Indian Navy ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ ਸਬ-ਲੈਫਟੀਨੈਂਟ ਆਸਥਾ

Friday, Jul 04, 2025 - 03:08 PM (IST)

Indian Navy ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ ਸਬ-ਲੈਫਟੀਨੈਂਟ ਆਸਥਾ

ਨੈਸ਼ਨਲ ਡੈਸਕ- ਭਾਰਤੀ ਜਲ ਸੈਨਾ 'ਚ ਪਹਿਲੀ ਵਾਰ ਕਿਸੇ ਔਰਤ ਨੂੰ ਲੜਾਕੂ ਪਾਇਲਟ ਬਣਾਇਆ ਗਿਆ ਹੈ। ਸਬ-ਲੈਫਟੀਨੈਂਟ ਆਸਥਾ ਪੂਨੀਆ ਇਹ ਵਿਸ਼ੇਸ਼ ਪ੍ਰਾਪਤੀ ਹਾਸਲ ਕਰਨ ਵਾਲੀ ਪਹਿਲੀ ਔਰਤ ਹੈ। ਇਸ ਤੋਂ ਪਹਿਲਾਂ ਜਲ ਸੈਨਾ 'ਚ ਔਰਤਾਂ ਨੂੰ ਸਿਰਫ਼ ਖੋਜੀ ਜਹਾਜ਼ ਅਤੇ ਹੈਲੀਕਾਪਟਰ ਉਡਾਉਣ ਦਾ ਮੌਕਾ ਮਿਲਦਾ ਸੀ ਪਰ ਹੁਣ ਆਸਥਾ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ। ਭਾਰਤੀ ਜਲ ਸੈਨਾ ਦੇਸ਼ ਦੀ ਸੁਰੱਖਿਆ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਆਸਥਾ ਦੀ ਇਸ ਭੂਮਿਕਾ ਨਾਲ ਜਲ ਸੈਨਾ ਦੀ ਤਾਕਤ ਹੋਰ ਵੀ ਵਧੇਗੀ। ਜਲ ਸੈਨਾ ਨੇ ਸੋਸ਼ਲ ਮੀਡੀਆ 'ਤੇ ਇਸ ਇਤਿਹਾਸਕ ਪ੍ਰਾਪਤੀ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਜਹਾਜ਼ 'ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!

ਭਾਰਤੀ ਜਲ ਸੈਨਾ ਨੇ ਆਪਣੇ ਅਧਿਕਾਰਤ ਐਕਸ (ਸਾਬਕਾ ਟਵਿੱਟਰ) ਅਕਾਊਂਟ 'ਤੇ ਆਸਥਾ ਪੂਨੀਆ ਦੀ ਤਸਵੀਰ ਵਾਲੀ ਇਕ ਪੋਸਟ ਪੋਸਟ ਕੀਤੀ ਹੈ। ਇਸ ਪੋਸਟ 'ਚ ਲਿਖਿਆ ਹੈ,"ਨੇਵਲ ਏਵੀਏਸ਼ਨ ਦੇ ਇਤਿਹਾਸ 'ਚ ਇਕ ਨਵਾਂ ਅਧਿਆਇ ਜੁੜ ਗਿਆ ਹੈ। 3 ਜੁਲਾਈ 2025 ਨੂੰ ਇੰਡੀਅਨ ਨੇਵਲ ਏਅਰ ਸਟੇਸ਼ਨ 'ਤੇ ਦੂਜੇ ਬੇਸਿਕ ਹਾਕ ਕਨਵਰਜ਼ਨ ਕੋਰਸ ਦੇ ਪੂਰਾ ਹੋਣ ਦੇ ਮੌਕੇ 'ਤੇ, ਲੈਫਟੀਨੈਂਟ ਅਤੁਲ ਕੁਮਾਰ ਢੁਲ ਅਤੇ ਐੱਸਐੱਲਟੀ ਆਸਥਾ ਪੂਨੀਆ ਨੂੰ ਰੀਅਰ ਐਡਮਿਰਲ ਜਨਕ ਬੇਵਲੀ, ਏਸੀਐੱਨਐੱਸ (ਏਅਰ) ਦੁਆਰਾ 'ਵਿੰਗਜ਼ ਆਫ਼ ਗੋਲਡ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।" ਨੇਵੀ ਨੇ ਸਪੱਸ਼ਟ ਕੀਤਾ ਹੈ ਕਿ ਆਸਥਾ ਪੂਨੀਆ ਨੇਵਲ ਏਵੀਏਸ਼ਨ ਦੇ ਲੜਾਕੂ ਧਾਰਾ 'ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਪਾਇਲਟ ਹੈ।

