ਭਾਰਤੀ ਰੇਲਵੇ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ 166 ਸਾਲਾਂ ਦੇ ਇਤਿਹਾਸ ''ਚ ਕੀਤਾ ਵੱਡਾ ਕਾਰਨਾਮਾ
Wednesday, Jun 10, 2020 - 07:43 PM (IST)
ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਸੁਰੱਖਿਅਤ ਆਵਾਜਾਈ ਦੇ ਮਾਮਲੇ ਵਿਚ ਇਤਿਹਾਸ ਰਚਿਆ ਹੈ। ਭਾਰਤੀ ਰੇਲਵੇ ਮੁਤਾਬਕ ਅਪ੍ਰੈਲ 2019 ਤੋਂ ਬਾਅਦ ਕਿਸੇ ਰੇਲ ਹਾਦਸੇ ਵਿਚ ਇੱਕ ਵੀ ਯਾਤਰੀ ਦੀ ਮੌਤ ਨਹੀਂ ਹੋਈ ਹੈ। ਰੇਲਵੇ ਦੇ 166 ਸਾਲਾਂ ਦੇ ਇਤਿਹਾਸ ਵਿਚ ਇਹ ਨਵਾਂ ਰਿਕਾਰਡ ਹੈ। ਰੇਲਵੇ ਨੇ ਅਪ੍ਰੈਲ 2019 ਤੋਂ ਮਾਰਚ 2020 ਅਤੇ ਉਸ ਤੋਂ ਬਾਅਦ 8 ਜੂਨ, 2020 ਤੱਕ ਸਭ ਤੋਂ ਵਧੀਆ ਸੁਰੱਖਿਆ ਰਿਕਾਰਡ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਰੇਲਵੇ ਦਾ ਸੰਚਾਲਨ ਸੰਨ 1853 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰ ਸਾਲ ਵੱਖ-ਵੱਖ ਰੇਲ ਹਾਦਸਿਆਂ ਵਿਚ ਯਾਤਰੀਆਂ ਦੀ ਮੌਤ ਹੁੰਦੀ ਰਹੀ ਹੈ।
ਸੁਰੱਖਿਅਤ ਯਾਤਰਾ ਲਈ ਵੱਡੀ ਗਿਣਤੀ 'ਚ ਬਦਲੇ ਗਈਆਂ ਰੇਲ ਪਟੜੀਆਂ
ਰੇਲਵੇ ਦੇ 166 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੇ 15 ਮਹੀਨੇ ਹਨ ਜਦੋਂ ਇਕ ਵੀ ਰੇਲਵੇ ਯਾਤਰੀ ਦੀ ਹਾਦਸੇ ਵਿਚ ਮੌਤ ਨਹੀਂ ਹੋਈ। ਰੇਲਵੇ ਅਨੁਸਾਰ ਇਸ ਦੇ ਪਿੱਛੇ ਰੇਲਵੇ ਦੀ ਕਾਰਗੁਜ਼ਾਰੀ ਦਾ ਵੱਡਾ ਹੱਥ ਹੈ। ਇਸ ਲਈ ਹਰ ਪਹਿਲੂ 'ਤੇ ਕੰਮ ਕੀਤਾ ਗਿਆ। ਰੇਲ ਯਾਤਰਾ ਨੂੰ ਵਧੇਰੇ ਸੁੱਰਖਿਅਤ ਬਣਾਉਣ ਲਈ ਦੇਸ਼ ਭਰ ਵਿਚ ਗਾਰਡ ਵਾਲੀ ਰੇਲਵੇ ਕਰਾਸਿੰਗ ਨੂੰ ਵੱਡੇ ਪੱਧਰ 'ਤੇ ਹਟਾ ਕੇ ਰੋਡ ਓਵਰ ਬ੍ਰਿਜ ਅਤੇ ਰੋਡ ਅੰਡਰ ਬ੍ਰਿਜ ਬਣਾਏ ਗਏ। ਇਸ ਤੋਂ ਇਲਾਵਾ ਪੁਲਾਂ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਸੀ। ਸੁਰੱਖਿਅਤ ਯਾਤਰਾ ਲਈ ਟਰੈਕਾਂ ਨੂੰ ਵੱਡੇ ਪੱਧਰ 'ਤੇ ਬਦਲਿਆ ਗਿਆ ਸੀ। ਇਸ ਲਈ ਸੇਲ ਨੇ ਰੇਲਵੇ ਨੂੰ ਨਵੇਂ ਟਰੈਕ ਪ੍ਰਦਾਨ ਕੀਤੇ।
ਇਹ ਵੀ ਪੜ੍ਹੋ- ਬੈਂਕ ਆਫ ਬੜੌਦਾ ਦੇ ਖਾਤਾਧਾਰਕ 20 ਦਿਨਾਂ 'ਚ ਕਰਾਉਣ ਇਹ ਕੰਮ, ਨਹੀਂ ਤਾਂ ਫਰੀਜ਼ ਹੋ ਜਾਵੇਗਾ ਖਾਤਾ
ਸਿਗਨਲ ਪ੍ਰਣਾਲੀ ਵਿਚ ਕੀਤਾ ਗਿਆ ਸੁਧਾਰ
ਸੁਰੱਖਿਅਤ ਯਾਤਰਾ ਲਈ ਪਟੜੀਆਂ(ਟਰੈਕ) ਦੀ ਬਿਹਤਰ ਸੰਭਾਲ 'ਤੇ ਵੀ ਜ਼ੋਰ ਦਿੱਤਾ ਗਿਆ। ਰੇਲਵੇ ਕਰਮਚਾਰੀਆਂ ਦੀ ਬਿਹਤਰ ਸਿਖਲਾਈ ਦੇ ਨਾਲ ਸਿਗਨਲ ਪ੍ਰਣਾਲੀ ਵਿਚ ਸੁਧਾਰ ਅਤੇ ਸੁਰੱਖਿਆ ਕਾਰਜਾਂ ਵਿਚ ਸੁਧਾਰ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ। ਇਸਦੇ ਨਾਲ ਰੇਲ ਗੱਡੀਆਂ ਵਿਚ ਪੁਰਾਣੇ ਰੇਲ ਡੱਬੇ(ਬੋਗੀਆਂ) ਦੀ ਥਾਂ ਵੱਡੇ ਪੱਧਰ 'ਤੇ ਆਧੁਨਿਕ ਅਤੇ ਸੁਰੱਖਿਅਤ ਐਲਐਚਬੀ ਕੋਚ ਸ਼ਾਮਲ ਕੀਤੇ ਗਏ। ਰੇਲਵੇ ਨੇ 2018-19 ਵਿਚ 631 ਗਾਰਡ ਵਾਲੀ ਰੇਲਵੇ ਕਰਾਸਿੰਗਜ਼ ਨੂੰ ਹਟਾ ਦਿੱਤਾ। ਇਸ ਦੇ ਨਾਲ ਹੀ 2019-20 ਵਿਚ ਅਜਿਹੇ 1,274 ਰੇਲਵੇ ਕਰਾਸਿੰਗਜ਼ ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸੁਰੱਖਿਆ ਵਧਾਉਣ ਲਈ ਸਾਲ 2019-20 ਵਿਚ ਕੁੱਲ 1309 ਸੜਕ ਓਵਰਬ੍ਰਿਜ ਅਤੇ ਸੜਕ ਅੰਡਰਬ੍ਰਿਜ ਬਣਾਏ ਗਏ।
ਇਹ ਵੀ ਪੜ੍ਹੋ-
ਰਾਸ਼ਟਰੀ ਰੇਲਵੇ ਸੁਰੱਖਿਆ ਫੰਡ ਤੋਂ ਰੇਲਵੇ ਨੂੰ ਮਿਲਿਆ ਫੰਡ
ਰੇਲਵੇ ਨੇ 2019-20 ਦੌਰਾਨ ਆਪਣੇ ਨੈਟਵਰਕ ਤੇ ਮੌਜੂਦ 1,367 ਪੁਲਾਂ ਦੀ ਮੁਰੰਮਤ ਕੀਤੀ। ਇਸ ਦੇ ਨਾਲ ਹੀ 5,181 ਕਿਲੋਮੀਟਰ ਟਰੈਕ 'ਤੇ ਨਵੀਆਂ ਪਟੜੀਆਂ ਵਿਛਾਈਆਂ ਗਈਆਂ। ਇਹ ਇਕ ਸਾਲ ਵਿਚ ਹੁਣ ਤੱਕ ਰਿਕਾਰਡ ਹੈ। ਇਸ ਸਾਲ ਲੈਵਲ ਕਰਾਸਿੰਗ (ਐਲਸੀ) ਨੂੰ ਸਿਗਨਲਾਂ ਦੇ ਜ਼ਰੀਏ ਆਪਸ ਵਿਚ ਜੋੜਿਆ ਗਿਆ। ਇਸ ਦੌਰਾਨ 84 ਸਟੇਸ਼ਨਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਵਿਚ ਮਕੈਨੀਕਲ ਸਿਗਨਲਾਂ ਦੀ ਬਜਾਏ ਇਲੈਕਟ੍ਰਿਕ ਜਾਂ ਇਲੈਕਟ੍ਰਾਨਿਕ ਸਿਗਨਲ ਲਗਾਏ ਗਏ। ਸੁਰੱਖਿਅਤ ਰੇਲ ਯਾਤਰਾ ਲਈ ਇਹ ਸਾਰੇ ਕੰਮ ਰੇਲਵੇ ਵਲੋਂ 2017-18 ਵਿਚ 1 ਲੱਖ ਕਰੋੜ ਰੁਪਏ ਦੇ ਰਾਸ਼ਟਰੀ ਰੇਲ ਸੁਰੱਖਿਆ ਫੰਡ (ਆਰਆਰਐਸਕੇ) ਜ਼ਰੀਏ ਸ਼ੁਰੂ ਕੀਤੇ ਗਏ ਸਨ। ਇਸ ਦੇ ਤਹਿਤ ਅਗਲੇ 5 ਸਾਲਾਂ ਲਈ ਹਰ ਸਾਲ 20,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਫੰਡ ਦੀ ਵਰਤੋਂ ਸੁਰੱਖਿਆ ਲਈ ਤੁਰੰਤ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਵਿਚ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ: - ਬੈਂਕ ਕਿਉਂ ਕਰ ਰਹੇ ਹਨ ਹੋਮ ਲੋਨ ਦੇਣ ਤੋਂ ਇਨਕਾਰ, ਜਾਣੋ ਵਜ੍ਹਾ
ਇਹ ਵੀ ਪੜ੍ਹੋ- ਹੁਣ ਤੁਹਾਡੇ ਵਾਹਨ 'ਤੇ ਲੱਗੇਗਾ ਇਹ ਸਟਿੱਕਰ, 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