ਬੈਂਗਲੁਰੂ ਤੋਂ ਆ ਰਹੇ ਇੰਡੀਗੋ ਜਹਾਜ਼ ਦੀ ਮੁੰਬਈ ''ਚ ਐਮਰਜੰਸੀ ਲੈਂਡਿੰਗ
Tuesday, Jan 07, 2020 - 12:47 AM (IST)

ਮੁੰਬਈ — ਬੈਂਗਲੁਰੂ ਤੋਂ ਮੁੰਬਈ ਆ ਰਹੇ ਇੰਡੀਗੋ ਦੇ ਇਕ ਜਬਾਜ਼ ਨੂੰ ਇਥੋਂ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੰਸੀ ਸਥਿਤੀ 'ਚ ਉਤਾਰਿਆ ਗਿਆ। ਇਕ ਸੂਤਰ ਨੇ ਦੱਸਿਆ ਕਿ ਕੈਬਿਨ 'ਚ ਦਬਾਅ ਸਬੰਧੀ ਸਮੱਸਿਆ ਦੇ ਚਲਦੇ ਜਹਾਜ਼ ਨੂੰ ਐਮਰਜੰਸੀ ਸਥਿਤੀ 'ਚ ਲੈਂਡ ਕਰਨਾ ਪਿਆ।
ਸੂਤਰ ਨੇ ਦੱਸਿਆ ਕਿ ਰਾਤ 8.29 ਵਜੇ ਜਹਾਜ਼ ਸੁਰੱਖਿਅਤ ਉਤਰ ਗਿਆ। ਬਾਅਦ 'ਚ ਇੰਡੀਗੋ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੇ ਬੈਂਗਲੁਰੂ-ਮੁੰਬਈ ਜਹਾਜ਼ ਨੂੰ 'ਹਵਾ ਪ੍ਰਣਾਲੀ ਸੰਕੇਤ ਚਿਤਾਵਨੀ' ਮਿਲਣ ਤੋਂ ਬਾਅਦ ਜਲਦ ਤੋਂ ਜਲਦ ਉਤਾਰਿਆ ਗਿਆ। ਨਾਲ ਹੀ ਕੰਪਨੀ ਨੇ ਦੱਸਿਆ ਕਿ ਜਹਾਜ਼ ਨੂੰ ਸੰਚਾਨ ਤੋਂ ਫਿਲਹਾਲ ਬਾਹਰ ਕਰ ਦਿੱਤਾ ਹੈ।