ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS ''ਚ ਲੈਣਗੇ ਹਿੱਸਾ
Friday, Sep 11, 2026 - 03:10 PM (IST)
ਨਵੀਂ ਦਿੱਲੀ- ਅਮਰੀਕਾ ਨਾਲ ਮਿਡਲ ਈਸਟ 'ਚ ਜੰਗ ਵਿਚਾਲੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚ ਗਏ ਹਨ। ਉਹ ਭਾਰਤ ਦੀ ਮੇਜ਼ਬਾਨੀ 'ਚ ਹੋ ਰਹੇ ਦੋ-ਦਿਨਾ 'ਬ੍ਰਿਕਸ (BRICS) ਸਿਖਰ ਸੰਮੇਲਨ' ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਵਪਾਰ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਬੈਠਕ ਕਰਨਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਪੇਜ਼ੇਸ਼ਕੀਅਨ ਦਾ ਇਹ ਪਹਿਲਾ ਭਾਰਤ ਦੌਰਾ ਹੈ।
ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੇਜ਼ੇਸ਼ਕੀਅਨ ਨੇ ਕਿਹਾ ਕਿ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੂੰ ਆਪਣੀ ਆਰਥਿਕ ਮਜ਼ਬੂਤੀ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਬ੍ਰਿਕਸ ਦਾ ਨਵਾਂ ਬੈਂਕ (NDB) ਅਮਰੀਕੀ ਡਾਲਰ 'ਤੇਨਿਰਭਰਤਾ ਘਟਾਉਣ ਅਤੇ ਅਮਰੀਕਾ ਦੇ ਆਰਥਿਕ ਦਬਾਅ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਸੀ।"
His Excellency Dr. Masoud Pezeshkian, President of the Islamic Republic of Iran, has just arrived in New Delhi to attend the BRICS Summit of Heads of State and Government. pic.twitter.com/x2Vuq4UqTl
— Iran in India (@Iran_in_India) September 11, 2026
ਇਹ ਵੀ ਪੜ੍ਹੋ- 13 ਸਾਲਾਂ ਤੋਂ ਫਰਾਰ ਚੱਲ ਰਹੇ ਹਰਨੇਕ ਸਿੰਘ ਨੂੰ US ਤੋਂ ਕਰਵਾਇਆ ਗਿਆ ਡਿਪੋਰਟ ! ਦਿੱਲੀ ਉਤਰਦਿਆਂ ਹੀ CBI ਨੇ...
ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਇਸ ਸਿਖਰ ਸੰਮੇਲਨ 'ਚ ਭੋਜਨ, ਊਰਜਾ, ਸਿਹਤ, ਆਫ਼ਤ ਪ੍ਰਬੰਧਨ ਅਤੇ ਨਾਜ਼ੁਕ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਹੋਵੇਗੀ। ਇਸੇ ਦੌਰਾਨ ਭਾਰਤ ਦੀ ਕੋਸ਼ਿਸ਼ ਹੈ ਕਿ ਮੌਜੂਦਾ ਭੂ-ਰਾਜਨੀਤਿਕ ਤਣਾਅ ਨਾਲ ਨਜਿੱਠਣ ਲਈ BRICS ਦੁਨੀਆ ਭਰ 'ਚ ਇੱਕ ਪ੍ਰਭਾਵਸ਼ਾਲੀ ਮੰਚ ਵਜੋਂ ਉੱਭਰੇ।
ਜ਼ਿਕਰਯੋਗ ਹੈ ਕਿ ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ-ਇਰਾਨ ਅਤੇ ਰੂਸ ਯੂਕ੍ਰੇਨ ਵਿਚਾਲੇ ਜੰਗ ਛਿੜੀ ਹੋਈ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖ਼ਤ ਵਪਾਰਕ ਨੀਤੀਆਂ ਕਾਰਨ ਪੂਰੀ ਦੁਨੀਆ ਦੀ ਆਰਥਿਕਤਾ ਡਗਮਗਾ ਗਈ ਹੈ ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਸੰਮੇਲਨ 'ਚ ਅਮਰੀਕਾ ਅਤੇ ਅਮਰੀਕੀ ਡਾਲਰ 'ਤੇ ਨਿਰਭਰਤਾ ਨੂੰ ਘਟਾਉਣ ਸਣੇ ਆਪਸੀ ਸਹਿਯੋਗ ਅਤੇ ਆਪਸੀ ਵਪਾਰ ਨੂੰ ਹੋਰ ਵਧਾਉਣ ਬਾਰੇ ਚਰਚਾ ਹੋਵੇਗੀ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਗਲੇ ਦੀ ਹੱਡੀ ਨਾ ਬਣ ਜਾਵੇ 'ਮੱਕਾ ਪੈਕਟ' ! ਮਾਹਿਰਾਂ ਨੇ ਜਤਾਈ ਚਿੰਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
