲਸ ਵਿਭਾਗ ਤੋਂ ਉਨ੍ਹਾਂ ਦੀ ਮੰਗ ਹੈ ਕਿ ਤਕਨੀਕੀ ਆਧਾਰ ਤੋਂ ਇਲਾਵਾ ਮਨੁੱਖੀ ਇੰਟੈਲੀਜੈਂਸ ਰਾਹੀਂ ਵਿਅਕਤੀਆਂ ਦੇ ਸੂਹ ਲਗਾਈ ਜਾਵੇ ਕਿ ਕੌਣ ਇਸ ਦੇ ਪਿੱਛੇ ਅਸਲ ਦੋਸ਼ੀ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਪੁਲਸ ਵੱਲੋਂ ਕੀਤੀ ਕਾਰਵਾਈ ਵਿਚ ਪਿੰਡ ਬੈਂਕਾ ਦੇ ਨੰਬਰਦਾਰ ਚਮਕੌਰ ਸਿੰਘ ਦੇ ਬਿਆਨਾਂ ’ਤੇ ਮੁੱਕਦਮਾ ਦਰਜ ਕੀਤਾ ਗਿਆ ਹੈ, ਜਿਸ ਵਿਚ ਇਸ ਬਰਾਮਦ ਹੋਈ ਲਾਸ਼ ਸਬੰਧੀ ਸੂਚਨਾ ਦਰਜ ਕੀਤੀ ਗਈ ਹੈ। ਵਰਨਣ ਯੋਗ ਲੱਗਭਗ ਇਕ ਮਹੀਨਾ ਪਹਿਲਾਂ ਇਸੇ ਸਥਾਨ ਤੋਂ 6 ਨਵੰਬਰ ਨੂੰ ਤਿੰਨ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ, ਪੁਲਸ ਵੱਲੋਂ ਉਸ ਸਬੰਧੀ ਪੁਲਸ ਚੌਂਕੀ ਸੁਰ ਸਿੰਘ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚੋਂ ਵੱਡੇ ਭਰਾ ਕੋਲ ਕੈਨੇਡਾ ਗਏ ਛੋਟੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਪਰਿਵਾਰ 'ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8