ਹੋਲੀ 'ਤੇ ਰੇਲਵੇ ਦਾ ਖ਼ਾਸ ਤੋਹਫ਼ਾ; ਚੱਲਣਗੀਆਂ 196 ਵਿਸ਼ੇਸ਼ ਰੇਲਾਂ, ਮਾਤਾ ਵੈਸ਼ਨੋ ਦੇਵੀ ਲਈ ਵੀ ਸਪੈਸ਼ਲ ਟਰੇਨ
Tuesday, Mar 07, 2023 - 10:32 AM (IST)
ਨਵੀਂ ਦਿੱਲੀ- ਹੋਲੀ ਦੇ ਤਿਉਹਾਰ ਦੌਰਾਨ ਰੇਲਗੱਡੀ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰਤੀ ਰੇਲਵੇ ਵਲੋਂ ਵੱਡੀ ਸਹੂਲਤ ਦਿੱਤੀ ਗਈ ਹੈ। ਦਰਅਸਲ ਭੀੜ ਨੂੰ ਘੱਟ ਕਰਨ ਲਈ 196 ਵਿਸ਼ੇਸ਼ ਰੇਲਾਂ 491 ਫੇਰੇ ਲਾਉਣਗੀਆਂ। ਰੇਲਵੇ ਮੁਤਾਬਕ ਵਿਸ਼ੇਸ਼ ਰੇਲਾਂ ਦੇਸ਼ ਭਰ ਦੇ ਮਹੱਤਵਪੂਰਨ ਮੰਜ਼ਿਲਾਂ ਨੂੰ ਜੋੜਣਗੀਆਂ।
ਇਹ ਵੀ ਪੜ੍ਹੋ- ਹੋਲੀ ਮੌਕੇ ਯਾਤਰੀਆਂ ਲਈ ਵੱਡਾ ਤੋਹਫ਼ਾ, ਰੇਲ ਵਿਭਾਗ ਨੇ ਚਲਾਈਆਂ ਸਪੈਸ਼ਲ ਅਨ-ਰਿਜ਼ਰਵ ਰੇਲਾਂ
ਰੇਲਵੇ ਮੰਤਰਾਲਾ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਹੋਲੀ ਦੇ ਤਿਉਹਾਰ ਮੌਕੇ ਰੇਲ ਯਾਤਰੀਆਂ ਦੀ ਸਹੂਲਤ ਅਤੇ ਯਾਤਰੀਆਂ ਦੀ ਵਾਧੂ ਭੀੜ ਨੂੰ ਘੱਟ ਕਰਨ ਲਈ ਭਾਰਤੀ ਰੇਲਵੇ 196 ਵਿਸ਼ੇਸ਼ ਰੇਲਾਂ ਦੇ 491 ਫੇਰੇ ਚਲਾ ਰਿਹਾ ਹੈ। ਬਿਆਨ ਮੁਤਾਬਕ ਦੇਸ਼ ਭਰ ਦੇ ਪ੍ਰਮੁੱਖ ਥਾਵਾਂ ਜਿਵੇਂ ਦਿੱਲੀ-ਪਟਨਾ, ਦਿੱਲੀ-ਭਾਗਲਪੁਰ, ਦਿੱਲੀ-ਮੁਜ਼ੱਫਰਨਗਰ, ਦਿੱਲੀ-ਸਹਰਸਾ, ਗੋਰਖਪੁਰ-ਮੁੰਬਈ, ਕੋਲਕਾਤਾ-ਪੁਰੀ, ਗੁਹਾਟੀ-ਰਾਂਚੀ, ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ, ਜੈਪੁਰ-ਬਾਂਦਰਾ ਟਰਮੀਨਸ, ਪੁਣੇ-ਦਾਨਾਪੁਰ ਆਦਿ ਨੂੰ ਜੋੜਨ ਲਈ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇਗੀ।
ਇਹ ਵੀ ਪੜ੍ਹੋ- BSF ਨੇ ਤਾਲਾਬ 'ਚੋਂ ਬਰਾਮਦ ਕੀਤੇ 2.57 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ, ਤਸਕਰ ਨੇ ਲੁਕੋਏ ਸਨ ਤਾਲਾਬ 'ਚ
ਰੇਲਵੇ ਨੇ ਅਣਰਿਜ਼ਰਵਡ ਕੋਚਾਂ 'ਚ ਯਾਤਰੀਆਂ ਨੂੰ ਕ੍ਰਮਬੱਧ ਢੰਗ ਨਾਲ ਚੜ੍ਹਾਉਣ ਲਈ ਰੇਲਵੇ ਪੁਲਸ ਫੋਰਸ ਦੇ ਕਾਮਿਆਂ ਦੀ ਦੇਖ-ਰੇਖ 'ਚ ਟਰਮੀਨਸ ਸਟੇਸ਼ਨ 'ਤੇ ਕਤਾਰਾਂ ਲਗਵਾਉਣ ਸਮੇਤ ਭੀੜ ਨੂੰ ਕੰਟਰੋਲ ਕਰਨ ਦੇ ਵੱਖ-ਵੱਖ ਉਪਾਅ ਲਾਗੂ ਕੀਤੇ ਹਨ। ਮੰਤਰਾਲਾ ਮੁਤਾਬਕ ਰੇਲਾਂ ਦਾ ਸੁਚਾਰੂ ਸੰਚਾਲਨ ਯਕੀਨੀ ਕਰਨ ਲਈ ਮੁੱਖ ਸਟੇਸ਼ਨਾਂ 'ਤੇ ਅਧਿਕਾਰੀਆਂ ਨੂੰ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ।