ਦੁਬਈ 'ਚ ਭਾਰਤੀ ਨਾਗਰਿਕ ਦਾ ਲੱਗਾ ਜੈਕਪਾਟ, 25 ਸਾਲਾਂ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ

Saturday, Jul 29, 2023 - 03:41 PM (IST)

ਦੁਬਈ 'ਚ ਭਾਰਤੀ ਨਾਗਰਿਕ ਦਾ ਲੱਗਾ ਜੈਕਪਾਟ, 25 ਸਾਲਾਂ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ

ਦੁਬਈ (ਏਜੰਸੀ) : ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 38 ਸਾਲਾ ਮੁਹੰਮਦ ਆਦਿਲ ਖਾਨ ਨੇ ਯੂਏਈ ਵਿੱਚ ਇੱਕ ਮੈਗਾ ਲਾਟਰੀ ਜਿੱਤੀ ਹੈ। ਇਸ ਲਾਟਰੀ ਨੂੰ ਜਿੱਤਣ ਤੋਂ ਬਾਅਦ ਹੁਣ ਉਸ ਨੂੰ ਅਗਲੇ 25 ਸਾਲਾਂ ਤੱਕ ਹਰ ਮਹੀਨੇ 5.5 ਲੱਖ ਰੁਪਏ ਤੋਂ ਵੱਧ ਮਿਲਣਗੇ। ਮੁਹੰਮਦ ਆਦਿਲ ਖਾਨ ਦੁਬਈ ਵਿੱਚ ਇੱਕ ਆਰਕੀਟੈਕਟ ਹੈ। ਗਲਫ ਨਿਊਜ਼ ਮੁਤਾਬਕ ਆਦਿਲ ਨੂੰ ਫਾਸਟ 5 ਡਰਾਅ ਦੇ ਤਹਿਤ ਪਹਿਲਾ ਜੇਤੂ ਐਲਾਨਿਆ ਗਿਆ ਹੈ। ਆਦਿਲ ਦੁਬਈ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਵਿੱਚ ਇੰਟੀਰੀਅਰ ਡਿਜ਼ਾਈਨ ਸਲਾਹਕਾਰ ਵਜੋਂ ਕੰਮ ਕਰਦਾ ਹੈ। ਇਹ ਲਾਟਰੀ ਜਿੱਤਣ ਤੋਂ ਬਾਅਦ ਹੁਣ ਉਸ ਨੂੰ ਹਰ ਮਹੀਨੇ 25000 ਦਿਰਹਮ ਮਿਲਣਗੇ। ਜੇਕਰ ਇਸ ਨੂੰ ਭਾਰਤੀ ਰੁਪਏ 'ਚ ਬਦਲਿਆ ਜਾਵੇ ਤਾਂ ਉਨ੍ਹਾਂ ਨੂੰ ਹਰ ਮਹੀਨੇ 5.50 ਲੱਖ ਰੁਪਏ ਤੋਂ ਜ਼ਿਆਦਾ ਮਿਲਣਗੇ।

ਇਹ ਵੀ ਪੜ੍ਹੋ: ਕੈਨੇਡੀਅਨ ਅਦਾਲਤ 'ਚ ਭਾਰਤੀ ਦਾ ਵੱਡਾ ਕਬੂਲਨਾਮਾ, ਗ਼ੈਰ-ਕਾਨੂੰਨੀ ਢੰਗ ਨਾਲ US ਭੇਜੇ ਹਜ਼ਾਰਾਂ ਲੋਕ

ਲਾਟਰੀ ਜਿੱਤਣ ਤੋਂ ਬਾਅਦ ਆਦਿਲ ਖਾਨ ਨੇ ਕਿਹਾ ਕਿ ਉਸ ਨੂੰ ਇਹ ਬਹੁਤ ਔਖੇ ਸਮੇਂ ਵਿੱਚ ਮਿਲੀ ਹੈ। ਮੈਂ ਇਸ ਲਈ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ। ਉਸ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਹਾਂ। ਮੇਰੇ ਭਰਾ ਦੀ ਮੌਤ ਕੋਰੋਨਾ ਮਹਾਮਾਰੀ ਦੌਰਾਨ ਹੋਈ ਸੀ। ਮੈਂ ਉਸਦੇ ਪਰਿਵਾਰ ਨੂੰ ਵੀ ਦੇਖ ਰਿਹਾ ਹਾਂ। ਮੇਰੇ ਮਾਤਾ-ਪਿਤਾ ਵੀ ਹੁਣ ਬੁੱਢੇ ਹੋ ਗਏ ਹਨ, ਮੈਂ ਉਨ੍ਹਾਂ ਦੀ ਦੇਖਭਾਲ ਵੀ ਕਰਦਾ ਹਾਂ। ਮੇਰੀ ਇੱਕ ਪੰਜ ਸਾਲ ਦੀ ਧੀ ਵੀ ਹੈ। ਇਸ ਲਈ ਮੈਨੂੰ ਇਹ ਲਾਟਰੀ ਸਹੀ ਸਮੇਂ 'ਤੇ ਮਿਲੀ।

ਇਹ ਵੀ ਪੜ੍ਹੋ: ਭਾਰਤ ਵਿਰੋਧੀ ਸਰਗਰਮੀਆਂ ਦੌਰਾਨ ਕੈਨੇਡਾ ’ਚ ਨਵੀਂ ਹਲਚਲ, ਤੁਰਕੀ ਦਾ ਮੁਸਲਿਮ ਨੇਤਾ ਨਿਕਲਿਆ PM ਮੋਦੀ ਦਾ ਫੈਨ

ਆਦਿਲ ਨੇ ਦੱਸਿਆ ਕਿ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਨੇ ਲਾਟਰੀ ਜਿੱਤ ਲਈ ਹੈ ਤਾਂ ਉਸ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ। ਉਸ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਲਾਟਰੀ ਜਿੱਤਣ ਦੀ ਸੂਚਨਾ ਦਿੱਤੀ, ਪਰ ਉਹ ਵੀ ਮੇਰੇ ਵਾਂਗ ਇਸ 'ਤੇ ਵਿਸ਼ਵਾਸ ਨਹੀਂ ਕਰ ਸਕੇ। ਐਮੀਰੇਟਸ ਡਰਾਅ ਦਾ ਆਯੋਜਨ ਕਰਨ ਵਾਲੇ ਟਾਈਚੇਰੋਸ ਦੇ ਮਾਰਕੀਟਿੰਗ ਹੈੱਡ ਪੌਲ ਚੈਡਰ ਨੇ ਕਿਹਾ ਕਿ ਸਾਨੂੰ ਲਾਂਚ ਦੇ 8 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਫਾਸਟ 5 ਲਈ ਆਪਣੇ ਪਹਿਲੇ ਜੇਤੂ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਅਸੀਂ ਇਸਨੂੰ FAST 5 ਇਸ ਲਈ ਕਹਿੰਦੇ ਹਾਂ ਕਿਉਂਕਿ ਇਹ ਕਰੋੜਪਤੀ ਬਣਨ ਦਾ ਸਭ ਤੋਂ ਤੇਜ਼ ਤਰੀਕਾ ਹੈ।

ਇਹ ਵੀ ਪੜ੍ਹੋ: ਸੰਯੁਕਤ ਰਾਸ਼ਟਰ ’ਚ ਭਾਰਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਰੁਚਿਰਾ ਕੰਬੋਜ ਨੇ ਸੰਭਾਲਿਆ ਅਹਿਮ ਅਹੁਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News