UAE ''ਚ ਫਸੇ ਭਾਰਤੀ ਪਰਿਵਾਰ ਨੇ ਫੇਸਬੁੱਕ ਰਾਹੀਂ ਦੇਖਿਆ ਕੇਰਲ ''ਚ ਬੇਟੇ ਦਾ ਅੰਤਿਮ ਸੰਸਕਾਰ

04/17/2020 7:25:09 PM

ਦੁਬਈ-ਕੋਰੋਨਾ ਵਾਇਰਸ ਨੇ ਲੋਕਾਂ ਨੂੰ ਅਜਿਹੇ ਜ਼ਖਮ ਦਿੱਤੇ ਹਨ ਕਿ ਜੋ ਸ਼ਾਇਦ ਕਦੇ ਨਾ ਭਰ ਸਕਣ। ਕਈ ਲੋਕ ਆਪਣੇ ਰਿਸ਼ਤੇਦਾਰਾਂ ਦੇ ਆਖਿਰੀ ਸਮੇਂ 'ਚ ਨਹੀਂ ਜਾ ਸਕੇ ਅਤੇ ਕਈਆਂ ਨੂੰ ਅੰਤਿਮ ਸੰਸਕਾਰ ਤਕ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਇਸ ਦੁਖ ਨੂੰ ਉਹ ਜਿਉਂਦੇ ਜੀ ਸ਼ਾਇਦ ਕਦੇ ਨਾ ਭੁੱਲਾ ਸਕਣਗੇ। ਅਜਿਹੀ ਹੀ ਕਹਾਣੀ ਹੈ ਕਿ ਇਕ ਭਾਰਤੀ ਪਰਿਵਾਰ ਦੀ ਜੋ ਦੁਬਈ 'ਚ ਫਸ ਗਿਆ ਸੀ ਅਤੇ ਭਾਰਤ ਦੇ ਕੇਰਲ 'ਚ ਉਨ੍ਹਾਂ ਦੇ ਬੇਟੇ ਦਾ ਜਦ ਅੰਮਿਤ ਸੰਸਕਾਰ ਕੀਤਾ ਗਿਆ ਤਾਂ ਪਰਿਵਾਰ ਦੇ ਹੋਰ ਮੈਂਬਰ ਇਸ ਨੂੰ ਫੇਸਬੁੱਕ ਰਾਹੀਂ ਦੀ ਦੇਖ ਸਕੇ।

ਸਾਲ 2004 'ਚ ਈਸਟਰ ਦੇ ਦਿਨ ਜਨਮੇ ਜੁਏਲ ਜੀ ਜੋਮੋ (Jeuel G Jomay) ਇਸ ਸਾਲ ਗੁੱਡ ਫ੍ਰਾਈਡੇਅ ਵਾਲੇ ਦਿਨ ਕੈਂਸਰ ਨਾਲ 7 ਸਾਲ ਲੰਬੀ ਲੜਾਈ ਹਾਰ ਗਿਆ। ਉਹ 11 ਅਪ੍ਰੈਲ ਨੂੰ 16 ਸਾਲ ਦਾ ਹੋਣ ਤੋਂ ਇਕ ਦਿਨ ਪਹਿਲਾਂ ਹੀ ਦੁਨੀਆ ਨੂੰ ਅਲਵੀਦਾ ਕਹਿ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਾਰਜਾਹ 'ਚ ਜੀ.ਈ.ਐੱਮ.ਐੱਸ. ਮਿਲੇਨਿਅਮ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਜੁਏਲ ਨੇ ਅਮਰੀਕੀ ਹਸਪਤਾਲ 'ਚ ਆਖਿਰੀ ਸਾਹ ਲਿਆ, ਜਿਥੇ ਉਸ ਨੂੰ ਦੋ ਹਫਤੇ ਪਹਿਲਾਂ ਦਾਖਲ ਕਰਵਾਇਆ ਗਿਆ ਸੀ। ਉਸ ਦੇ ਪਰਿਵਾਰ 'ਚ ਮਾਤਾ-ਪਿਤਾ ਅਤੇ ਦੋ ਛੋਟੇ ਭਰਾ ਹਨ। ਪਰਿਵਾਰ 'ਚ ਸਾਰਿਆਂ ਦਾ ਵਿਚਾਰ ਸੀ ਕਿ ਜੁਏਲੇ ਦਾ ਅੰਤਿਮ ਸੰਸਕਾਰ ਗ੍ਰਹਿਨਗਰ ਪਠਾਨਮਥਿੱਟਾ 'ਚ ਕੀਤਾ ਜਾਵੇ।

