8ਵੀਂ ਅਤੇ 10ਵੀਂ ਪਾਸ ਲਈ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਅੱਜ ਹੀ ਕਰੋ ਅਪਲਾਈ
Wednesday, Mar 31, 2021 - 12:16 PM (IST)
ਨਵੀਂ ਦਿੱਲੀ— ਭਾਰਤੀ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਭਾਰਤੀ ਰੇਲਵੇ ਨੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਪ੍ਰਕਿਰਿਆ ਲਈ ਅੱਜ ਯਾਨੀ ਕਿ 31 ਮਾਰਚ 2021 ਦੀ ਆਖ਼ਰੀ ਤਾਰੀਖ਼ ਹੈ। ਇੱਛੁਕ ਉਮੀਦਵਾਰਾਂ ਨੂੰ ਅੱਜ ਹੀ ਇਸ ਭਰਤੀ ਲਈ ਅਪਲਾਈ ਕਰਨਾ ਹੋਵੇਗਾ। ਦਰਅਸਲ ਭਾਰਤੀ ਰੇਲਵੇ ਨੇ ਡੀਜ਼ਲ ਲੋਕੋ ਮਾਡਰਨਾਈਜ਼ੇਸ਼ਨ ਵਰਕਸ ਅਪ੍ਰੈਂਟਿਸ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ।
ਯੋਗਤਾ—
ਭਾਰਤੀ ਰੇਲਵੇ ਵਲੋਂ ਕੱਢੀ ਗਈ ਇਸ ਭਰਤੀ ਤਹਿਤ ਇਲੈਕਟ੍ਰੀਸ਼ੀਅਨ, ਮਕੈਨੀਕ, ਮਸ਼ੀਨਿਸਟ ਅਤੇ ਫਿਟਰ ਦੇ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 50 ਫ਼ੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਲਾਜ਼ਮੀ ਹੈ। ਨਾਲ ਹੀ ਸਬੰਧਤ ਟਰੇਡ ਵਿਚ ਆਈ. ਟੀ. ਆਈ. ਸਰਟੀਫ਼ਿਕੇਟ ਦਾ ਹੋਣਾ ਵੀ ਜ਼ਰੂਰੀ ਹੈ। ਉਥੇ ਹੀ ਵੈਲਡਰ ਦੇ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 8ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਵੈਲਡਿੰਗ ਟਰੇਡ ’ਚ ਆਈ. ਟੀ. ਆਈ. ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ—
ਭਾਰਤੀ ਰੇਲਵੇ ਭਰਤੀ ਲਈ ਉਮੀਦਵਾਰਾਂ ਦੀ ਉਮਰ ਹੱਦ 15 ਸਾਲ ਤੋਂ 24 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਅਹੁਦਿਆਂ ਦਾ ਵੇਰਵਾ—
ਇਲੈਕਟ੍ਰੀਸ਼ੀਅਨ- 70 ਅਹੁਦੇ
ਮਕੈਨੀਕ- 40 ਅਹੁਦੇ
ਮਸ਼ੀਨਿਸਟ- 32 ਅਹੁਦੇ
ਫਿਟਰ- 23 ਅਹੁਦੇ
ਵੈਲਡਰ- 17 ਅਹੁਦੇ
ਇੰਝ ਕਰੋ ਅਪਲਾਈ—
ਯੋਗ ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ https://dmw.indianrailways.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਹੇਠਾਂ ਨੋਟੀਫ਼ਿਕੇਸ਼ਨ ’ਤੇ ਕਲਿੱਕ ਕਰ ਸਕਦੇ ਹੋ।
https://dmw.indianrailways.gov.in/uploads/files/Notification%202020-21%20Act%20Apprentices.pdf