ਮੁੰਬਈ ਹਵਾਈ ਅੱਡੇ ''ਤੇ ਇੰਡੀਗੋ ਦਾ ਜਹਾਜ਼ ਹਾਦਸਾਗ੍ਰਸਤ

Sunday, Jun 07, 2020 - 01:29 AM (IST)

ਮੁੰਬਈ ਹਵਾਈ ਅੱਡੇ ''ਤੇ ਇੰਡੀਗੋ ਦਾ ਜਹਾਜ਼ ਹਾਦਸਾਗ੍ਰਸਤ

ਮੁੰਬਈ  - ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਇਕ ਸਟੈੱਪਲੈਡਰ (ਵਿਸ਼ੇਸ਼ ਪੌੜੀ) ਦੇ ਇਕ ਜਹਾਜ਼ ਨਾਲ ਟਕਰਾ ਜਾਣ ਨਾਲ ਜਹਾਜ਼ ਹਾਦਸਾਗ੍ਰਸਤ ਹੋ ਗਿਆ।

Strong wind causes stepladder to crash into aircraft parked at ...

ਇੰਡੀਗੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਕ ਹੋਰ ਜਹਾਜ਼ ਸੇਵਾ ਕੰਪਨੀ ਸਪਾਇਸ ਜੈੱਟ ਦੇ ਇਕ ਜਹਾਜ਼ ਨਾਲ ਜੁੜੀ ਪੌੜੀ ਤੇਜ਼ ਹਵਾ ਕਾਰਨ ਜਹਾਜ਼ ਤੋਂ ਅਲੱਗ ਹੋ ਗਈ। ਹਵਾ ਦੇ ਨਾਲ ਉਹ ਪੌੜੀ ਕੋਲ ਹੀ ਖੜ੍ਹੇ ਇੰਡੀਗੋ ਦੇ ਜਹਾਜ਼ ਨਾਲ ਟਕਰਾ ਗਈ। ਇੰਡੀਗੋ ਨੇ ਦੱਸਿਆ ਕਿ ਰੈਗੂਲੇਟਰੀ ਏਜੰਸੀਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News