ਯਾਤਰਾ ਰੋਕ ਕਾਰਣ ਨਹੀਂ ਮਿਲੀ ਭਾਰਤ ਆਉਣ ਦੀ ਇਜਾਜ਼ਤ
ਕਈ ਦਿਨਾਂ ਦੇ ਸੰਘਰਸ਼ ਤੋਂ ਬਾਅਦ ਸਮਾਜਿਕ ਕੰਮ ਅਤੇ ਸਰਕਾਰੀ ਅਧਿਕਾਰੀਆਂ ਦੇ ਸਹਿਯੋਗ ਨਾਲ ਪਰਿਵਾਰ ਨੂੰ ਜੁਏਲ ਦੀ ਡੈੱਡ ਬਾਡੀ ਕਾਰਗੋ ਜਹਾਜ਼ ਰਾਹੀਂ ਕੇਰਲ ਭੇਜਣ ਦੀ ਅਨੁਮਤਿ ਮਿਲ ਸਕੀ। ਹਾਲਾਂਕਿ, ਨਾਲ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਆਉਣ ਦੀ ਇਜਾਜ਼ਤ ਨਾ ਮਿਲੀ।

ਜੁਏਲ ਦੇ ਚਚੇਰੇ ਭਰਾ ਦਾ ਕਹਿਣਾ ਹੈ ਕਿ ਜਲਦ ਹੀ ਕਿਸੇ ਵੀ ਫਲਾਈਟ ਨੂੰ ਉਡਾਣ ਭਰਨ ਦੀ ਮੰਜ਼ੂਰੀ ਨਹੀਂ ਮਿਲ ਰਹੀ ਸੀ। ਉਸ ਦੇ ਪਿਤਾ ਉਸ ਦੇ ਨਾਲ ਉਡਾਣ ਭਰਨਾ ਚਾਹੁੰਦੇ ਸਨ ਪਰ ਇਹ ਸੰਭਵ ਨਹੀਂ ਸੀ। ਆਖਿਰਕਾਰ ਅਸੀਂ ਉਸ ਨੂੰ ਕੱਲ ਭੇਜਣ 'ਚ ਕਾਯਮਾਬ ਰਹੇ। ਅਸੀਂ ਉਨ੍ਹਾਂ ਸਾਰਿਆਂ ਦੇ ਅਭਾਰੀ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ। ਯਾਤਰਾ ਰੋਕ ਅਤੇ ਦੂਰੀ ਦੇ ਚੱਲਦੇ ਸਿਰਫ ਪਰਿਵਾਰ ਦੇ ਮੈਂਬਰ ਹੀ ਪ੍ਰਾਥਨਾ ਸਭਾ 'ਚ ਸ਼ਾਮਲ ਹੋ ਸਕੇ। ਕੇਰਲ 'ਚ ਵੀ ਲਾਕਡਾਊਨ ਦੇ ਚੱਲਦੇ ਰਿਸ਼ਤੇਦਾਰਾਂ ਨੂੰ ਅੰਤਿਮ ਸੰਸਕਾਰ ਲਈ ਵਿਸ਼ੇਸ਼ ਅਨੁਮਤਿ ਲੈਣੀ ਪਈ। ਜੁਏਲ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਅਤੇ ਭਰਾਵਾਂ ਨੂੰ ਇਸ ਤੋਂ ਉਭਰਨ 'ਚ ਸਮਾਂ ਲੱਗੇਗਾ। 


Karan Kumar

Content Editor

Related News