LAC ''ਤੇ ਫਿਰ ਝੜਪ, ਚੀਨ ਦੇ 20 ਸੈਨਿਕ ਜ਼ਖਮੀ, ਸਿੱਕਮ ''ਚ ਭਾਰਤੀ ਸੈਨਿਕਾਂ ਨੇ ਖਦੇੜਿਆ
Monday, Jan 25, 2021 - 06:01 PM (IST)
ਨਵੀਂ ਦਿੱਲੀ/ਬੀਜਿੰਗ (ਬਿਊਰੋ) ਪੂਰਬੀ ਲੱਦਾਖ ਵਿਚ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) 'ਤੇ ਤਣਾਅ ਵਿਚ ਸਿੱਕਮ ਵਿਚ ਭਾਰਤ ਅਤੇ ਚੀਨ ਦੀ ਸੈਨਾ ਵਿਚਾਲੇ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਸਿੱਕਮ ਦੇ ਨਾ ਕੂਲਾ ਵਿਚ ਚੀਨੀ ਸੈਨਾ ਨੇ ਬਾਰਡਰ ਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਦੇ ਕੁਝ ਸੈਨਿਕ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਦੌਰਾਨ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਰੋਕ ਲਿਆ।
#India foils #China’s attempt to transgress across border at #NakuLa in #Sikkim.
— IndiaToday (@IndiaToday) January 25, 2021
(@Rahulshrivstv / @ShivAroor ) pic.twitter.com/3UsbxD9QGf
ਇਸ ਮਗਰੋਂ ਭਾਰਤ ਅਤੇ ਚੀਨੀ ਸੈਨਿਕਾਂ ਦੀ ਝੜਪ ਹੋ ਗਈ ਜਿਸ ਵਿਚ 4 ਭਾਰਤੀ ਅਤੇ 20 ਚੀਨੀ ਸੈਨਿਕ ਜ਼ਖਮੀ ਹੋਏ ਹਨ। ਭਾਰਤੀ ਸੈਨਿਕਾਂ ਨੇ ਨਾ ਸਿਰਫ ਚੀਨ ਦੇ ਇਰਾਦਿਆਂ ਨੂੰ ਅਸਫਲ ਕੀਤਾ ਸਗੋਂ ਪੀ.ਐੱਲ.ਏ। ਦੇ ਸੈਨਿਕਾਂ ਨੂੰ ਵੀ ਖਦੇੜ ਦਿੱਤਾ। ਫਿਲਹਾਲ ਸਰਹੱਦ 'ਤੇ ਸਥਿਤੀ ਤਣਾਅਪੂਰਨ ਪਰ ਸਥਿਰ ਹੈ। ਭਾਰਤੀ ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਖੇਤਰ ਦੇ ਨਾਲ-ਨਾਲ ਸਾਰੇ ਪੁਆਇੰਟ 'ਤੇ ਮੌਸਮ ਦੀ ਸਥਿਤੀ ਖਰਾਬ ਹੋਣ ਦੇ ਬਾਵਜੂਦ ਸਖ਼ਤ ਸਾਵਧਾਨੀ ਵਰਤੀ ਜਾ ਰਹੀ ਹੈ।
ਦੋਹਾਂ ਦੇਸ਼ਾਂ ਵਿਚਾਲੇ 15 ਘੰਟੇ ਤੱਕ ਹੋਈ ਗੱਲਬਾਤ
ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਪੂਰਬੀ ਲੱਦਾਖ ਵਿਚ ਗਤੀਰੋਧ ਵਾਲੇ ਬਿੰਦੂਆਂ ਤੋਂ ਸੈਨਿਕਾਂ ਨੂੰ ਹਟਾਉਣ 'ਤੇ 9ਵੇਂ ਦੌਰ ਦੀ ਵਾਰਤਾ ਦੌਰਾਨ ਕਰੀਬ 16 ਘੰਟੇ ਤੱਕ ਵਿਸਤ੍ਰਿਤ ਚਰਚਾ ਹੋਈ। ਸੂਤਰਾਂ ਨੇ ਸੋਮਵਾਰ ਨੂੰ ਇਸ ਸਬੰਧੀ ਦੱਸਿਆ। ਉਹਨਾਂ ਨੇ ਕਿਹਾ ਕਿ ਕੋਰ ਕਮਾਂਡਰ ਪੱਧਰ ਦੀ ਵਾਰਤਾ ਐਤਵਾਰ ਸਵੇਰੇ ਕਰੀਬ ਸਾਢੇ 10 ਵਜੇ ਸ਼ੁਰੂ ਹੋਈ ਅਤੇ ਇਹ ਸੋਮਵਾਰ ਤੜਕੇ ਕਰੀਬ ਢਾਈ ਵਜੇ ਖਤਮ ਹੋਈ। ਪੂਰਬੀ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ 'ਤੇ ਚੀਨ ਵੱਲੋਂ ਮੋਲਦੋ ਵਿਚ ਇਹ ਬੈਠਕ ਹੋਈ। ਬੈਠਕ ਦੇ ਨਤੀਜਿਆਂ ਬਾਰੇ ਵਿਚ ਪਤਾ ਨਹੀਂ ਚੱਲ ਪਾਇਆ ਹੈ।
ਗੱਲਬਾਤ ਬਾਰੇ ਵਿਚ ਜਾਣਕਾਰੀ ਰੱਖਣ ਵਾਲਿਆਂ ਮੁਤਾਬਕ ਭਾਰਤ ਨੇ ਜ਼ੋਰ ਦਿੱਤਾ ਕਿ ਖੇਤਰ ਵਿਚ ਗਤੀਰੋਧ ਵਾਲੇ ਸਥਾਨਾਂ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਲਿਜਾਣ ਅਤੇ ਤਣਾਅ ਘੱਟ ਕਰਨ ਦੀ ਜ਼ਿੰਮੇਵਾਰੀ ਚੀਨ 'ਤੇ ਹੈ। ਪੂਰਬੀ ਲੱਦਾਖ ਵਿਚ ਵਿਭਿੰਨ ਪਰਬਤੀ ਖੇਤਰਾਂ ਵਿਚ ਕਰੀਬ 50,000 ਭਾਰਤੀ ਜਵਾਨ ਤਾਇਨਾਤ ਹਨ। ਅਧਿਕਾਰੀਆਂ ਮੁਤਾਬਕ ਚੀਨ ਨੇ ਵੀ ਇੰਨੀ ਹੀ ਗਿਣਤੀ ਵਿਚ ਆਪਣੇ ਸੈਨਿਕ ਤਾਇਨਾਤ ਕੀਤੇ ਹਨ।