ਇੰਡੀਗੋ ਤੇ ਏਅਰ ਏਸ਼ੀਆ ਨੇ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਦੇਣਾ ਕੀਤਾ ਸ਼ੁਰੂ

5/28/2020 3:49:41 PM

ਨਵੀਂ ਦਿੱਲੀ : ਦੇਸ਼ ਵਿਚ ਘਰੇਲੂ ਜਹਾਜ਼ ਯਾਤਰਾ ਸ਼ੁਰੂ ਹੋਣ ਦੇ ਨਾਲ ਹੀ ਇੰਡੀਗੋ ਅਤੇ ਏਅਰ ਏਸ਼ੀਆ ਇੰਡੀਆ ਨੇ ਰੱਦ ਹੋਈਆਂ ਉਡਾਣਾਂ ਦੀਆਂ ਟਿੱਕਟਾਂ ਦਾ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ। ਟਿੱਕਟਾਂ ਦਾ ਰਿਫੰਡ ਇਹ ਹਵਾਬਾਜ਼ੀ ਕੰਪਨੀਆਂ ਟਰੈਵਲ ਏਜੰਟਾਂ ਦੇ ਖਾਤਿਆਂ ਵਿਚ ਪਾਉਣ ਲੱਗੀਆਂ ਹਨ। ਟਰੈਵਲ ਪੋਰਟਲ ਈਜ਼ਮਾਈਟਰਿੱਪ ਡਾਟ ਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਹਵਾਬਜ਼ੀ ਕੰਪਨੀਆਂ ਦੀ ਇਸ ਪਹਿਲ ਨਾਲ ਹੁਣ ਟਰੈਵਲ ਏਜੰਟਾਂ ਨੂੰ ਕਾਫ਼ੀ ਰਾਹਤ ਮਿਲੇਗੀ। ਹੁਣ ਉਹ ਆਪਣੇ ਗਾਹਕਾਂ ਨੂੰ ਰਿਫੰਡ ਜਾਰੀ ਕਰ ਸਕਣਗੇ।

ਈਜਮਾਈਟਰਿੱਪ ਡਾਟ ਕਾਮ ਦੇ ਸੀ.ਈ.ਓ. ਨਿਸ਼ਾਂਤ ਪਿੱਟੀ ਨੇ ਕਿਹਾ, 'ਸਾਰੇ ਯਾਤਰੀ ਜੋ ਟਿਕਟ ਦੀ ਰਿਫੰਡ ਰਾਸ਼ੀ ਨੂੰ ਕ੍ਰੈਡਿਟ ਸੈੱਲ ਵਿਚ ਪਾਉਣ ਦੀ ਬਜਾਏ ਸਿੱਧੇ ਰਿਫੰਡ ਚਾਹੁੰਦੇ ਹਨ, ਉਨ੍ਹਾਂ ਨੂੰ ਰਿਫੰਡ ਦਿੱਤਾ ਜਾਵੇਗਾ। ਮੌਜੂਦਾ ਸਮੇਂ ਵਿਚ ਏਅਰ ਏਸ਼ੀਆ ਨੇ ਈਜਮਾਈਟਰਿੱਪ ਡਾਟ ਕਾਮ ਦੇ ਮਾਮਲੇ ਵਿਚ ਅਜਿਹਾ ਕੀਤਾ ਹੈ ਅਤੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਰਾਸ਼ੀ ਪਾ ਦਿੱਤੀ ਹੈ। ਹਾਲਾਂਕਿ ਸਾਨੂੰ ਏਅਰ ਏਸ਼ੀਆ ਤੋਂ ਇਹ ਰਾਸ਼ੀ ਟਿਕਟਿੰਗ ਵਾਲੇਟ ਵਿਚ ਪ੍ਰਾਪਤ ਹੋ ਰਹੀ ਹੈ।' ਅੱਗੇ ਉਨ੍ਹਾਂ ਕਿਹਾ ਕਿ ਹੋਰ ਕੰਪਨੀਆਂ ਨੇ ਵੀ ਰਿਫੰਡ ਕਰਨਾ ਸ਼ੁਰੂ ਕੀਤਾ ਹੈ। ਹੁਣ ਇੰਡੀਗੋ ਨੇ ਵੀ ਸਾਡੀ ਏਜੰਸੀ ਦੇ ਵਾਲੇਟ ਵਿਚ ਰਿਫੰਡ ਕਰਨਾ ਸ਼ੁਰੂ ਕੀਤਾ ਹੈ। ਇਸ ਨਾਲ ਅਸੀਂ ਇੰਡੀਗੋ ਦੇ ਨਵੇਂ ਟਿਕਟ ਖਰੀਦ ਸਕਦੇ ਹਾਂ ਅਤੇ ਦੂਜੇ ਪਾਸੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟਿਕਟ ਦਾ ਰਿਫੰਡ ਕਰ ਰਹੇ ਹਾਂ।

ਇਹ ਵੀ ਪੜ੍ਹੋ : ਕੋਰੋਨਾ ਦਾ ਨਤੀਜਾ : ਬੋਇੰਗ ਨੇ ਕੀਤਾ 12000 ਤੋਂ ਵਧੇਰੇ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਦੇ ਚੱਲਦੇ ਪਿੱਛਲੀ 25 ਮਾਰਚ ਤੋਂ ਦੇਸ਼ ਵਿਚ ਹਵਾਈ ਸੇਵਾਵਾਂ ਬੰਦ ਹਨ। 2 ਮਹੀਨੇ ਬਾਅਦ 25 ਮਈ ਤੋਂ ਘਰੇਲੂ ਉਡਾਣ ਸੇਵਾਵਾਂ ਕੁੱਝ ਮਾਰਗਾਂ 'ਤੇ ਸ਼ੁਰੂ ਹੋਈਆਂ ਹਨ। ਪਿੱਟੀ ਨੇ ਕਿਹਾ ਕਿ 2 ਹਵਾਬਾਜ਼ੀ ਕੰਪਨੀਆਂ ਨੇ ਹੁਣ ਟਰੈਵਲ ਏਜੰਟ ਨੂੰ ਇਹ ਬਦਲ ਦਿੱਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਜਾਂ ਤਾਂ ਰਿਫੰਡ ਦੇ ਸਕਦੇ ਹਨ ਜਾਂ ਫਿਰ ਰਾਸ਼ੀ ਨੂੰ ਉਨ੍ਹਾਂ ਦੇ ਕ੍ਰੈਡਿਟ ਸੈੱਲ ਵਿਚ ਰੱਖ ਸਕਦੇ ਹਨ। ਇਸ ਰਾਸ਼ੀ ਦਾ ਇਸਤੇਮਾਲ ਭਵਿੱਖ ਦੀ ਬੁਕਿੰਗ ਵਿਚ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮਈ 'ਚ 2 ਕਰੋੜ ਲੋਕ ਨੌਕਰੀ 'ਤੇ ਵਾਪਸ ਪਰਤੇ, ਰੋਜ਼ਗਾਰ ਦਰ 2 ਫੀਸਦੀ ਵਧੀਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

Content Editor cherry