ਤੇਲ ਮੁੱਕਣ ਦੀ Tension ਖ਼ਤਮ ! 6,87,50,15,00,000 ਰੁਪਏ ਨਾਲ ਵੱਡਾ ਪ੍ਰਾਜੈਕਟ ਲਾਉਣ ਜਾ ਰਿਹੈ ਇਹ ਦੇਸ਼

Wednesday, May 06, 2026 - 02:14 PM (IST)

ਤੇਲ ਮੁੱਕਣ ਦੀ Tension ਖ਼ਤਮ ! 6,87,50,15,00,000 ਰੁਪਏ ਨਾਲ ਵੱਡਾ ਪ੍ਰਾਜੈਕਟ ਲਾਉਣ ਜਾ ਰਿਹੈ ਇਹ ਦੇਸ਼

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੇ ਤਣਾਅ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀ ਸਪਲਾਈ 'ਚ ਰੁਕਾਵਟ ਆ ਰਹੀ ਹੈ। ਇਸ ਦੇ ਮੱਦੇਨਜ਼ਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੇਸ਼ ਦੀ ਸੁਰੱਖਿਆ ਲਈ 10 ਅਰਬ ਆਸਟ੍ਰੇਲੀਆਈ ਡਾਲਰ (6,87,50,15,00,000 ਰੁਪਏ) ਦੇ ਭਾਰੀ ਨਿਵੇਸ਼ ਨਾਲ ਇੱਕ ਰਾਸ਼ਟਰੀ ਤੇਲ ਭੰਡਾਰ ਬਣਾਉਣ ਦਾ ਐਲਾਨ ਕੀਤਾ ਹੈ।

ਇਸ ਯੋਜਨਾ ਤਹਿਤ ਸਰਕਾਰ ਲਗਭਗ 1 ਅਰਬ ਲੀਟਰ ਤੇਲ ਦਾ ਭੰਡਾਰ ਬਣਾਏਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਆਸਟ੍ਰੇਲੀਆ ਕੋਲ ਘੱਟੋ-ਘੱਟ 50 ਦਿਨਾਂ ਦਾ ਤੇਲ ਸਟਾਕ ਹਮੇਸ਼ਾ ਮੌਜੂਦ ਰਹੇ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ, "ਇਹ ਕਦਮ ਆਸਟ੍ਰੇਲੀਆ ਦੀ ਊਰਜਾ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਚੁੱਕਿਆ ਗਿਆ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅੰਤਰਰਾਸ਼ਟਰੀ ਝਟਕੇ ਤੋਂ ਦੇਸ਼ ਦੇ ਹਿੱਤਾਂ ਨੂੰ ਬਚਾਇਆ ਜਾ ਸਕੇ।"

ਇਹ ਵੀ ਪੜ੍ਹੋੋ- ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਰਤਮਾਨ ਵਿੱਚ ਆਪਣੀ ਤੇਲ ਲੋੜਾਂ ਦਾ 80 ਪ੍ਰਤੀਸ਼ਤ ਹਿੱਸਾ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਹੋਰਮੁਜ਼ 'ਚ ਚੱਲ ਰਹੀ ਨਾਕਾਬੰਦੀ ਕਾਰਨ ਆਸਟ੍ਰੇਲੀਆ ਵਿੱਚ ਪਹਿਲਾਂ ਹੀ ਤੇਲ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਮਿਡਲ ਈਸਟ 'ਚ ਸਥਿਤੀ ਕਾਫ਼ੀ ਨਾਜ਼ੁਕ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ 'ਚ ਫਸੇ ਹੋਏ ਜਹਾਜ਼ਾਂ ਨੂੰ ਕੱਢਣ ਲਈ ਚੱਲ ਰਹੇ 'ਪ੍ਰੋਜੈਕਟ ਫ੍ਰੀਡਮ' ਨੂੰ ਕੁਝ ਸਮੇਂ ਲਈ ਰੋਕਣ ਦਾ ਐਲਾਨ ਕੀਤਾ ਹੈ।

ਇਸੇ ਦੌਰਾਨ ਟਰੰਪ ਨੇ ਕਿਹਾ ਕਿ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀ ਬੇਨਤੀ 'ਤੇ, ਇਰਾਨ ਨਾਲ ਇੱਕ ਅੰਤਿਮ ਸਮਝੌਤਾ ਸਿਰੇ ਚਾੜ੍ਹਨ ਲਈ ਇਹ ਮੌਕਾ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸਮੁੰਦਰੀ ਨਾਕਾਬੰਦੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਅਮਰੀਕਾ ਨੇ ਹੋਰਮੁਜ਼ ਮੁਹਿੰਮ ਦੌਰਾਨ ਇਰਾਨ ਦੀਆਂ 7 ਜੰਗੀ ਕਿਸ਼ਤੀਆਂ ਨੂੰ ਡੋਬਣ ਦੀ ਪੁਸ਼ਟੀ ਕੀਤੀ ਸੀ।

ਆਸਟ੍ਰੇਲੀਆ ਦਾ ਇਹ ਨਵਾਂ ਫਿਊਲ ਰਿਜ਼ਰਵ ਖਾਸ ਤੌਰ 'ਤੇ ਹਸਪਤਾਲਾਂ, ਫੌਜ ਅਤੇ ਆਵਾਜਾਈ ਵਰਗੀਆਂ ਜ਼ਰੂਰੀ ਸੇਵਾਵਾਂ ਲਈ ਰੱਖਿਆ ਕਵਚ ਵਜੋਂ ਕੰਮ ਕਰੇਗਾ, ਤਾਂ ਜੋ ਵਿਦੇਸ਼ੀ ਜੰਗਾਂ ਜਾਂ ਸਮੁੰਦਰੀ ਰਸਤੇ ਬੰਦ ਹੋਣ ਦੀ ਸੂਰਤ ਵਿੱਚ ਦੇਸ਼ ਦੀ ਰਫ਼ਤਾਰ ਨਾ ਰੁਕੇ।

ਇਹ ਵੀ ਪੜ੍ਹੋ- ਸ਼ਾਪਿੰਗ ਮਾਲ 'ਚ ਲੱਗੀ ਭਿਆਨਕ ਅੱਗ ! 8 ਲੋਕਾਂ ਦੀ ਦਰਦਨਾਕ ਮੌਤ, ਤਹਿਰਾਨ 'ਚ ਮਚੀ ਹਾਹਾਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News