ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਹੋ ਰਹੀ ਕੁੱਟਮਾਰ, ਪੁਲਸ ਦੇ ਜ਼ੁਲਮਾਂ ਦੀ ਵੀਡੀਓ ਆਈ ਸਾਹਮਣੇ

02/28/2022 10:33:45 AM

ਨਵੀਂ ਦਿੱਲੀ (ਇੰਟ.)– ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੇ ਨਾਲ ਯੂਕ੍ਰੇਨ ਦੀ ਪੁਲਸ ਜ਼ੁਲਮ ਕਰ ਰਹੀ ਹੈ। ਰੋਮਾਨੀਆ ਬਾਰਡਰ ’ਤੇ ਭਾਰਤੀ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਵਿਰੋਧ ਕਰਨ ’ਤੇ ਡੰਡੇ ਮਾਰੇ ਜਾ ਰਹੇ ਹਨ। ਯੂਕ੍ਰੇਨ ’ਚ ਫਸੀ ਇਕ ਵਿਦਿਆਰਥਣ ਨੇ ਯੂਕ੍ਰੇਨ ਪੁਲਸ ਦੇ ਜ਼ੁਲਮ ਦਾ ਵੀਡੀਓ ਸ਼ੇਅਰ ਕੀਤਾ ਹੈ। ਉੱਧਰ ਦੂਜੇ ਪਾਸੇ ਇਕ ਮੈਡੀਕਲ ਵਿਦਿਆਰਥਣ ਨੇ ਆਪਣੀ ਆਪਬੀਤੀ ਵੀ ਪਰਿਵਾਰ ਨੂੰ ਦੱਸੀ ਹੈ, ਜਿਸ ਦੀ ਆਡੀਓ ਵਾਇਰਲ ਹੋ ਰਹੀ ਹੈ। ਵਾਇਰਲ ਆਡੀਓ ’ਚ ਹਿੰਦੋਸਤਾਨ ਦੀ ਮੈਡੀਕਲ ਵਿਦਿਆਰਥਣ ਉਨ੍ਹਾਂ ਨਾਲ ਹੋ ਰਹੇ ਜ਼ੁਲਮ ਦੀ ਕਹਾਣੀ ਦੱਸਦੇ ਹੋਏ ਯੂਕ੍ਰੇਨ ਪੁਲਸ ਦਾ ਖੁੰਖਾਰ ਚਿਹਰਾ ਸਾਹਮਣੇ ਲਿਆ ਰਹੀ ਹੈ। ਯੂਕ੍ਰੇਨ ’ਚ ਫਸੇ ਐੱਮ. ਬੀ. ਬੀ. ਐੱਸ. ਵਿਦਿਆਰਥਣਾਂ ਨੂੰ ਲੈ ਕੇ ਉਤਰਾਖੰਡ ’ਚ ਉਨ੍ਹਾਂ ਦੇ ਪਰਿਵਾਰ ਕਾਫੀ ਪ੍ਰੇਸ਼ਾਨ ਹਨ। 

ਇਹ ਵੀ ਪੜ੍ਹੋ: ਕੀ ਹੈ ਰੂਸ-ਯੂਕ੍ਰੇਨ ਵਿਵਾਦ ਦੀ ਜੜ੍ਹ, ਜਾਣੋ ਪੂਰਾ ਮਾਮਲਾ

 

Ukrainian soldiers beating Indian students when they were trying to cross Poland 🇵🇱 border. It’s Ridiculous that the west is supporting such country who beat internationals just because of the political reasons. @PMOIndia @narendramodi @AmitShah @DrSJaishankar pic.twitter.com/q6Rh0F5aiw