PunjabKesari

ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਆਸਥਾ ਨੂੰ ਕਿਹੜੇ ਲੜਾਕੂ ਜਹਾਜ਼ 'ਤੇ ਉਡਾਣ ਭਰਨ ਦਾ ਮੌਕਾ ਮਿਲੇਗਾ। ਭਾਰਤੀ ਨੇਵੀ ਕੋਲ ਕੁਝ ਵਿਸ਼ੇਸ਼ ਲੜਾਕੂ ਜਹਾਜ਼ ਹਨ, ਜਿਨ੍ਹਾਂ 'ਚ ਮਿਗ-29 ਵੀ ਸ਼ਾਮਲ ਹੈ। ਇਹ ਲੜਾਕੂ ਜਹਾਜ਼ ਆਈਐੱਨਐੱਸ ਵਿਕਰਮਾਦਿੱਤਿਆ ਅਤੇ ਆਈਐੱਨਐੱਸ ਵਿਕ੍ਰਾਂਤ ਵਰਗੇ ਜਹਾਜ਼ ਵਾਹਕਾਂ ਤੋਂ ਚਲਾਏ ਜਾਂਦੇ ਹਨ। ਮਿਗ-29 ਦੀ ਲੜਾਕੂ ਰੇਂਜ ਲਗਭਗ 722 ਕਿਲੋਮੀਟਰ ਹੈ, ਜਦੋਂ ਕਿ ਇਸ ਦੀ ਆਮ ਉਡਾਣ ਰੇਂਜ 2346 ਕਿਲੋਮੀਟਰ ਹੈ। ਇਹ ਜਹਾਜ਼ 450 ਕਿਲੋਗ੍ਰਾਮ ਤੱਕ ਬੰਬ, ਮਿਜ਼ਾਈਲਾਂ ਅਤੇ ਹੋਰ ਹਥਿਆਰ ਲਿਜਾਣ ਦੇ ਸਮਰੱਥ ਹੈ। ਇਸ ਪ੍ਰਾਪਤੀ ਨਾਲ, ਆਸਥਾ ਪੂਨੀਆ ਨੇ ਭਾਰਤੀ ਜਲ ਸੈਨਾ ਦੇ ਇਤਿਹਾਸ 'ਚ ਇਕ ਮਹੱਤਵਪੂਰਨ ਸਥਾਨ ਪ੍ਰਾਪਤ ਕੀਤਾ ਹੈ।

ਜਲ ਸੈਨਾ 'ਚ ਇਕ ਲੜਾਕੂ ਪਾਇਲਟ ਦਾ ਕੰਮ ਕੀ ਹੁੰਦਾ ਹੈ?

ਦੱਸਣਯੋਗ ਹੈ ਕਿ ਭਾਰਤੀ ਜਲ ਸੈਨਾ 'ਚ ਲੜਾਕੂ ਪਾਇਲਟ ਉਹ ਅਧਿਕਾਰੀ ਹਨ ਜੋ ਲੜਾਕੂ ਜਹਾਜ਼ ਉਡਾਉਂਦੇ ਹਨ ਅਤੇ ਦੁਸ਼ਮਣ ਨੂੰ ਦੂਰ ਰੱਖਣ ਲਈ ਸਮੁੰਦਰ 'ਤੇ ਨਜ਼ਰ ਰੱਖਦੇ ਹਨ। ਇੰਨਾ ਹੀ ਨਹੀਂ, ਉਹ ਦੁਸ਼ਮਣ ਦੇ ਟਿਕਾਣਿਆਂ ਅਤੇ ਜਹਾਜ਼ਾਂ ਬਾਰੇ ਵੀ ਜਾਣਕਾਰੀ ਇਕੱਠੀ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News