ਜੰਗ ਦਾ ਕਹਿਰ ! ਗੂੰਗੇ ਹੋਣ ਲੱਗੇ ਬੱਚੇ, ਇਜ਼ਰਾਈਲੀ ਹਮਲਿਆਂ ਨੇ ਗਾਜ਼ਾ ''ਚ ਖੜ੍ਹੀ ਕੀਤੀ ਨਵੀਂ ਚੁਣੌਤੀ
Sunday, Apr 26, 2026 - 09:51 AM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਹਮਾਸ ਵਿਚਾਲੇ ਗਾਜ਼ਾ ਪੱਟੀ ’ਤੇ ਕਈ ਸਾਲਾਂ ਤੋਂ ਚੱਲ ਰਹੀ ਜੰਗ ਹਾਲੇ ਵੀ ਜਾਰੀ ਹੈ। ਇਸ ਜੰਗ ਦੀ ਲਪੇਟ ਵਿਚ ਵੱਡੀ ਗਿਣਤੀ ’ਚ ਬੱਚੇ ਵੀ ਆਏ ਹਨ, ਜੋ ਸੱਟਾਂ ਜਾਂ ਫਿਰ ਮਾਨਸਿਕ ਸਦਮੇ ਕਾਰਨ ਬੋਲ ਤੱਕ ਨਹੀਂ ਪਾ ਰਹੇ।
ਕਈ ਮਾਹਿਰਾਂ ਦਾ ਕਹਿਣਾ ਹੈ ਕਿ ਗਾਜ਼ਾ ਵਿਚ ਨਾ ਬੋਲ ਸਕਣ ਵਾਲੇ ਬੱਚਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਜ਼ਰਾਈਲ ਨੇ ਗਾਜ਼ਾ ਵਿਚ ਭਿਆਨਕ ਬੰਬਾਰੀ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਉਹ ਹਮਾਸ ਦੇ ਲੜਾਕਿਆਂ ਨੂੰ ਮਾਰ ਰਿਹਾ ਹੈ ਪਰ ਇਸ ਦੀ ਲਪੇਟ ਵਿਚ ਆਮ ਲੋਕ ਵੀ ਆ ਰਹੇ ਹਨ। ਕਈ ਇਲਾਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਉੱਥੇ ਸਿਰਫ਼ ਮਲਬਾ ਹੀ ਮਲਬਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ
ਇਕ ਰਿਪੋਰਟ ਅਨੁਸਾਰ ਗਾਜ਼ਾ ਵਿਚ ਭਾਰੀ ਬੰਬਾਰੀ ਤੋਂ ਬਾਅਦ ਕੁਝ ਬੱਚਿਆਂ ਨੂੰ ਸਰੀਰਕ ਚੁਣੌਤੀਆਂ ਵੀ ਝੱਲਣੀਆਂ ਪਈਆਂ ਹਨ। ਬੱਚਿਆਂ ਵਿਚ ਸਿਰ ਦੀਆਂ ਸੱਟਾਂ ਜਾਂ ਧਮਾਕੇ ਨਾਲ ਹੋਣ ਵਾਲੇ ਸਦਮੇ ਵਰਗੇ ਮਾਮਲੇ ਸਾਹਮਣੇ ਆਏ ਹਨ। ਗਾਜ਼ਾ ਸ਼ਹਿਰ ਦੇ ਹਮਾਦ ਹਸਪਤਾਲ ਵਿਚ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਬੋਲਣ ਦੀ ਸ਼ਕਤੀ ਗੁਆਉਣ ਦੇ ਮਾਮਲੇ ਵਧ ਰਹੇ ਹਨ।
ਹਸਪਤਾਲ ਦੇ ਸਪੀਚ ਵਿਭਾਗ ਦੇ ਮੁਖੀ ਡਾ. ਮੂਸਾ ਅਲ-ਖੋਰਤੀ ਨੇ ਦੱਸਿਆ ਕਿ ਕਈ ਮਾਮਲਿਆਂ ਵਿਚ ਇਕੋ ਜਿਹਾ ਪੈਟਰਨ ਹਿੰਸਾ ਜਾਂ ਸੱਟ ਲੱਗਣ ਤੋਂ ਬਾਅਦ ਅਚਾਨਕ ਬੋਲਣ ਦੀ ਸ਼ਕਤੀ ਦਾ ਚਲੇ ਜਾਣਾ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
