ਕੇਰਲ ਪਹੁੰਚੇ ਮਲੇਸ਼ੀਆ ਦੇ PM ਅਨਵਰ ਇਬਰਾਹਿਮ ! CM ਸਤੀਸ਼ਨ ਨਾਲ ਕੀਤੀ ਮੁਲਾਕਾਤ
Monday, Sep 14, 2026 - 04:59 PM (IST)
ਨੈਸ਼ਨਲ ਡੈਸਕ- ਨਵੀਂ ਦਿੱਲੀ 'ਚ ਹੋਏ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਮਗਰੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਹੁਣ ਕੇਰਲ ਪਹੁੰਚੇ ਹੋਏ ਹਨ। ਐਤਵਾਰ ਅਤੇ ਸੋਮਵਾਰ ਨੂੰ ਕੇਰਲ ਦੇ ਆਪਣੇ ਨਿੱਜੀ ਅਤੇ ਅਧਿਕਾਰਤ ਦੌਰੇ ਦੌਰਾਨ ਉਨ੍ਹਾਂ ਮਲੱਪੁਰਮ ਦੇ ਚੇਲੇਮਬ੍ਰਾ ਸਥਿਤ ਇੱਕ ਵੈਲਨੈੱਸ ਸੈਂਟਰ ਵਿਖੇ ਕੇਰਲ ਦੇ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨਾਲ ਮੁਲਾਕਾਤ ਕੀਤੀ।
ਕੇਰਲ ਲੋਕ ਸੰਪਰਕ ਵਿਭਾਗ ਅਨੁਸਾਰ, ਮੁੱਖ ਮੰਤਰੀ ਵੀ.ਡੀ. ਸਤੀਸ਼ਨ ਦੁਪਹਿਰ ਲਗਭਗ 2:30 ਵਜੇ ਹੈਲੀਕਾਪਟਰ ਰਾਹੀਂ ਵੈਲਨੈੱਸ ਸੈਂਟਰ ਪਹੁੰਚੇ। ਇਸ ਮੁਲਾਕਾਤ ਦੌਰਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਆਗੂ ਸੱਯਦ ਸਾਦਿਕ ਅਲੀ ਸ਼ਿਹਾਬ ਥੰਗਲ ਅਤੇ ਕੇਰਲ ਦੇ ਇੰਡਸਟਰੀਜ਼ ਮੰਤਰੀ ਪੀ. ਕੇ. ਕੁਨਹਾਲੀਕੁੱਟੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ- PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ
ਸੀ.ਐੱਮ. ਸਤੀਸ਼ਨ ਨੇ ਮਲੇਸ਼ੀਆਈ ਪ੍ਰਧਾਨ ਮੰਤਰੀ ਨੂੰ ਕੇਰਲ ਦੇ 'ਕਥਕਲੀ' ਥੀਮ ਵਾਲਾ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ, ਜਦਕਿ ਪੀ.ਐੱਮ. ਇਬਰਾਹੀਮ ਨੇ ਵੀ ਉਨ੍ਹਾਂ ਨੂੰ ਤੋਹਫ਼ਾ ਦਿੱਤਾ। ਪੀ.ਐੱਮ. ਇਬਰਾਹਿਮ ਨੇ ਕੋਜ਼ੀਕੋਡ ਵਿਖੇ ਪ੍ਰਮੁੱਖ ਸੁੰਨੀ ਵਿਦਵਾਨ ਅਤੇ ਇੰਡੀਅਨ ਗ੍ਰੈਂਡ ਮੁਫ਼ਤੀ ਕਾਂਥਾਪੁਰਮ ਏ. ਪੀ. ਅਬੂਬਕਰ ਮੁਸਲੀਯਾਰ ਨਾਲ ਵੀ ਮੁਲਾਕਾਤ ਕੀਤੀ। ਕੁੰਨਾਮੰਗਲਮ ਦੇ ਕਰੰਥੂਰ ਮਾਰਕਜ਼ ਵਿਖੇ ਸ਼ੇਖ ਅਬੂ ਬਕਰ ਫਾਊਂਡੇਸ਼ਨ ਦੁਆਰਾ ਸਥਾਪਿਤ ਪਹਿਲਾ "ਐਕਸੀਲੈਂਸ ਐਵਾਰਡ" ਪੀ.ਐੱਮ. ਇਬਰਾਹਿਮ ਨੂੰ ਪ੍ਰਦਾਨ ਕੀਤਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਕੋਜ਼ੀਕੋਡ ਦੇ ਮਸ਼ਹੂਰ ਤੀਰਥ ਸਥਾਨ 'ਮਦਵੂਰ ਸੀ.ਐੱਮ. ਵਲੀਉੱਲਾਹੀ ਮਕਾਮ' ਦਾ ਦੌਰਾ ਕੀਤਾ। ਕੇਰਲ ਦੇ ਪ੍ਰੋਗਰਾਮਾਂ ਨੂੰ ਪੂਰਾ ਕਰਨ ਤੋਂ ਬਾਅਦ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਾਲਦੀਵ ਹੁੰਦੇ ਹੋਏ ਵਾਪਸ ਮਲੇਸ਼ੀਆ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ- ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
