ਭਾਰਤੀ ਜਲ ਸੈਨਾ ਦਾ ਜੰਗੀ ਬੇੜਾ ‘ਵਿਸ਼ਾਖਾਪੱਟਨਮ’ਸੇਵਾ ’ਚ ਸ਼ਾਮਲ, ਰਾਜਨਾਥ ਨੇ ਚੀਨ ’ਤੇ ਵਿੰਨ੍ਹਿਆ ਨਿਸ਼ਾਨਾ

Sunday, Nov 21, 2021 - 01:51 PM (IST)

ਮੁੰਬਈ (ਭਾਸ਼ਾ)- ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ‘ਵਿਸ਼ਾਖਾਪੱਟਨਮ’ ਨੂੰ ਐਤਵਾਰ ਨੂੰ ਇੱਥੇ ਸੇਵਾ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ’ਤੇ ਨਿਸ਼ਾਨਾ ਵਿੰਨ੍ਹਿਆ। ਰਾਜਨਾਥ ਸਿੰਘ ਨੇ ਕਿਹਾ ਕਿ ਕੁਝ ਗੈਰ ਜ਼ਿੰਮੇਵਾਰ ਦੇਸ਼ ਆਪਣੀ ਛੋਟੇ ਪੱਖਪਾਤਪੂਰਨ ਹਿੱਤਾਂ ਕਾਰਨ ਸਮੁੰਦਰ ਦੇ ਕਾਨੂੰਨ ’ਤੇ ਸੰਯੁਕਤ ਰਾਸ਼ਟਰ ਸੰਮੇਲਨ (ਯੂ.ਐੱਨ.ਸੀ.ਐੱਲ.ਓ.ਐੱਸ.) ਨੂੰ ਗਲਤ ਤਰੀਕੇ ਨਾਲ ਪਰਿਭਾਸ਼ਿਤ ਕਰ ਰਹੇ ਹਨ। ਰਾਜਨਾਥ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਯੂ.ਐੱਨ.ਸੀ.ਐੱਲ.ਓ.ਐੱਸ. ਦੀ ਪਰਿਭਾਸ਼ਾ ਦੀ ਮਨਮਾਨੀ ਵਿਆਖਿਆ ਕਰ ਕੇ ਕੁਝ ਦੇਸ਼ਾਂ ਵਲੋਂ ਇਸ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਹੁਣ ਭਾਜਪਾ ਸਰਕਾਰ ਚੀਨੀ ਕਬਜ਼ੇ ਦੀ ਗੱਲ ਵੀ ਕਰੇ ਸਵੀਕਾਰ : ਰਾਹੁਲ ਗਾਂਧੀ

ਉਨ੍ਹਾਂ ਕਿਹਾ ਕਿ ਆਪਣੇ ਛੋਟੇ ਪੱਖਪਾਤੀ ਹਿੱਤਾਂ ਵਾਲੇ ਕੁਝ ਗੈਰ ਜ਼ਿੰਮੇਵਾਰ ਦੇਸ਼ ਕੌਮਾਂਤਰੀ ਕਾਨੂੰਨਾਂ ਦੀ ਗਲਤ ਵਿਆਖਿਆ ਕਰ ਰਹੇ ਹਨ। ਲੁੱਕ ਕੇ ਵਾਰ ਕਰਨ ’ਚ ਸਮਰੱਥ, ਸਵਦੇਸ਼ੀ ਨਿਰਦੇਸ਼ਿਤ ਮਿਜ਼ਾਇਲ ਬੇੜਾ ‘ਵਿਸ਼ਾਖਾਪੱਟਨਮ’ ਕਈ ਮਿਜ਼ਾਇਲਾਂ ਅਤੇ ਐਂਟੀ ਪਨਡੁੱਬੀ ਰਾਕੇਟ ਨਾਲ ਲੈੱਸ ਹੈ। ਇਸ ਨੂੰ ਜਲ ਸੈਨਾ ਦੇ ਸੀਨੀਅਰ ਕਮਾਂਡਰਾਂ ਦੀ ਮੌਜੂਦਗੀ ’ਚ ਸੇਵਾ ’ਚ ਸ਼ਾਮਲ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਵਿਸ਼ਾਖਾਪੱਟਨਮ’ ਸਤਿਹ ਤੋਂ ਸਤਿਹ ਅਤੇ ਸਤਿਹ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਇਲ, ਮੱਧਮ ਅਤੇ ਛੋਟੀ ਦੂਰੀ ਦੀਆਂ ਬੰਦੂਕਾਂ, ਐਂਟੀ ਪਣਡੁੱਬੀ ਰਾਕੇਟ ਅਤੇ ਉੱਨਤ ਇਲੈਕਟ੍ਰਾਨਿਕ ਯੁੱਧ ਅਤੇ ਸੰਚਾਰ ਪ੍ਰਣਾਲੀਆਂ ਸਮੇਤ ਖ਼ਤਰਨਾਕ ਹਥਿਆਰਾਂ ਅਤੇ ਸੈਂਸਰ ਨਾਲ ਲੈੱਸ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News