9 ਘੰਟੇ ਸੌਣ ਲਈ ਕੰਪਨੀ ਦੇ ਰਹੀ ਹੈ 1 ਲੱਖ ਰੁਪਏ ਸੈਲਰੀ
Saturday, Nov 30, 2019 - 12:49 AM (IST)

ਕਰਨਾਟਕ – ਬੇਂਗਲੁਰੂ ਦੀ ਇਕ ਕੰਪਨੀ ਹੁਣ ਸੌਣ ਲਈ ਤੁਹਾਨੂੰ 1 ਲੱਖ ਰੁਪਏ ਦੇਵੇਗੀ। ਕਿੰਨਾ ਚੰਗਾ ਹੋਵੇਗਾ ਕਿ ਤੁਸੀਂ 9 ਘੰਟੇ ਆਪਣੀ ਨੀਂਦ ਪੂਰੀ ਕਰੋ ਅਤੇ ਨਾਲ ਹੀ 1 ਲੱਖ ਰੁਪਿਆ ਵੀ ਕਮਾ ਲਓ ਪਰ ਇਸ ਦੇ ਲਈ ਤੁਹਾਡੀ ਸਿਲੈਕਸ਼ਨ ਹੋਣੀ ਜ਼ਰੂਰੀ ਹੈ। ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਦੀ ਆਨਲਾਈਨ ਫਰਮ ਬੇਕਫਿਟ ਨੇ ਆਫਰ ਦਿੱਤਾ ਹੈ। ਆਨਲਾਈਨ ਸਲੀਪ ਸਾਲਿਊਸ਼ਨ ਫਰਮ ਨੇ ਆਪਣੇ ਇਸ ਪ੍ਰੋਗਰਾਮ ਨੂੰ ਬੇਕਫਿਟ ਸਲੀਪ ਇੰਟਰਨਸ਼ਿਪ ਦਾ ਨਾਂ ਦਿੱਤਾ ਹੈ। ਇਸ ਇੰਟਰਨਸ਼ਿਪ ਲਈ ਸਿਰਫ ਕੁਝ ਲੋਕਾਂ ਦੀ ਹੀ ਚੋਣ ਹੋਵੇਗੀ। ਇਥੇ ਤੁਹਾਨੂੰ ਕੰਪਨੀ ਵਲੋਂ ਦਿੱਤੇ ਗਏ ਗੱਦਿਆਂ ’ਤੇ ਸੌਣਾ ਹੋਵੇਗਾ। ਤੁਹਾਨੂੰ ਹਰ ਰੋਜ਼ ਇਹ ਦੱਸਣਾ ਹੋਵੇਗਾ ਕਿ ਤੁਹਾਨੂੰ ਨੀਂਦ ਕਿਹੋ ਜਿਹੀ ਆਈ। ਚੰਗੀ ਜਾਂ ਮਾੜੀ। ਕੰਪਨੀ ਸੌਣ ਲਈ ਕੁਝ ਲੋਕਾਂ ਦੀ ਕੌਂਸਲਿੰਗ ਕਰੇਗੀ ਅਤੇ ਫਿਰ ਸਿਲੈਕਸ਼ਨ ਹੋਵੇਗੀ।
ਆਈ.ਆਈ. ਟੀ. ਦੇ ਖੋਜੀ ਤਿਆਰ ਕਰਨਗੇ ‘ਗਾਂਧੀਪੀਡੀਆ’
ਕੌਮੀ ਵਿਗਿਆਨ ਅਜਾਇਬ ਘਰ ਪ੍ਰੀਸ਼ਦ (ਐੱਨ. ਸੀ. ਐੱਸ. ਐੱਮ.) ਅਤੇ 2 ਆਈ. ਆਈ. ਟੀ. ਸੰਸਥਾਨ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ’ਤੇ ਗਾਂਧੀਪੀਡੀਆ ਤਿਆਰ ਕਰਨ ਲਈ ਇਕੱਠੇ ਕੰਮ ਕਰਨਗੇ। ‘ਗਾਂਧੀਪੀਡੀਆ’ ਗਾਂਧੀ ਦੁਆਰਾ ਲਿਖੀਆਂ ਗਈਆਂ ਪੁਸਤਕਾਂ, ਪੱਤਰਾਂ ਅਤੇ ਭਾਸ਼ਣ ਦੀ ਆਨਲਾਈਨ ਕੁਲੈਕਸ਼ਨ ਹੋਵੇਗੀ।
ਆਈ.ਆਈ.ਟੀ. ਖੜਗਪੁਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਸ ਪੂਰੀ ਯੋਜਨਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ (ਏ.ਆਈ.) ਦੀ ਮਦਦ ਨਾਲ ਪੂਰਾ ਕੀਤਾ ਜਾਵੇਗਾ। ਸੰਸਥਾ ਨੇ ਕਿਹਾ ਕਿ ਪਹਿਲੇ ਪੜਾਅ ’ਚ ਮਹਾਤਮਾ ਗਾਂਧੀ ਦੁਆਰਾ ਲਿਖੀਆਂ 40 ਤੋਂ ਵੱਧ ਪੁਸਤਕਾਂ ਦਾ ਡਿਜੀਟਲੀਕਰਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕ੍ਰਮਬੱਧ ਕੀਤਾ ਜਾਵੇਗਾ।