ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਦਿਨ ਨੂੰ ਸ਼ਰਧਾਪੂਰਵਕ ਮਨਾਏਗੀ ਭਾਰਤੀ ਰੇਲ

Friday, Aug 29, 2025 - 07:57 PM (IST)

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਦਿਨ ਨੂੰ ਸ਼ਰਧਾਪੂਰਵਕ ਮਨਾਏਗੀ ਭਾਰਤੀ ਰੇਲ

ਨਵੀਂ ਦਿੱਲੀ : ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਹੇਠ, ਭਾਰਤੀ ਰੇਲ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਦਿਨ ਨੂੰ ਸ਼ਰਧਾਪੂਰਵਕ ਮਨਾਏਗੀ ਢੰਗ ਨਾਲ ਮਨਾਉਣ ਜਾ ਰਹੀ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਗੁਰੂ ਤੇਗ ਬਹਾਦਰ ਜੀ ਦੀਆਂ ਉਪਦੇਸ਼ਾਂ ਅਤੇ ਬਲਿਦਾਨਾਂ ਨਾਲ ਜਾਣੂ ਕਰਵਾਉਣਾ ਹੈ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਲਈ ਆਪਣਾ ਸਰਵੋਚ ਬਲਿਦਾਨ ਦਿੱਤਾ।

ਅੱਜ ਨਵੀਂ ਦਿੱਲੀ ਸਥਿਤ ਰੇਲ ਭਵਨ ਵਿੱਚ ਆਯੋਜਿਤ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰੇਲ ਅਤੇ ਖਾਦ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਭਾਰਤੀ ਰੇਲ ਇਸ ਇਤਿਹਾਸਕ ਆਯੋਜਨ ਲਈ ਵੱਖ-ਵੱਖ ਸਿੱਖ ਸੰਸਥਾਵਾਂ ਤੋਂ ਪ੍ਰਾਪਤ ਸਾਰੇ ਕੀਮਤੀ ਸੁਝਾਵਾਂ ਦਾ ਸੁਆਗਤ ਕਰਦੀ ਹੈ। ਇਹ ਪਹਿਲ ਭਾਰਤੀ ਰੇਲ ਅਤੇ ਸਿੱਖ ਭਾਈਚਾਰੇ ਵਿਚਕਾਰ ਇਤਿਹਾਸਕ ਸਹਿਯੋਗ ਦੀ ਨਿਸ਼ਾਨੀ ਹੈ। ਰਵਨੀਤ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰੀ ਹੈ ਕਿ ਰੇਲ ਭਵਨ ਵਿੱਚ ਪ੍ਰਮੁੱਖ ਸਿੱਖ ਸੰਸਥਾਵਾਂ ਦੀਆਂ ਜ਼ਰੂਰਤਾਂ ਅਤੇ ਸੁਝਾਵਾਂ 'ਤੇ ਵਿਚਾਰ ਕਰਨ ਲਈ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। 

ਮੀਟਿੰਗ ਦੌਰਾਨ ਹੇਠ ਲਿਖੇ ਮੁੱਖ ਸੁਝਾਵਾਂ 'ਤੇ ਵਿਚਾਰ ਕੀਤਾ ਗਿਆ । ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਅਤੇ ਸ਼ਲੋਕਾਂ ਨੂੰ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇ। ਸ਼ਤਾਬਦੀ ਵਰ੍ਹੇ ਦੌਰਾਨ ਵੱਖ-ਵੱਖ ਸਥਾਨਾਂ ਤੋਂ ਵਿਸ਼ੇਸ਼ ਯਾਦਗਾਰੀ ਰੇਲਗੱਡੀਆਂ ਚਲਾਈਆਂ ਜਾਣ। ਹਰਿਆਣਾ, ਪਟਨਾ ਅਤੇ ਹਜ਼ੂਰ ਸਾਹਿਬ ਸਥਿਤ ਸਾਰੇ ਰੇਲਵੇ ਸਟੇਸ਼ਨਾਂ ਉੱਤੇ ਪੰਜਾਬੀ ਭਾਸ਼ਾ ਵਿੱਚ ਸਾਈਨਬੋਰਡ ਲਗਾਏ ਜਾਣ। ਸਚਖੰਡ ਐਕਸਪ੍ਰੈਸ ਵਰਗੀਆਂ ਰੇਲਗੱਡੀਆਂ ਵਿੱਚ ਸਫਾਈ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਜਾਵੇ, ਅਤੇ ਲੰਗਰ (ਸਮੂਹਿਕ ਭੋਜਨ) ਦੀ ਵੀ ਵਿਵਸਥਾ ਹੋਵੇ। ਸਾਰੀਆਂ ਤੀਰਥ ਯਾਤਰਾ ਰੇਲਗੱਡੀਆਂ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਜਾਵੇ ਅਤੇ ਵਿਸ਼ੇਸ਼ ਤੌਰ 'ਤੇ ਦਿੱਲੀ ਲਈ ਕਨੈਕਟਿਵਿਟੀ ਵਧਾਈ ਜਾਵੇ। ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ “ਗੁਰੂ ਤੇਗ ਬਹਾਦਰ ਰੇਲਵੇ ਸਟੇਸ਼ਨ” ਰੱਖਣ ਦਾ ਸੁਝਾਅ ਦਿੱਤਾ ਗਿਆ। ਤਖ਼ਤ ਸ਼੍ਰੀ ਪਟਨਾ ਸਾਹਿਬ ਲਈ ਰੋਜ਼ਾਨਾ ਰੇਲ ਸੇਵਾ ਸ਼ੁਰੂ ਕੀਤੀ ਜਾਵੇ, ਜਿਸ ਵਿੱਚ ਪੈਂਟਰੀ ਕਾਰ ਦੀ ਵਿਵਸਥਾ ਹੋਵੇ ਅਤੇ ਪਟਨਾ ਸਾਹਿਬ ਸਟੇਸ਼ਨ ‘ਤੇ ਲਿਫਟ ਅਤੇ ਐਸਕਲੇਟਰ ਵਰਗਾ ਆਧੁਨਿਕ ਢਾਂਚਾ ਹੋਵੇ। ਤੀਰਥ ਸਟੇਸ਼ਨਾਂ ਉੱਤੇ ਸਫਾਈ ਵਿੱਚ ਸੁਧਾਰ ਅਤੇ ਵੰਦੇ ਭਾਰਤ ਐਕਸਪ੍ਰੈਸ ਰਾਹੀਂ ਪਟਨਾ ਸਾਹਿਬ ਤੱਕ ਵਧੀਆ ਪਹੁੰਚ ਸੁਨਿਸ਼ਚਿਤ ਕੀਤੀ ਜਾਵੇ। ਸ਼ਤਾਬਦੀ ਵਰ੍ਹੇ ਦੌਰਾਨ ਤਿੰਨ ਮਹੀਨਿਆਂ ਲਈ ਪੰਜੋਂ ਤਖ਼ਤਾਂ ਨੂੰ ਜੋੜਨ ਵਾਲੀ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇ। ਕਰਨਾਲ ਅਤੇ ਕੁਰੁਕਸ਼ੇਤਰ ਵਰਗੇ ਮੁੱਖ ਸਟੇਸ਼ਨਾਂ ਉੱਤੇ ਰੇਲਗੱਡੀਆਂ ਦੇ ਠਹਿਰਾਉ ਵਿੱਚ ਵਾਧਾ ਕੀਤਾ ਜਾਵੇ। ਵੰਦੇ ਭਾਰਤ ਅਤੇ ਅਮ੍ਰਿਤ ਭਾਰਤ ਵਰਗੀਆਂ ਆਧੁਨਿਕ ਰੇਲਗੱਡੀਆਂ ਰਾਹੀਂ ਹਜ਼ੂਰ ਸਾਹਿਬ ਅਤੇ ਹੋਰ ਤਖ਼ਤਾਂ ਲਈ ਕਨੈਕਟਿਵਿਟੀ ਵਧਾਈ ਜਾਵੇ।