— Riya Tanwar (@RiyaTan25) February 27, 2022

ਯੂਕ੍ਰੇਨ ਦੇ ਈਵਾਨੋਂ ਸ਼ਹਿਰ ਤੋਂ ਰੋਮਾਨੀਆ ਬਾਰਡਰ ਪਹੁੰਚੇ ਭਾਰਤੀ ਵਿਦਿਆਰਥਣ ਦੇ ਨਾਲ ਨਾਈਜੀਰੀਆ ਅਤੇ ਸਾਊਥ ਅਫਰੀਕਾ ਦੇ ਵਿਦਿਆਰਥੀਆਂ ਨੇ ਹੱਥੋਪਾਈ ਕੀਤੀ ਤੇ ਅੱਖਾਂ ’ਚ ਮਿਰਚਾਂ ਦਾ ਪਾਊਡਰ ਸਪ੍ਰੇਅ ਕਰ ਦਿੱਤਾ, ਜਿਸ ਨਾਲ ਮਚੀ ਭਗਦੜ ’ਚ ਕਈ ਬੱਚਿਆਂ ਦੇ ਫੋਨ ਅਤੇ ਹੋਰ ਸਾਮਾਨ ਡਿਗ ਪਿਆ। ਇਸ ਦੌਰਾਨ ਕਈ ਵਿਦਿਆਰਥਣਾਂ ਜ਼ਖ਼ਮੀ ਵੀ ਹੋ ਗਈਆਂ। ਭਾਜਪਾ ਅਧਿਆਪਕ ਸੈੱਲ ਦੇ ਗੜਵਾਲ ਮੰਡਲ ਦੇ ਇੰਚਾਰਜ ਪ੍ਰਦੀਪ ਤਿਆਗੀ ਦੀ ਭਣੇਵੀ ਤਮੰਨਾ ਤਿਆਗੀ ਨੇ ਸਵੇਰੇ 4 ਵਜੇ ਫੋਨ ਕਰ ਕੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਨੂੰ ਈਵਾਨੋਂ ਸ਼ਹਿਰ ਤੋਂ ਰੋਮਾਨੀਆ ਬਾਰਡਰ ਲਿਆਇਆ ਗਿਆ ਹੈ, ਜਿਥੇ ਪਹਿਲਾਂ ਵਿਦਿਆਰਥੀਆਂ ਨੂੰ ਰੋਮਾਨੀਆ ’ਚ ਦਾਖ਼ਲੇ ਲਈ ਲਾਈਨ ਲਗਵਾਈ ਜਾ ਰਹੀ ਸੀ ਪਰ ਇਥੇ ਨਾਈਜੀਰੀਆ ਅਤੇ ਦੱਖਣੀ ਅਫਰੀਕਾ ਦੇ ਵਿਦਿਆਰਥੀਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਦੀਆਂ ਫੌਜਾਂ ਨਹੀਂ ਸੁੱਟਣਗੀਆਂ ਹਥਿਆਰ, ਆਪਣੀ ਮਾਤ ਭੂਮੀ ਦੀ ਕਰਾਂਗੇ ਰੱਖਿਆ : ਜ਼ੇਲੇਂਸਕੀ

 

#BREAKING A Video of #Ukrainian cops kicking #Indian students. Several reports of beating the students and not letting them thr Ukrainian-Poland border reported. #UkraineRussiaWar #Ukraine #Ukrania #UkraineUnderAttack #Russia #Russian #NATO #RussiaUkraineWar #UkraineInvasion pic.twitter.com/zVEbctk2WZ

— Krrish Rajpurohit (@EimKrrishh) February 27, 2022

ਉਨ੍ਹਾਂ ਨੇ ਭਾਰਤੀ ਵਿਦਿਆਰਥੀਆਂ ਨਾਲ ਹੱਥੋਪਾਈ ਵੀ ਕੀਤੀ, ਜਿਸ ਨਾਲ ਉਥੇ ਭਗਦੜ ਮਚ ਗਈ ਤੇ ਇਸ ਦੌਰਾਨ ਇਕ ਲੜਕੀ ਦਾ ਪੈਰ ਜ਼ਖਮੀ ਹੋਗਿਆ। ਕਈ ਵਿਦਿਆਰਥੀਆਂ ਦੇ ਮੋਬਾਈਲ ਫੋਨ ਤੇ ਹੋਰ ਸਾਮਾਨ ਵੀ ਗੁਆਚ ਗਿਆ। ਖੁਦ ਤਮੰਨਾ ਕਿਸੇ ਹੋਰ ਦੇ ਫੋਨ ਤੋਂ ਕਾਲ ਕਰ ਰਹੀ ਹੈ। ਬਾਅਦ ’ਚ ਤਮੰਨਾ ਦੇ ਇਕ ਸਾਥੀ ਨੇ ਯੂਕ੍ਰੇਨ ਤੋਂ ਫੋਨ ਕਰ ਕੇ ਦੱਸਿਆ ਕਿ ਲੜਕੀਆਂ ਤਾਂ ਰੋਮਾਨੀਆ ’ਚ ਸੁਰੱਖਿਅਤ ਦਾਖਲ ਹੋ ਗਈਆਂ ਹਨ ਪਰ ਲੜਕਿਆਂ ਨੂੰ ਅਜੇ ਤੱਕ ਯੂਕ੍ਰੇਨ ਬਾਰਡਰ ’ਤੇ ਹੋ ਰੋਕਿਆ ਹੋਇਆ ਹੈ।

ਇਹ ਵੀ ਪੜ੍ਹੋ: ਬੰਬ ਧਮਾਕਿਆਂ ਦੇ ਸਾਏ 'ਚ ਯੂਕ੍ਰੇਨੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ, ਲੋਕਾਂ ਨੇ ਕਿਹਾ- ਉਮੀਦ ਅਜੇ ਵੀ ਜ਼ਿੰਦਾ ਹੈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News