ਸਾਲ 2040 ’ਚ ਚੰਦਰਮਾ ਦੀ ਸਤ੍ਹਾ ’ਤੇ ਉਤਰੇਗਾ ਭਾਰਤੀ ਪੁਲਾੜ ਯਾਤਰੀ : ਜਤਿੰਦਰ ਸਿੰਘ

Tuesday, Aug 19, 2025 - 11:53 AM (IST)

ਸਾਲ 2040 ’ਚ ਚੰਦਰਮਾ ਦੀ ਸਤ੍ਹਾ ’ਤੇ ਉਤਰੇਗਾ ਭਾਰਤੀ ਪੁਲਾੜ ਯਾਤਰੀ : ਜਤਿੰਦਰ ਸਿੰਘ

ਨਵੀਂ ਦਿੱਲੀ (ਭਾਸ਼ਾ) - ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਦੇ ਮੁੱਦੇ ’ਤੇ ਲੋਕ ਸਭਾ ’ਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਦਰਮਿਆਨ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ’ਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਪੁਲਾੜ ਯਾਤਰਾ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਕ ਭਾਰਤੀ ਪੁਲਾੜ ਯਾਤਰੀ 2040 ’ਚ ਚੰਦਰਮਾ ਦੀ ਸਤ੍ਹਾ ’ਤੇ ਉਤਰੇਗਾ। ਉਨ੍ਹਾਂ ਇਹ ਟਿੱਪਣੀ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ. ਦੇ ਦੌਰੇ ਨੂੰ ਲੈ ਕੇ ਹਾਊਸ ’ਚ ਚਰਚਾ ਦੌਰਾਨ ਕੀਤੀ।

ਪੜ੍ਹੋ ਇਹ ਵੀ - ਹੁਣ ਹਵਾਈ ਅੱਡੇ 'ਤੇ ਖੁੱਲ੍ਹਣਗੇ ਬਾਰ! ਸਿਰਫ਼ ਇਸ ਸ਼ਹਿਰ 'ਚ NO ਐਂਟਰੀ, ਜਾਣੋ ਕਿਉਂ

ਉਨ੍ਹਾਂ ਕਿਹਾ ਕਿ ਭਾਰਤ 2026 ’ਚ ਰੋਬੋਟ ‘ਵਯੋਮਮਿੱਤਰ’ ਨਾਲ ਇਕ ਮਨੁਖ ਰਹਿਤ ਪੁਲਾੜ ਮਿਸ਼ਨ ਲਾਂਚ ਕਰੇਗਾ, ਜਿਸ ਤੋਂ ਬਾਅਦ 2027 ’ਚ ‘ਗਗਨਯਾਨ’ ਨੂੰ ਪੁਲਾੜ ’ਚ ਭੇਜਿਆ ਜਾਵੇਗਾ। ਦੇਸ਼ 2035 ’ਚ ਆਪਣਾ ‘ਇੰਡੀਆ ਸਪੇਸ ਸਟੇਸ਼ਨ’ ਸਥਾਪਤ ਕਰੇਗਾ। ਇਸ ਦੌਰਾਨ ਉਹਨਾਂ ਨੇ ਨਾਅਰੇਬਾਜ਼ੀ ਕਰਨ ਵਾਲੇ ਵਿਰੋਧੀ ਧਿਰ ਦੇ ਮੈਂਬਰਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਧਰਤੀ ਨਾਲ ਨਾਰਾਜ਼ ਹੋ, ਅਸਮਾਨ ਨਾਲ ਨਾਰਾਜ਼ ਹੋ ਤੇ ਅੱਜ ਤੁਸੀਂ ਪੁਲਾੜ ਨਾਲ ਵੀ ਨਾਰਾਜ਼ ਜਾਪਦੇ ਹੋ। ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਵਾਲ ਪੁੱਛਿਆ ਜਾਵੇਗਾ ਕਿ ਕੀ ਕਾਰਨ ਸੀ ਕਿ ਸਾਡਾ ਪੁਲਾੜ ਵਿਭਾਗ 50 ਤੋਂ 60 ਸਾਲਾਂ ਤੱਕ ਹੌਲੀ ਰਫ਼ਤਾਰ ਨਾਲ ਕੰਮ ਕਰਦਾ ਰਿਹਾ।

ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News