ਇੰਡੀਗੋ ਨੇ ਵੱਖ-ਵੱਖ ਹਵਾਈ ਅੱਡਿਆਂ ਤੋਂ ਰੱਦ ਕੀਤੀਆਂ 50 ਉਡਾਣਾਂ
Tuesday, Dec 23, 2025 - 10:42 PM (IST)
ਮੁੰਬਈ - ਘਰੇਲੂ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਮੰਗਲਵਾਰ ਨੂੰ ਲੱਗਭਗ 50 ਉਡਾਣਾਂ ਰੱਦ ਕਰ ਦਿੱਤੀਆਂ। ਇਹ ਜਾਣਕਾਰੀ ਏਅਰਲਾਈਨ ਦੀ ਵੈੱਬਸਾਈਟ ਤੋਂ ਮਿਲੀ। ਇਸ ਮਹੀਨੇ ਦੀ ਸ਼ੁਰੂਆਤ ’ਚ ਵੱਡੇ ਪੱਧਰ ’ਤੇ ਸੰਚਾਲਨ ਨਿਯਮਾਂ ਨੂੰ ਲੈ ਕੇ ਇੰਡੀਗੋ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਮੁੰਬਈ, ਦਿੱਲੀ, ਵਾਰਾਣਸੀ, ਪੁਣੇ, ਚੰਡੀਗੜ੍ਹ, ਅੰਮ੍ਰਿਤਸਰ, ਇੰਦੌਰ ਅਤੇ ਪਟਨਾ ਸਮੇਤ ਕਈ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਹਾਲਾਂਕਿ, ਏਅਰਲਾਈਨ ਨੇ ਉਡਾਣ ਰੱਦ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਇੰਡੀਗੋ ਨੂੰ ਉਸ ਦੇ ਸਰਦੀਆਂ ਦੇ ਸ਼ਡਿਊਲ ਤਹਿਤ ਸ਼ੁਰੂ ’ਚ ਘਰੇਲੂ ਮਾਰਗਾਂ ’ਤੇ ਪ੍ਰਤੀ ਹਫ਼ਤਾ 15,014 ਉਡਾਣਾਂ ਜਾਂ ਪ੍ਰਤੀ ਦਿਨ 2,144 ਉਡਾਣਾਂ ਸੰਚਾਲਿਤ ਕਰਨ ਦੀ ਆਗਿਆ ਦਿੱਤੀ ਗਈ ਸੀ, ਜੋ ਕਿ 2025 ਦੀ ਗਰਮੀਆਂ ਦੇ ਸ਼ਡਿਊਲ ’ਚ ਉਸ ਵੱਲੋਂ ਸੰਚਾਲਿਤ ਪ੍ਰਤੀ ਹਫ਼ਤਾ 14,158 ਉਡਾਣਾਂ ਦੇ ਮੁਕਾਬਲੇ 6 ਫ਼ੀਸਦੀ ਵੱਧ ਸੀ।