ਰੇਲਵੇ ਬੋਰਡ ਦੇ ਚੇਅਰਮੈਨ ਸਤੀਸ਼ ਕੁਮਾਰ ਨੇ ਸਾਰੇ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਰੇਲ ਸਾਰੇ ਸੁਝਾਵਾਂ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਸ਼ਤਾਬਦੀ ਵਰ੍ਹੇ ਦੇ ਸਮਾਰੋਹ ਨੂੰ ਸਫਲ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਮੀਟਿੰਗ ਵਿੱਚ ਹਾਜ਼ਰ ਰਹੇ ਪ੍ਰਮੁੱਖ ਸਿੱਖ ਪ੍ਰਤੀਨਿਧੀਆਂ ਵਿੱਚ ਸਰਦਾਰ ਮੰਜਿੰਦਰ ਸਿੰਘ ਸਿਰਸਾ, ਕੈਬਿਨੇਟ ਮੰਤਰੀ, ਦਿੱਲੀ ਸਰਕਾਰ, ਸਰਦਾਰ ਗੁਰਚਰਨ ਗਰੇਵਾਲ, ਮਹਾਂਸਚਿਵ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਸਰਦਾਰ ਜਗਜੋਤ ਸਿੰਘ ਸੋਹੀ, ਪ੍ਰਧਾਨ, ਤਖ਼ਤ ਸ਼੍ਰੀ ਪਟਨਾ ਸਾਹਿਬ, ਸਰਦਾਰ ਜਗਦੀਸ਼ ਸਿੰਘ ਝਿੰਡਾ, ਪ੍ਰਧਾਨ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਵਿਜੈ ਸਤਬੀਰ ਸਿੰਘ, ਪ੍ਰਸ਼ਾਸਕ, ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਤਰਲੋਚਨ ਸਿੰਘ, ਸਾਬਕਾ ਸੰਸਦ ਮੈਂਬਰ, ਰਾਜ ਸਭਾ, ਸਰਦਾਰ ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ, ਰਾਜ ਸਭਾ ਅਤੇ ਪ੍ਰਧਾਨ, ਵਰਲਡ ਪੰਜਾਬੀ ਆਰਗਨਾਈਜ਼ੇਸ਼ਨ ਸ਼ਾਮਲ ਸਨ ।

ਇਸ ਤੋਂ ਇਲਾਵਾ ਮੀਟਿੰਗ 'ਚ ਭਾਰਤੀ ਰੇਲ ਦੇ ਨਵੀਨ ਗੁਲਾਟੀ, ਮੈਂਬਰ (ਇੰਫਰਾਸਟ੍ਰਕਚਰ), ਹਿਤੇਂਦਰ ਮਲਹੋਤਰਾ, ਮੈਂਬਰ (ਓਪਰੇਸ਼ਨ ਅਤੇ ਕਾਰੋਬਾਰ ਵਿਕਾਸ), ਅਸ਼ੋਕ ਕੁਮਾਰ ਵਰਮਾ, ਮਹਾਪ੍ਰਬੰਧਕ, ਉੱਤਰੀ ਰੇਲ, ਸੰਜਯ ਕੁਮਾਰ ਜੈਨ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, IRCTC, ਧਨੰਜਯ ਸਿੰਘ, ਕਾਰਜਕਾਰੀ ਨਿਰਦੇਸ਼ਕ (PG), ਰੇਲ ਮੰਤਰਾਲਾ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News