ਹਵਾਈ ਅੱਡਿਆਂ ਕੋਲ ਇਮਾਰਤਾਂ ਦੀ ਉਚਾਈ ਤੈਅ ਕਰਨ ਲਈ ਛੇਤੀ ਹੀ ਹੋਵੇਗਾ ਅੰਤਰਰਾਸ਼ਟਰੀ ਅਧਿਐਨ : ਨਾਇਡੂ
Sunday, Aug 31, 2025 - 01:40 PM (IST)

ਨਵੀਂ ਦਿੱਲੀ (ਭਾਸ਼ਾ) - ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਕਿ ਨਵੇਂ ਬਣਨ ਵਾਲੇ ਹਵਾਈ ਅੱਡਿਆਂ ਦੇ ਕੋਲ ਇਮਾਰਤਾਂ ਦੀ ਉਚਾਈ ’ਤੇ ਲਗਾਮ ਲਾਉਣ ਲਈ ਛੇਤੀ ਹੀ ਇਕ ਅੰਤਰਰਾਸ਼ਟਰੀ ਅਧਿਐਨ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਹਵਾਈ ਅੱਡਿਆਂ ਅਤੇ ਉਨ੍ਹਾਂ ਦੇ ਆਸਪਾਸ ਸੇਵਾਵਾਂ ਨੂੰ ਵਧਾਉਣ ਦੇ ਤਰੀਕਿਆਂ ’ਤੇ ਵੀ ਵਿਚਾਰ ਕਰ ਰਹੀ ਹੈ।
ਪੜ੍ਹੋ ਇਹ ਵੀ - 1, 2, 3, 4 ਸਤੰਬਰ ਨੂੰ ਭਾਰੀ ਮੀਂਹ ਮਚਾਏਗਾ ਤਬਾਹੀ! ਪਾਣੀ-ਪਾਣੀ ਹੋ ਜਾਣਗੇ ਇਹ ਸ਼ਹਿਰ
ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਸ਼ਹਿਰੀ ਹਵਾਬਾਜ਼ੀ ਬਾਜ਼ਾਰਾਂ ’ਚੋਂ ਇਕ ਹੈ ਅਤੇ ਪਿਛਲੇ 11 ਸਾਲਾਂ ’ਚ ਦੇਸ਼ ’ਚ ਚਾਲੂ ਹਵਾਈ ਅੱਡਿਆਂ ਦੀ ਗਿਣਤੀ 88 ਤੋਂ ਵਧ ਕੇ 162 ਹੋ ਗਈ ਹੈ। ਰੀਅਲ ਅਸਟੇਟ ਸੰਸਥਾ ਨਾਰੇਡਕੋ ਦੇ 17ਵੇਂ ਰਾਸ਼ਟਰੀ ਸੰਮੇਲਨ ’ਚ ਨਾਇਡੂ ਨੇ ਨਵੇਂ ਬਣਨ ਵਾਲੇ ਹਵਾਈ ਅੱਡਿਆਂ ਦੇ ਆਸਪਾਸ ਰੀਅਲ ਅਸਟੇਟ ਵਿਕਸਤ ਕਰਨ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ 50 ਨਵੇਂ ਹਵਾਈ ਅੱਡੇ ਬਣਾਉਣ ਦਾ ਹੈ ਅਤੇ ਦੇਸ਼ ਵਿੱਚ 350 ਤੋਂ ਵੱਧ ਹਵਾਈ ਅੱਡੇ ਬਣਾਉਣ ਦੀ ਸਮਰੱਥਾ ਹੈ।
ਪੜ੍ਹੋ ਇਹ ਵੀ - ਸਕੂਲ-ਕਾਲਜ ਬੰਦ! 6 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ 32 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।