ਭਾਰਤੀ ਵਿਗਿਆਨੀਆਂ ਨੇ ਬਣਾਈ ਈ-ਡਿਵਾਈਸ, ਧੂੜ ਕਣਾਂ ਨੂੰ ਕਰੇਗੀ ਕੰਟਰੋਲ

Wednesday, Jan 15, 2020 - 02:23 PM (IST)

ਭਾਰਤੀ ਵਿਗਿਆਨੀਆਂ ਨੇ ਬਣਾਈ ਈ-ਡਿਵਾਈਸ, ਧੂੜ ਕਣਾਂ ਨੂੰ ਕਰੇਗੀ ਕੰਟਰੋਲ

ਨਵੀਂ ਦਿੱਲੀ—ਭਾਰਤੀ ਵਿਗਿਆਨੀਆਂ ਨੇ ਦੇਸ਼ ਦੀ ਪਹਿਲੀ ਅਜਿਹੀ ਈ-ਡਿਵਾਈਸ ਬਣਾਈ ਹੈ, ਜੋ ਕਿ ਸਮੋਗ ਅਤੇ ਵਾਤਾਵਰਣ 'ਚ ਪ੍ਰਦੂਸ਼ਣ ਕਾਰਨ ਜਮਾਂ ਹੋਏ ਧੂੜ ਕਣਾਂ ਨੂੰ ਕੰਟਰੋਲ ਕਰਨ 'ਚ ਮਦਦਗਾਰ ਸਾਬਤ ਹੋਵੇਗੀ। ਇਹ ਇਲੈਕਟ੍ਰਾਨਿਕ ਰੂਪ ਨਾਲ ਚਾਰਜ ਮਸ਼ੀਨ ਹੈ। ਚੰਡੀਗੜ੍ਹ ਸਥਿਤ ਕੇਂਦਰੀ ਵਿਗਿਆਨਕ ਯੰਤਰ ਸੰਗਠਨ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਪਰੀਸ਼ਦ ਤਹਿਤ ਪ੍ਰਯੋਗਸ਼ਾਲਾ ਜ਼ਰੀਏ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਅਤੇ ਪਰੀਖਣ ਕੀਤਾ ਗਿਆ ਹੈ। ਇਸ ਤਕਨਾਲੋਜੀ ਦੇ ਮੁਕੰਮਲ ਹੋਣ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਮਾਰਕੀਟ ਵਿਚ ਆ ਜਾਵੇਗਾ।

ਇਹ ਯੰਤਰ ਇਲੈਕਟ੍ਰਾਨਿਕ ਤੌਰ 'ਤੇ ਚਾਰਜ ਕੀਤੀਆਂ ਗਈਆਂ ਪਾਣੀ ਦੀਆਂ ਬੂੰਦਾਂ ਨੂੰ ਸਟੋਰ ਕਰਨ ਦੇ ਸਿਧਾਂਤ 'ਤੇ ਕੰਮ ਕਰਦਾ ਹੈ। ਜੋ ਕਿ ਇਕ ਵਾਰ ਜਦੋਂ ਉਹ ਕਣ ਪੀਐੱਮ-2.5 ਅਤੇ ਪੀਐੱਮ10 ਅਤੇ ਸਮੋਕ ਦੇ ਸੰਪਰਕ ਵਿਚ ਆ ਜਾਂਦੇ ਹਨ ਤਾਂ ਮੁਕਤ ਹੋ ਜਾਂਦੇ ਹਨ। ਵਿਗਿਆਨੀਆਂ ਮੁਤਾਬਕ ਇਹ ਪਹਿਲਾ ਮੌਕਾ ਹੈ, ਜਦੋਂ ਅਸੀਂ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਦਾ ਇਲੈਕਟ੍ਰਾਨਿਕ ਹੱਲ ਲੱਭਿਆ ਹੈ। ਇੱਥੇ ਦੱਸ ਦੇਈਏ ਕਿ ਸਰਦੀਆਂ ਦੇ ਮੌਸਮ 'ਚ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਮੋਗ ਦੀ ਲਪੇਟ 'ਚ ਆ ਜਾਂਦੇ ਹਨ। ਪ੍ਰਦੂਸ਼ਿਤ ਧੂੜ ਕਣਾਂ ਅਤੇ ਸਮੋਗ ਨੂੰ ਕੰਟਰੋਲ ਕਰਨ ਲਈ ਇਹ ਡਿਵਾਈਸ ਮਦਦਗਾਰ ਸਾਬਤ ਹੋਵੇਗੀ।


author

Tanu

Content Editor

Related News