ਦੁਬਈ 'ਚ ਭਾਰਤੀ ਬੰਦੇ 'ਹੱਥ' ਲੱਗੇ 49 ਕਰੋੜ ਰੁਪਏ ! ਹੁਣ ਦੋਸਤ ਨਾਲ ਵੰਡੇਗਾ ਪੈਸੇ
Thursday, Feb 05, 2026 - 01:14 PM (IST)
ਇੰਟਰਨੈਸ਼ਨਲ ਡੈਸਕ- ਅਕਸਰ ਕਿਹਾ ਜਾਂਦਾ ਹੈ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਕਈ ਲੋਕ ਰਾਤੋ ਰਾਤ ਕੱਖ ਤੋਂ ਲੱਖਪਤੀ ਬਣ ਜਾਂਦੇ ਹਨ ਤੇ ਕਈ ਅਰਸ਼ਾਂ ਤੋਂ ਫਰਸ਼ਾਂ 'ਤੇ ਆ ਡਿੱਗਦੇ ਹਨ। ਇਸੇ ਦੀ ਤਾਜ਼ਾ ਮਿਸਾਲ ਯੂ.ਏ.ਈ. ਤੋਂ ਸਾਹਮਣੇ ਆਈ ਹੈ, ਜਿੱਥੇ ਕਰਨਾਟਕ ਦੇ ਇਕ ਨੌਜਵਾਨ ਨੇ ਇਕ ਲਾਟਰੀ 'ਚ 2 ਕਰੋੜ ਦਿਰਹਾਮ, ਜੋ ਕਿ ਭਾਰਤੀ ਕਰੰਸੀ ਮੁਤਾਬਕ ਕਰੀਬ 49 ਕਰੋੜ ਰੁਪਏ ਬਣਦੇ ਹਨ।
ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਸ਼ਾਂਤਨੂੀ ਸ਼ੈਟੀਗਰ ਨੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹੋਏ ਮਸ਼ਹੂਰ 'ਬਿਗ ਟਿਕਟ' (Big Ticket) ਲੱਕੀ ਡਰਾਅ ਵਿੱਚ 2 ਕਰੋੜ ਦਿਰਹਾਮ ਦਾ ਬੰਪਰ ਇਨਾਮ ਜਿੱਤਿਆ ਹੈ। ਸ਼ਾਂਤਨੂ ਸ਼ੈਟੀਗਰ ਉਡੁਪੀ ਦੇ ਕਟਪੜੀ ਮੱਟੂ ਦਾ ਰਹਿਣ ਵਾਲਾ ਹੈ ਤੇ ਪਿਛਲੇ ਕਰੀਬ 8 ਸਾਲਾਂ ਤੋਂ ਓਮਾਨ ਦੇ ਮਸਕਟ ਵਿੱਚ ਰਿਟੇਲ ਸੈਕਟਰ ਵਿੱਚ ਇੱਕ ਸਟੋਰ ਇੰਚਾਰਜ ਵਜੋਂ ਕੰਮ ਕਰ ਰਿਹਾ ਹੈ। ਉਸ ਨੇ ਸੀਰੀਜ਼ 283 ਲਈ ਟਿਕਟ ਨੰਬਰ 305810 ਖਰੀਦਿਆ ਸੀ, ਜਿਸ ਦਾ ਨਤੀਜਾ ਸਾਹਮਣੇ ਆਉਣ ਮਗਰੋਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੂੰ ਇਹ ਖੁਸ਼ਖਬਰੀ ਲਾਈਵ ਟੈਲੀਕਾਸਟ ਦੌਰਾਨ ਇੱਕ ਸਰਪ੍ਰਾਈਜ਼ ਫੋਨ ਕਾਲ ਰਾਹੀਂ ਮਿਲੀ ਸੀ।
ਇਹ ਵੀ ਪੜ੍ਹੋ- ਹੁਣ ਵੇਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ ! ਸਪਲਾਈ ਬਾਰੇ ਰੂਸ ਦਾ ਆ ਗਿਆ ਵੱਡਾ ਬਿਆਨ
ਇਸ ਮਗਰੋਂ ਸ਼ਾਂਤਨੂ ਨੇ ਦੱਸਿਆ ਕਿ ਇਹ ਟਿਕਟ ਉਸ ਨੇ ਆਪਣੇ ਇੱਕ ਦੋਸਤ ਸੁਨੀਲ ਨਾਲ ਮਿਲ ਕੇ ਖਰੀਦੀ ਸੀ, ਇਸ ਲਈ ਉਹ ਇਨਾਮੀ ਰਾਸ਼ੀ ਆਪਣੇ ਦੋਸਤ ਨਾਲ ਬਰਾਬਰ ਵੰਡੇਗਾ। ਸ਼ਾਂਤਨੂ ਪਿਛਲੇ 5 ਸਾਲਾਂ ਤੋਂ ਇਸ ਲਾਟਰੀ ਵਿੱਚ ਕਿਸਮਤ ਅਜ਼ਮਾ ਰਿਹਾ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਉਸ ਨੇ ਇੱਕ ਵੀ ਡਰਾਅ ਮਿਸ ਨਹੀਂ ਕੀਤਾ ਸੀ।
ਉਸ ਦਾ ਮੰਨਣਾ ਹੈ ਕਿ ਉਸ ਦੀ ਧੀ ਉਸ ਦੇ ਲਈ ਇਹ ਖੁਸ਼ਕਿਸਮਤੀ ਲੈ ਕੇ ਆਈ ਹੈ। ਹਾਲਾਂਕਿ ਉਸ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਇਸ ਵੱਡੀ ਰਕਮ ਦਾ ਕੀ ਕਰੇਗਾ। ਸ਼ਾਂਤਨੂ ਸ਼ੈਟੀਗਰ ਇਸ ਜਿੱਤ ਨਾਲ 'ਬਿਗ ਟਿਕਟ' ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਅਬੂ ਧਾਬੀ ਵਿੱਚ ਹੋਏ ਇਸ ਡਰਾਅ ਵਿੱਚ ਹੋਰ ਵੀ ਕਈ ਇਨਾਮ ਦਿੱਤੇ ਗਏ, ਜਿਸ ਵਿੱਚ 5 ਜੇਤੂਆਂ ਨੂੰ 10-10 ਲੱਖ ਦਿਰਹਾਮ ਅਤੇ ਇੱਕ ਲਗਜ਼ਰੀ ਕਾਰ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ- Epstein ਦੀ 'ਬਲੈਕ ਬੁੱਕ' 'ਚ ਭਾਰਤੀ ਨਾਂ ! ਸੋਸ਼ਲ ਮੀਡੀਆ 'ਤੇ ਛਿੜੀ ਵੱਡੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
