ਫਰਾਂਸ ''ਚ ਭਾਰਤੀ ਨੌਜਵਾਨ ਨੂੰ ਹੋਵੇਗੀ ਉਮਰਕੈਦ ! ਸ਼ਰਮਨਾਕ ਕਾਰਾ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

Wednesday, Oct 07, 2026 - 11:48 AM (IST)

ਫਰਾਂਸ ''ਚ ਭਾਰਤੀ ਨੌਜਵਾਨ ਨੂੰ ਹੋਵੇਗੀ ਉਮਰਕੈਦ ! ਸ਼ਰਮਨਾਕ ਕਾਰਾ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਇੰਟਰਨੈਸ਼ਨਲ ਡੈਸਕ- ਫਰਾਂਸ ’ਚ ਇਕ ਭਾਰਤੀ ਨੌਜਵਾਨ ’ਤੇ ਇਕ ਅਜਿਹਾ ਆਨਲਾਈਨ ਗਿਰੋਹ ਚਲਾਉਣ ਦੇ ਦੋਸ਼ ’ਚ ਮੁਕੱਦਮਾ ਸ਼ੁਰੂ ਕੀਤਾ ਗਿਆ ਹੈ, ਜੋ ਘੱਟ ਉਮਰ ਦੀਆਂ ਕੁੜੀਆਂ ਨੂੰ ਸੈਕਸ ਗਤੀਵਿਧੀਆਂ ’ਚ ਸ਼ਾਮਲ ਹੋਣ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਮਜਬੂਰ ਕਰਦਾ ਸੀ।

ਖ਼ਬਰ ਮੁਤਾਬਕ ਰੋਹਨ ਰਾਣੇ (29) ਖ਼ਿਲਾਫ਼ ਮੁਕੱਦਮੇ ਦੀ ਸੁਣਵਾਈ ਸੋਮਵਾਰ ਨੂੰ ਪੈਰਿਸ ਦੀ ਇਕ ਖ਼ਾਸ ਅਪਰਾਧਿਕ ਅਦਾਲਤ ’ਚ ਸ਼ੁਰੂ ਕੀਤੀ ਗਈ। ਖ਼ਬਰ ਅਨੁਸਾਰ ਰੋਹਨ ਐਂਟੀਬੇਸ ਦੇ ਇਕ ਬਿਜ਼ਨੈੱਸ ਸਕੂਲ ਤੋਂ ਪੜ੍ਹਾਈ ਕਰਨ ਲਈ ਫਰਾਂਸ ਪਹੁੰਚਿਆ ਸੀ ਅਤੇ ਬਾਅਦ ’ਚ ਉਸ ਨੇ ਫਿਟਨੈੱਸ ਕੋਚ ਦਾ ਪੇਸ਼ਾ ਅਪਣਾ ਲਿਆ।

ਖ਼ਬਰ ’ਚ ਕਿਹਾ ਗਿਆ ਹੈ ਕਿ ਰੋਹਨ ਨੂੰ ਨਾਬਾਲਗਾਂ ਖ਼ਿਲਾਫ਼ ਵਹਿਸ਼ੀ ਕਾਰਵਾਈ, ਸੰਗਠਿਤ ਜ਼ਬਰਦਸਤੀ ਅਤੇ ਬਾਲ ਸੈਕਸ ਸ਼ੋਸ਼ਣ ਸਮੱਗਰੀ ਦੀ ਵੰਡ ਸਮੇਤ ਕਈ ਦੋਸ਼ਾਂ ’ਚ ਸਾਲ 2021 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਮੁਕੱਦਮੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ ਅਤੇ ਦੋਸ਼ੀ ਪਾਏ ਜਾਣ ’ਤੇ ਰੋਹਨ ਨੂੰ ਉਮਰਕੈਦ ਹੋ ਸਕਦੀ ਹੈ।


author

Harpreet SIngh

Content Editor

Related News