ਸਾਬਕਾ ਉਪ-ਰਾਸ਼ਟਰਪਤੀ ਧਨਖੜ ਕਿੱਥੇ ਲੁਕੇ ਹਨ, ਉਹ ਚੁੱਪ ਕਿਉਂ ਹਨ? : ਰਾਹੁਲ ਗਾਂਧੀ
Wednesday, Aug 20, 2025 - 10:35 PM (IST)

ਨਵੀਂ ਦਿੱਲੀ:-ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਜਗਦੀਪ ਧਨਖੜ ਦੋੇ ਜਨਤਕ ਤੌਰ ’ਤੇ ਨਜ਼ਰ ਨਾ ਅਾਉਣ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਪੁਛਿਅਾ ਕਿ ਉਹ ਕਿੱਥੇ ਲੁਕੇ ਹੋਏ ਹਨ? ਉਹ ਪੂਰੀ ਤਰ੍ਹਾਂ ਚੁੱਪ ਕਿਉਂ ਹੋ ਗਏ ਹਨ? ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਸਾਂਝੇ ਵਿਰੋਧੀ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਦੇ ਮਾਨ ’ਚ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਧਨਖੜ ਦੇ ਅਸਤੀਫ਼ੇ ਪਿੱਛੇ ਇਕ ‘ਕਹਾਣੀ’ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਦੇਸ਼ ਦੇ ਸਾਬਕਾ ਉਪ-ਰਾਸ਼ਟਰਪਤੀ ਅਜਿਹੀ ਕਿਹੜੀ ਸਥਿਤੀ ’ਚ ਹਨ ਕਿ ਉਹ ਇਕ ਸ਼ਬਦ ਵੀ ਨਹੀਂ ਬੋਲ ਸਕਦੇ ਤੇ ‘ਲੁਕੇ’ ਹੋਏ ਹਨ।
ਸੰਵਿਧਾਨ ਸਦਨ ਦੇ ਕੇਂਦਰੀ ਹਾਲ ’ਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਜਿਸ ਦਿਨ ਧਨਥੜ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਕੇ. ਸੀ. ਵੇਣੂਗੋਪਾਲ ਮੇਰੇ ਕੋਲ ਆਏ ਤੇ ਕਿਹਾ ਕਿ ਉਪ-ਰਾਸ਼ਟਰਪਤੀ ਨੇ ਅਸਤੀਫ਼ਾ ਦੇ ਦਿੱਤਾ ਹੈ।
ਧਨਖੜ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਵਿਅਕਤੀ ਜਿਸ ਦੀ ਆਵਾਜ਼ ਰਾਜ ਸਭਾ ’ਚ ਗੂੰਜਦੀ ਸੀ, ਹੁਣ ਅਚਾਨਕ ਚੁੱਪ ਹੋ ਗਿਅਾ ਹੈ, ਪੂਰੀ ਤਰ੍ਹਾਂ ਚੁੱਪ। 21 ਜੁਲਾਈ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਧਨਖੜ ਨੇ ਅਚਾਨਕ ਹੀ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।